ਅਮਰੀਕਾ ਵਿਚ ਸਿੱਖ ਡਰਾਈਵਰ 'ਤੇ ਹਮਲਾ ਕਿਹਾ, "ਆਪਣੇ ਦੇਸ ਵਾਪਸ ਜਾਓ"
X

ਅਮਰੀਕਾ ਵਿਚ ਸਿੱਖ ਡਰਾਈਵਰ 'ਤੇ ਹਮਲਾ ਕਿਹਾ, "ਆਪਣੇ ਦੇਸ ਵਾਪਸ ਜਾਓ"

ਦਰਅਸਲ ਇਹ ਪੂਰੀ ਘਟਨਾ ਜੌਨ ਆਫ ਕਨੇਡੀ ਹਵਾਈ ਅੱਡੇ 'ਤੇ ਵਾਪਰੀ ਜਿਥੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸਦੀ ਕੈਬ 'ਤੇ ਹਮਲਾ ਕੀਤਾ ਗਿਆ ਅਤੇ ਉਸਨੂੰ ਕੁੱਟਿਆ ਗਿਆ।

ਅਮਰੀਕਾ ਵਿਚ ਸਿੱਖ ਡਰਾਈਵਰ 'ਤੇ ਹਮਲਾ ਕਿਹਾ,

ਚੰਡੀਗੜ: ਪੰਜਾਬੀਆਂ ਨੇ ਵਿਦੇਸ਼ਾਂ ਵਿਚ ਵੱਡੀ ਨਾਮਨਾ ਖੱਟੀ ਹੈ। ਪਰ ਹਰ ਪਾਸੇ ਆਪਣੇ ਜਜ਼ਬੇ ਦਾ ਲੋਹਾ ਮਨਵਾਉਣ ਵਾਲੇ ਪੰਜਾਬੀਆਂ ਨੂੰ ਕਈ ਵਾਰ ਨਸਲੀ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅਮਰੀਕਾ ਦੇ ਵਿਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿਥੇ ਭਾਰਤੀ ਮੂਲ ਦੇ ਸਿੱਖ ਡਰਾਈਵਰ ਨਸਲੀ ਹਿੰਸਾ ਦਾ ਸ਼ਿਕਾਰ ਹੋਇਆ। ਜਿਸ ਤੋਂ ਬਾਅਦ ਉਹਨਾਂ ਕਿਹਾ ਕਿ ਆਪਣੇ ਨਾਲ ਹੋਈ ਇਸ ਹਿੰਸਾ 'ਤੇ ਉਹ ਪ੍ਰੇਸ਼ਾਨ ਅਤੇ ਗੁੱਸੇ ਵਿਚ ਹਨ।

ਦਰਅਸਲ ਇਹ ਪੂਰੀ ਘਟਨਾ ਜੌਨ ਆਫ ਕਨੇਡੀ ਹਵਾਈ ਅੱਡੇ 'ਤੇ ਵਾਪਰੀ ਜਿਥੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸਦੀ ਕੈਬ 'ਤੇ ਹਮਲਾ ਕੀਤਾ ਗਿਆ ਅਤੇ ਉਸਨੂੰ ਕੁੱਟਿਆ ਗਿਆ।

 

WATCH LIVE TV

 

ਇਹ ਘਟਨਾ ਮਨੁੱਖੀ ਅਧਿਕਾਰ ਸੰਗਠਨ The Sikh Coliation ਵੱਲੋਂ ਸਾਂਝੀ ਕੀਤੀ ਗਈ। ਜਿਸਦੇ ਵਿਚ ਦੱਸਿਆ ਗਿਆ ਕਿ ਏਅਰਪੋਰਟ ਟਰਮੀਨਲ 4 'ਤੇ ਇਹ ਟੈਕਸੀ ਖੜੀ ਸੀ ਤਾਂ, ਇਕ ਵਿਅਕਤੀ ਪਗੜੀਧਾਰੀ ਟੈਕਸੀ ਡਰਾਈਵਰ ਵੱਲ ਵਧਿਆ ਅਤੇ ਡਰਾਈਵਰ ਵੱਲ ਹਮਲਾਵਰ ਹੁੰਦਿਆਂ ਉਸਦੀ ਛਾਤੀ 'ਤੇ ਵਾਰ ਕੀਤਾ ਅਤੇ ਕਿਹਾ ਕਿ ਆਪਣੇ ਦੇਸ਼ ਵਾਪਸ ਚੱਲੇ ਜਾਓ।

ਸੰਗਠਨ ਨੇ ਪੀੜਤ ਟੈਕਸੀ ਡਰਾਈਵਰ ਦਾ ਨਾਂ ਨਸ਼ਰ ਕੀਤੇ ਬਿਨ੍ਹਾਂ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ। ਪੁਲਿਸ ਨੂੰ ਵੀ ਇਸ ਮਾਮਲੇ ਦੀ ਇਤਲਾਹ ਦਿੱਤੀ ਗਈ ਅਤੇ ਇਸ ਮਾਮਲੇ ਵਿਚ ਮੁਲਜ਼ਮ ਵਿਅਕਤੀ ਨੂੰ ਛੇਤੀ ਹੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਪੁਲਿਸ ਨੂੰ ਦਿਵਾਇਆ ਗਿਆ।

Trending news