ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ, ਧਮਾਕਾਖੇਜ ਸਮੱਗਰੀ ਬਰਾਮਦ
X

ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ, ਧਮਾਕਾਖੇਜ ਸਮੱਗਰੀ ਬਰਾਮਦ

ਅੱਜ ਅੰਮ੍ਰਿਤਸਰ ਵਿਚ ਇਕ ਵੱਡੀ ਵਾਰਦਾਤ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।

ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ, ਧਮਾਕਾਖੇਜ ਸਮੱਗਰੀ ਬਰਾਮਦ

ਪਰਮਬੀਰ ਔਲਖ/ਅੰਮ੍ਰਿਤਸਰ:  ਪੰਜਾਬ ਦੇ ਵਿਚ ਅਮਨ ਕਾਨੂੰਨ ਵਿਵਸਥਾ ਨੂੰ ਡਾਂਵਾਡੋਲ ਕਰਦੀਆਂ ਕਈ ਖ਼ਬਰਾ ਸਾਹਮਣੇ ਆ ਰਹੀਆਂ ਹਨ। ਅੱਜ ਅੰਮ੍ਰਿਤਸਰ ਵਿਚ ਇਕ ਵੱਡੀ ਵਾਰਦਾਤ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਦਰਅਸਲ ਭਾਰਤ ਪਾਕਿਸਤਾਨ ਸਰਹੱਦ ਨੇੜੇ ਅਟਾਰੀ ਬਾਰਡਰ ਦੇ ਬੱਚੀਵਿੰਡ ਇਲਾਕੇ ਕੋਲੋਂ ਪੰਜ ਕਿਲੋ ਆਰ.ਡੀ.ਐਕਸ.ਬਰਾਮਦ ਹੋਈ ਹੈ।

 

ਐਸ.ਟੀ.ਐਫ. ਦੇ ਆਈ.ਜੀ ਨੇ ਦੱਸਿਆ ਕਿ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਅਤੇ ਖ਼ਾਲਿਸਤਾਨੀ ਅੱਤਵਾਦੀਆਂ ਨੇ ਇਹ ਖੇਪ ਚੋਣਾਂ ਦੌਰਾਨ ਧਮਾਕੇ ਕਰਨ ਲਈ ਭੇਜੀ ਹੈ। ਫੜਿਆ ਗਿਆ ਆਰ.ਡੀ.ਐਕਸ. ਪੰਜ ਕਿੱਲੋ ਤੋਂ ਜ਼ਿਆਦਾ ਦੱਸਿਆ ਜਾ ਰਿਹਾ ਹੈ। ਐਸ.ਟੀ.ਐਫ. 'ਤੇ ਸਥਾਨਕ ਪੁਲੀਸ ਮੁਲਜ਼ਮਾਂ ਦਾ ਸੁਰਾਗ ਜੁਟਾਉਣ ਵਿਚ ਜੁਟੀ ਹੋਏ ਹਨ।

 

ਚਾਰ ਸ਼ੱਕੀਆਂ ਨੂੰ ਵੀ ਰਾਊਂਡਅਪ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਐੱਸ.ਟੀ.ਐੱਫ. ਨੂੰ ਸੂਚਨਾ ਮਿਲੀ ਸੀ ਕਿ ਪਿੰਡ ਧਨੋਏ ਕਲਾਂ ਦੇ ਖੇਤਾਂ ਵਿਚ ਆਰ.ਡੀ.ਐਕਸ. ਲੁਕਾ ਕੇ ਰੱਖਿਆ ਗਿਆ ਹੈ। ਐੱਸ.ਟੀ.ਐੱਫ. ਨੇ ਕਾਰਵਾਈ ਕਰਦੇ ਹੋਏ ਉਕਤ ਆਰ.ਡੀ.ਐਕਸ. ਖੇਤਾਂ ਵਿੱਚੋਂ ਆਪਣੇ ਕਬਜ਼ੇ ਵਿਚ ਲੈ ਲਿਆ। ਜ਼ਿਕਰਯੋਗ ਹੈ ਕਿ ਬਾਰਡਰ ਨਾਲ ਜੁੜੇ ਇਲਾਕੇ ਵਿਚ ਸੁਰੱਖਿਆ ਏਜੰਸੀਆਂ ਬੀਤੇ ਪੰਜ ਮਹੀਨੇ ਵਿਚ ਗ੍ਰਨੇਡ, ਆਰਡੀਐਕਸ, ਹਥਿਆਰ ਤੇ ਹੈਰੋਇਨ ਲਗਾਤਾਰ ਬਰਾਮਦ ਕਰ ਰਹੀਆਂ ਹਨ।

 

WATCH LIVE TV 

 

Trending news