Faridkot News:  ਕਾਮਯਾਬ ਲੋਕਾਂ ਵਿੱਚ ਅਨੇਕਾਂ ਗੁਣ ਹੁੰਦੇ ਹਨ। ਸਭ ਤੋਂ ਵੱਡਾ ਗੁਣ ਕਿ ਉਹ ਹਮੇਸ਼ਾ ਲੀਹ ਤੋਂ ਹਟ ਕੇ ਸੋਚਦੇ ਹਨ। ਫ਼ਰੀਦਕੋਟ ਦੇ ਇੱਕ ਨੌਜਵਾਨ ਨੇ ਆਪਣੀ ਕਲਾ ਨਾਲ ਵੱਖਰੀ ਮਿਸਾਲ ਪੈਦਾ ਕੀਤੀ ਹੈ। ਉਸ ਦੀ ਇਸ ਕਲਾ ਦਾ ਹਰ ਕੋਈ ਮੁਰੀਦ ਹੈ।


COMMERCIAL BREAK
SCROLL TO CONTINUE READING

ਫਰੀਦਕੋਟ ਦਾ ਨੌਜਵਾਨ ਜਿਹੜਾ ਕਿਸੇ ਵਕਤ ਗੱਤੇ ਦੇ ਡੱਬੇ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦਾ ਸੀ ਉਥੋਂ ਉਸ ਦੇ ਅੰਦਰ ਅਜਿਹੀ ਚੇਟਕ ਪੈਦਾ ਹੋਈ ਕਿ ਅੱਜ ਤੱਕ ਦਰਜਨਾਂ ਦੇ ਕਰੀਬ ਇਤਿਹਾਸੀ ਮਾਡਲ ਤਿਆਰ ਕਰ ਚੁੱਕਾ ਹੈ। ਫ਼ਰੀਦਕੋਟ ਦੇ ਸਿਵਲ ਹਸਪਤਾਲ ਵਿੱਚ ਸਖ਼ਤ ਡਿਊਟੀ ਦੇ ਬਾਵਜੂਦ ਉਹ ਰਾਤ ਨੂੰ ਮਾਡਲਾਂ ਨੂੰ ਤਿਆਰ ਕਰਨ ਲਈ ਸਖ਼ਤ ਮਿਹਨਤ ਕਰ ਰਿਹਾ ਹੈ।



ਜ਼ੀ ਪੰਜਾਬ-ਹਰਿਆਣਾ-ਹਿਮਾਚਲ ਦੀ ਟੀਮ ਵੱਲੋਂ ਬਿੰਦਰਪਾਲ ਦੀ ਕਲਾਕ੍ਰਿਤੀ ਬਾਰੇ ਬਾਰੀਕੀ ਨਾਲ ਜਾਨਣ ਲਈ ਉਸਦੇ ਘਰ ਪਹੁੰਚੀ ਤਾਂ ਉਸ ਵਕਤ ਹੋਰ ਹੈਰਾਨੀ ਹੋਈ ਕੇ ਉਕਤ ਨੌਜਵਾਨ ਹਿੰਦੂ ਤੇ ਸਿੱਖ ਧਰਮ ਨਾਲ ਸਬੰਧਤ ਦੋ ਮਾਡਲ ਤਿਆਰ ਕਰ ਚੁੱਕਾ ਸੀ, ਜਿਨ੍ਹਾਂ ਵਿੱਚ ਅਯੁੱਧਿਆ ਵਿੱਚ ਤਿਆਰ ਕੀਤੇ ਰਾਮ ਮੰਦਰ ਦਾ ਮਾਡਲ ਤੇ ਫਹਤਿਗੜ੍ਹ ਸਾਹਿਬ ਵਿੱਚ ਬਣੇ ਠੰਢੇ ਬੁਰਜ ਦਾ ਮਾਡਲ ਨੂੰ ਦੇਖ ਕੇ ਨੌਜਵਾਨ ਦੀ ਹਰ ਕੋਈ ਸ਼ਲਾਘਾ ਕਰੇਗਾ।


ਇਸ ਮੌਕੇ ਬਿੰਦਰਪਾਲ ਨੇ ਦੱਸਿਆ ਕਿ ਉਹ ਸਿਵਲ ਹਸਪਤਾਲ ਵਿੱਚ ਬਤੌਰ ਵਾਰਡ ਅਟੈਂਡੈਂਟ ਨੌਕਰੀ ਕਰਦਾ ਹੈ। ਉਸ ਨੂੰ ਇਸ ਕਲਾ ਦਾ ਸ਼ੌਂਕ ਹੋਣ ਕਰਕੇ ਉਹ ਦਰਜਨਾਂ ਦੇ ਕਰੀਬ ਇਤਿਹਾਸਕ ਮਾਡਲ ਤਿਆਰ ਕਰ ਚੁੱਕਾ ਹੈ, ਜਿਨ੍ਹਾਂ ਵਿੱਚ ਉਸ ਦੇ ਹਸਪਤਾਲ ਦੇ ਸਾਥੀਆਂ ਤੇ ਪਰਿਵਾਰ ਦਾ ਬਹੁਤ ਵੱਡਾ ਸਹਿਯੋਗ ਹੈ। ਇੱਕ ਮਾਡਲ ਉਤੇ 10 ਤੋਂ 11 ਹਜ਼ਾਰ ਦਾ ਖਰਚ ਆਉਂਦਾ ਹੈ ਜਿਸ ਲਈ ਉਸਦੇ ਸਾਥੀ ਉਸਦੀ ਮਦਦ ਕਰਦੇ ਹਨ।



ਉਹ ਸਾਬਕਾ ਵੀਸੀ ਰਾਜ ਬਹਾਦਰ, ਸਾਬਕਾ ਵਿਧਾਇਕ ਕਿਕੀ ਢਿੱਲੋਂ, ਸਾਬਕਾ ਓਐਸਡੀ ਸੰਨੀ ਬਰਾੜ ਅਤੇ ਮੌਜੂਦਾ ਸਪੀਕਰ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੂੰ ਇਤਿਹਾਸੀ ਮਾਡਲ ਗਿਫਟ ਦਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਹੁਣ ਉਸਨੇ ਰਾਮ ਮੰਦਰ ਦਾ ਮਾਡਲ ਤਿਆਰ ਕੀਤਾ ਜੋ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਿਫਟ ਕਰਨਾ ਚਹੁੰਦਾ ਅਤੇ ਠੰਢੇ ਬੁਰਜ ਦਾ ਮਾਡਲ ਉਹ ਸ਼ਹੀਦੀ ਸਮਾਗਮਾਂ ਦੌਰਾਨ ਫ਼ਤਹਿਗੜ੍ਹ ਸਾਹਿਬ ਸੰਗਤਾਂ ਦੇ ਰੂਬਰੂ ਕਰੇਗਾ।


ਉਸ ਨੇ ਪੰਜਾਬ ਸਰਕਾਰ ਜਾਂ ਸਮਾਜਸੇਵੀ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕੇ ਜੇ ਉਸਦੀ ਕੁਝ ਮਦਦ ਕੀਤੀ ਜਾਵੇ ਤਾਂ ਦੇਸ਼ਾਂ ਵਿਦੇਸ਼ਾਂ ਚ ਉਹ ਨੈਸ਼ਨਲ ਪੱਧਰ ਦੇ ਇਤਿਹਾਸਕ ਮਾਡਲ ਤਿਆਰ ਕਰਕੇ ਪਹੁੰਚਾਏਗਾ ਅਤੇ ਪੰਜਾਬ ਦੇ ਨਾਲ ਨਾਲ ਭਾਰਤ ਦਾ ਨਾਮ ਰੋਸ਼ਨ ਕਰੇਗਾ।