Dhirendra Shastri news: ਕੀ ਧੀਰੇਂਦਰ ਸ਼ਾਸਤਰੀ ਸੱਚਮੁੱਚ ਚਮਤਕਾਰ ਕਰਦਾ ਹੈ? ਜਾਣੋ ਮਾਈਂਡ ਰੀਡਰ ਸੁਹਾਨੀ ਸ਼ਾਹ ਦਾ ਕਿ ਕਹਿਣਾ ਹੈ
Advertisement

Dhirendra Shastri news: ਕੀ ਧੀਰੇਂਦਰ ਸ਼ਾਸਤਰੀ ਸੱਚਮੁੱਚ ਚਮਤਕਾਰ ਕਰਦਾ ਹੈ? ਜਾਣੋ ਮਾਈਂਡ ਰੀਡਰ ਸੁਹਾਨੀ ਸ਼ਾਹ ਦਾ ਕਿ ਕਹਿਣਾ ਹੈ

ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਬਾਗੇਸ਼ਵਰ ਧਾਮ ਦੀ ਖੂਬ ਚਰਚਾ ਕੀਤੀ ਜਾ ਰਹੀ ਹੈ।

Dhirendra Shastri news: ਕੀ ਧੀਰੇਂਦਰ ਸ਼ਾਸਤਰੀ ਸੱਚਮੁੱਚ ਚਮਤਕਾਰ ਕਰਦਾ ਹੈ? ਜਾਣੋ ਮਾਈਂਡ ਰੀਡਰ ਸੁਹਾਨੀ ਸ਼ਾਹ ਦਾ ਕਿ ਕਹਿਣਾ ਹੈ

Bageshwar dham Dhirendra Shastri news: ਇਨ੍ਹੀਂ ਦਿਨੀਂ ਸੁਰਖੀਆਂ 'ਚ ਰਹਿਣ ਵਾਲਾ ਬਾਗੇਸ਼ਵਰ ਧਾਮ ਦਾ ਧੀਰੇਂਦਰ ਸ਼ਾਸਤਰੀ ਚਮਤਕਾਰ ਅਤੇ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਦਾ ਦਾਅਵਾ ਕਰਦਾ ਹੈ। ਫਿਲਹਾਲ ਸੁਹਾਨੀ ਸ਼ਾਹ (Suhani Shah) ਨਾਮ ਦੀ ਮਾਈਂਡ ਰੀਡਰ (Mind Reader) ਵੱਲੋਂ ਉਸਦੇ ਇਨ੍ਹਾਂ ਦਾਅਵਿਆਂ ਨੂੰ ਖਾਰਿਜ ਕੀਤਾ ਗਿਆ ਹੈ।

ਸੁਹਾਨੀ ਸ਼ਾਹ ਦਾ ਕਹਿਣਾ ਹੈ ਕਿ ਮਾਈਂਡ ਰੀਡ ਕਰਨ ਦੇ ਕਈ ਸਾਇੰਟੀਫਿਕ ਤਰੀਕੇ ਹੁੰਦੇ ਹਨ ਅਤੇ ਉਸਨੇ ਧੀਰੇਂਦਰ ਸ਼ਾਸਤਰੀ ਦੇ "ਚਮਤਕਾਰ" ਨੂੰ ਮਾਈਂਡ ਰੀਡ ਕਰਨ ਦਾ ਤਰੀਕਾ ਦੱਸਿਆ। ਸ਼ਾਹ ਨੇ ਦੱਸਿਆ ਕਿ ਅਜਿਹਾ ਕਰਨ ਲਈ ਵਰਤਮਾਨ ਸਮੇਂ ‘ਚ ਵਿਅਕਤੀ ਕਿਸ ਹਾਲਾਤ ‘ਚ ਹੈ ਉਹ ਸਮਝਣਾ ਹੁੰਦਾ ਹੈ।  

ਉਸਨੇ ਕਿਹਾ ਕਿ ਜਿਸ ਵਿਅਕਤੀ ਦਾ ਤੁਸੀਂ ਮਾਈਂਡ ਰੀਡ ਕਰ ਰਹੇ ਹੋ ਤਾਂ ਤੁਹਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਉਹ ਉਸ ਸਮੇਂ ਕੀ ਸੋਚ ਸਕਦਾ ਹੈ। ਉਸਨੇ ਇਹ ਵੀ ਕਿਹਾ ਕਿ ਵਿਅਕਤੀ ਦਾ ਪਿਛੋਕੜ ਦੇਖ ਕੇ ਵੀ ਬਹੁਤ ਕੁਝ ਸਮਝਿਆ ਜਾ ਸਕਦਾ ਹੈ ਅਤੇ ਲੋਕ ਇਸੇ ਨੂੰ ਹੀ ਚਮਤਕਾਰ ਸਮਝ ਲੈਂਦੇ ਹਨ। 

ਦੱਸਣਯੋਗ ਹੈ ਕਿ ਬੀਤੇ ਸਾਲ ਇੰਦਰਜੀਤ ਨਿੱਕੂ ਵੀ ਬਾਗੇਸ਼ਵਰ ਧਾਮ ਵਿਖੇ ਧੀਰੇਂਦਰ ਸ਼ਾਸਤਰੀ ਅੱਗੇ ਆਪਣੀਆਂ ਸਮੱਸਿਆਵਾਂ ਲੈ ਕੇ ਪਹੁੰਚੇ ਸਨ। ਇਸਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਤੇਜ਼ੀ ਨਾਲ ਵਾਇਰਲ ਹੋਇਆ ਸੀ। ਜਿਵੇਂ ਹੀ ਇਹ ਵੀਡੀਓ ਵਾਇਰਲ ਹੋਇਆ ਤਾਂ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਸਿਤਾਰਿਆਂ ਵੱਲੋਂ ਗਾਇਕ ਇੰਦਰਜੀਤ ਨਿੱਕੂ ਦੀ ਮਦਦ ਕੀਤੀ ਗਈ ਸੀ। 

ਇਹ ਵੀ ਪੜ੍ਹੋ: Kunwar Vijay Pratap Singh news: ਪੰਜਾਬ ਸਰਕਾਰ ਤੋਂ ਨਾਖੁਸ਼ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਸ ਅਹੁਦੇ ਤੋਂ ਦਿੱਤਾ ਅਸਤੀਫਾ

ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਬਾਗੇਸ਼ਵਰ ਧਾਮ ਦੀ ਖੂਬ ਚਰਚਾ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਧੀਰੇਂਦਰ ਸ਼ਾਸਤਰੀ ਲੋਕਾਂ ਦੇ ਮਨ ਦੀ ਗੱਲ ਦੱਸਣ ਦਾ ਦਾਅਵਾ ਕਰਦੇ ਹਨ। ਉਸ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਹਨ। ਇਸ ਸਬੰਧੀ ਲੋਕਾਂ ਦੀ ਦੋ ਰਾਏ ਬਣਦੀ ਹੈ ਜਿੱਥੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਬਾਬੇ ਕੋਲ ਚਮਤਕਾਰੀ ਸ਼ਕਤੀਆਂ ਹਨ ਜਦਕਿ ਦੂਜੇ ਪਾਸੇ ਲੋਕਾਂ ਦਾ ਮੰਨਣਾ ਹੈ ਕਿ ਧੀਰੇਂਦਰ ਸ਼ਾਸਤਰੀ ਅੰਧਵਿਸ਼ਵਾਸ ਫੈਲਾ ਰਿਹਾ ਹੈ। 

ਜ਼ਿਕਰਯੋਗ ਹੈ ਕਿ ਇਸ ਬਾਬੇ ਦੀ ਭਾਰਤ ਵਿੱਚ ਹੀ ਨਹੀਂ ਸਗੋਂ ਪਾਕਿਸਤਾਨ ਵਿੱਚ ਵੀ ਚਰਚਾ ਬਣੀ ਹੋਈ ਹੈ। ਅਜਿਹਾ ਇਸ ਲਈ ਹੈ ਕਿਉਂਕਿ ਉਸਦਾ ਕਹਿਣਾ ਸੀ ਕਿ ਜੇਕਰ ਸਰਕਾਰ ਇਜਾਜ਼ਤ ਦੇਵੇ ਤਾਂ ਉਹ ਵੀ ਪਾਕਿਸਤਾਨ ਵਿੱਚ ਦਾਖ਼ਲ ਹੋ ਜਾਵੇ।

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਗੜੇਮਾਰੀ ਅਤੇ ਮੀਂਹ ਦੀ ਚੇਤਾਵਨੀ, ਯੈਲੋ ਅਲਰਟ ਜਾਰੀ

Trending news