Bank Holidays 2021 December: ਅੱਜ ਤੋਂ 6 ਦਿਨਾਂ ਲਈ ਬੰਦ ਰਹਿਣਗੇ ਬੈਂਕ! ਸਾਲ ਖਤਮ ਹੋਣ 'ਚ ਸਿਰਫ 8 ਦਿਨ ਬਾਕੀ
Advertisement

Bank Holidays 2021 December: ਅੱਜ ਤੋਂ 6 ਦਿਨਾਂ ਲਈ ਬੰਦ ਰਹਿਣਗੇ ਬੈਂਕ! ਸਾਲ ਖਤਮ ਹੋਣ 'ਚ ਸਿਰਫ 8 ਦਿਨ ਬਾਕੀ

ਸਾਲ ਦੇ ਆਖਰੀ ਮਹੀਨੇ ਯਾਨੀ ਦਸੰਬਰ 2021 ਦੇ ਖਤਮ ਹੋਣ 'ਚ ਸਿਰਫ 8 ਦਿਨ ਬਾਕੀ ਹਨ, ਯਾਨੀ ਕਿ ਨਵਾਂ ਸਾਲ 8 ਦਿਨਾਂ 'ਚ ਆਵੇਗਾ।

Bank Holidays 2021 December: ਅੱਜ ਤੋਂ 6 ਦਿਨਾਂ ਲਈ ਬੰਦ ਰਹਿਣਗੇ ਬੈਂਕ! ਸਾਲ ਖਤਮ ਹੋਣ 'ਚ ਸਿਰਫ 8 ਦਿਨ ਬਾਕੀ

ਚੰਡੀਗੜ੍ਹ:  ਸਾਲ ਦੇ ਆਖਰੀ ਮਹੀਨੇ ਯਾਨੀ ਦਸੰਬਰ 2021 ਦੇ ਖਤਮ ਹੋਣ 'ਚ ਸਿਰਫ 8 ਦਿਨ ਬਾਕੀ ਹਨ, ਯਾਨੀ ਕਿ ਨਵਾਂ ਸਾਲ 8 ਦਿਨਾਂ 'ਚ ਆਵੇਗਾ। ਇਸ ਦੌਰਾਨ ਬੈਂਕ ਨਾਲ ਸਬੰਧਤ ਕਈ ਅਜਿਹੇ ਕੰਮ ਹਨ, ਜਿਨ੍ਹਾਂ ਨੂੰ ਇਸ ਮਹੀਨੇ ਦੇ ਅੰਤ ਤੱਕ ਨਿਪਟਾਉਣ ਦੀ ਲੋੜ ਹੈ।

ਜੇਕਰ ਤੁਸੀਂ ਇਸ ਮਹੀਨੇ ਬੈਂਕ ਨਾਲ ਸਬੰਧਤ ਕੰਮ ਕਰਨ ਜਾ ਰਹੇ ਹੋ ਤਾਂ ਤੁਰੰਤ ਨਿਪਟਾਓ। ਦਰਅਸਲ, ਆਰਬੀਆਈ (RBI) ਦੁਆਰਾ ਜਾਰੀ ਛੁੱਟੀਆਂ ਦੀ ਸੂਚੀ ਦੇ ਅਨੁਸਾਰ, ਦਸੰਬਰ ਮਹੀਨੇ ਵਿੱਚ ਅੱਜ ਤੋਂ ਬੈਂਕਾਂ ਵਿੱਚ 6 ਛੁੱਟੀਆਂ ਹੋਣਗੀਆਂ। ਹਾਲਾਂਕਿ, ਇਹਨਾਂ ਵਿੱਚੋਂ ਬਹੁਤ ਸਾਰੀਆਂ ਛੁੱਟੀਆਂ ਸਥਾਨਕ ਹਨ। ਇਸ ਦੇ ਨਾਲ ਹੀ, ਸਾਲ ਦੇ ਅੰਤ ਵਿੱਚ ਸਿਰਫ 8 ਦਿਨ ਬਾਕੀ ਹਨ, ਇਸ ਲਈ ਤੁਹਾਨੂੰ ਇੱਕ ਵਾਰ ਬੈਂਕ ਛੁੱਟੀਆਂ ਦੀ ਸੂਚੀ ਜ਼ਰੂਰ ਚੈੱਕ ਕਰਨੀ ਚਾਹੀਦੀ ਹੈ।

RBI ਨੇ ਜਾਰੀ ਕੀਤੀ ਸੂਚੀ
ਆਰਬੀਆਈ (RBI) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਬੈਂਕ ਐਤਵਾਰ ਤੋਂ ਇਲਾਵਾ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੰਦ ਰਹਿੰਦੇ ਹਨ। ਇੱਥੇ ਦਸੰਬਰ ਮਹੀਨੇ ਲਈ ਆਰਬੀਆਈ ਦੀ ਸੂਚੀ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਿਸ ਦਿਨ ਬੈਂਕ ਕਿਹੜੇ ਰਾਜ ਵਿੱਚ ਬੰਦ ਰਹਿਣਗੇ ਅਤੇ ਕਿੱਥੇ ਖੁੱਲ੍ਹੇ ਰਹਿਣਗੇ। ਇਸ ਦੇ ਆਧਾਰ 'ਤੇ ਤੁਹਾਨੂੰ ਆਪਣੇ ਬੈਂਕ ਨਾਲ ਜੁੜੇ ਕੰਮ ਨੂੰ ਤੁਰੰਤ ਨਿਪਟਾਉਣਾ ਚਾਹੀਦਾ ਹੈ ਤਾਂ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

 

ਦਸੰਬਰ 2021 ਵਿੱਚ ਬੈਂਕ ਦੀਆਂ ਛੁੱਟੀਆਂ
24 ਦਸੰਬਰ – ਕ੍ਰਿਸਮਿਸ ਫੈਸਟੀਵਲ (ਐਜ਼ੌਲ ਵਿੱਚ ਬੈਂਕ ਬੰਦ)
25 ਦਸੰਬਰ – ਕ੍ਰਿਸਮਿਸ (ਬੈਂਗਲੁਰੂ ਅਤੇ ਭੁਵਨੇਸ਼ਵਰ ਨੂੰ ਛੱਡ ਕੇ ਸਾਰੀਆਂ ਥਾਵਾਂ 'ਤੇ ਬੈਂਕ ਬੰਦ) ਸ਼ਨੀਵਾਰ, (ਮਹੀਨੇ ਦਾ ਚੌਥਾ ਸ਼ਨੀਵਾਰ)
26 ਦਸੰਬਰ - ਐਤਵਾਰ (ਹਫਤਾਵਾਰੀ ਛੁੱਟੀ)
27 ਦਸੰਬਰ – ਕ੍ਰਿਸਮਸ ਦਾ ਜਸ਼ਨ (ਐਜ਼ੌਲ ਵਿੱਚ ਬੈਂਕ ਬੰਦ)
30 ਦਸੰਬਰ – ਯੂ ਕੀਆਂਗ ਨੋਂਗਬਾਹ (ਸ਼ਿਲਾਂਗ ਵਿੱਚ ਬੈਂਕ ਬੰਦ)
31 ਦਸੰਬਰ - ਨਵੇਂ ਸਾਲ ਦੀ ਸ਼ਾਮ (ਆਈਜ਼ੌਲ ਵਿੱਚ ਬੈਂਕ ਬੰਦ)

Trending news