1 ਅਪ੍ਰੈਲ ਤੋਂ ਬੈਂਕ ਬੰਦ ਕਰਨ ਜਾ ਰਹੇ ਹਨ ਇਹ ਸੇਵਾਵਾਂ, ਸੀਨੀਅਰ ਸਿਟੀਜ਼ਨ ਹੋ ਸਕਦੇ ਹਨ ਪ੍ਰਭਾਵਿਤ
Advertisement

1 ਅਪ੍ਰੈਲ ਤੋਂ ਬੈਂਕ ਬੰਦ ਕਰਨ ਜਾ ਰਹੇ ਹਨ ਇਹ ਸੇਵਾਵਾਂ, ਸੀਨੀਅਰ ਸਿਟੀਜ਼ਨ ਹੋ ਸਕਦੇ ਹਨ ਪ੍ਰਭਾਵਿਤ

ਕੋਵਿਡ-19 ਮਹਾਂਮਾਰੀ ਦੌਰਾਨ SBI, ICICI ਬੈਂਕ, ਬੈਂਕ ਆਫ ਬੜੌਦਾ, HDFC ਬੈਂਕ ਸਮੇਤ ਸੀਨੀਅਰ ਸਿਟੀਜ਼ਨਾਂ ਲਈ ਵਿਸ਼ੇਸ਼ FD ਯੋਜਨਾ ਸ਼ੁਰੂ ਹੋਈ ਸੀ। ਇਸ ਯੋਜਨਾ ਦੇ ਤਹਿਤ ਸੀਨੀਅਰ ਨਾਗਰਿਕਾਂ ਨੂੰ FD 'ਤੇ ਜ਼ਿਆਦਾ ਲਾਭ ਮਿਲ ਰਹੇ ਹਨ।

1  ਅਪ੍ਰੈਲ ਤੋਂ ਬੈਂਕ ਬੰਦ ਕਰਨ ਜਾ ਰਹੇ ਹਨ ਇਹ ਸੇਵਾਵਾਂ, ਸੀਨੀਅਰ ਸਿਟੀਜ਼ਨ ਹੋ ਸਕਦੇ ਹਨ ਪ੍ਰਭਾਵਿਤ

ਚੰਡੀਗੜ: ਕੋਵਿਡ-19 ਮਹਾਂਮਾਰੀ ਦੌਰਾਨ SBI, ICICI ਬੈਂਕ, ਬੈਂਕ ਆਫ ਬੜੌਦਾ, HDFC ਬੈਂਕ ਸਮੇਤ ਸੀਨੀਅਰ ਸਿਟੀਜ਼ਨਾਂ ਲਈ ਵਿਸ਼ੇਸ਼ FD ਯੋਜਨਾ ਸ਼ੁਰੂ ਹੋਈ ਸੀ। ਇਸ ਯੋਜਨਾ ਦੇ ਤਹਿਤ ਸੀਨੀਅਰ ਨਾਗਰਿਕਾਂ ਨੂੰ FD 'ਤੇ ਜ਼ਿਆਦਾ ਲਾਭ ਮਿਲ ਰਹੇ ਹਨ। ਹਾਲਾਂਕਿ ਹੁਣ ਕੁਝ ਬੈਂਕ ਇਸ ਸਕੀਮ ਨੂੰ ਬੰਦ ਕਰ ਸਕਦੇ ਹਨ।

 

 

ਦਰਅਸਲ ਐਚ.ਡੀ.ਐਫ.ਸੀ. ਬੈਂਕ ਅਤੇ ਬੈਂਕ ਆਫ ਬੜੌਦਾ ਸੀਨੀਅਰ ਨਾਗਰਿਕਾਂ ਲਈ ਇਸ ਵਿਸ਼ੇਸ਼ ਯੋਜਨਾਵਾਂ ਨੂੰ ਦੋ ਸਾਲਾਂ ਲਈ ਖਤਮ ਕਰ ਸਕਦੇ ਹਨ ਕਿਉਂਕਿ ਇਨ੍ਹਾਂ ਬੈਂਕਾਂ ਨੇ ਸੀਨੀਅਰ ਨਾਗਰਿਕਾਂ ਲਈ ਵਿਸ਼ੇਸ਼ ਐਫ.ਡੀ. ਯੋਜਨਾ ਨੂੰ ਵਧਾਉਣ ਦਾ ਐਲਾਨ ਨਹੀਂ ਕੀਤਾ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਇਹ ਦੋਵੇਂ ਬੈਂਕ ਸਪੈਸ਼ਲ FD ਪਲਾਨ ਬੰਦ ਕਰ ਸਕਦੇ ਹਨ। ਦੱਸ ਦਈਏ ਕਿ ਕੋਰੋਨਾ ਦੀ ਸ਼ੁਰੂਆਤ ਵਿੱਚ ਬਜ਼ੁਰਗ ਬੈਂਕ ਜਮ੍ਹਾਂ ਕਰਤਾਵਾਂ ਲਈ ਇਹ ਵਿਸ਼ੇਸ਼ ਐਫ.ਡੀ. ਯੋਜਨਾ ਥੋੜ੍ਹੇ ਸਮੇਂ ਲਈ ਸ਼ੁਰੂ ਕੀਤੀ ਗਈ ਸੀ, ਪਰ ਬਾਅਦ ਵਿੱਚ ਬੈਂਕਾਂ ਨੇ ਇਸਦੀ ਸਮਾਂ ਸੀਮਾ ਵਧਾ ਦਿੱਤੀ।

 

ਦੇਸ਼ ਦੇ ਸਭ ਤੋਂ ਵੱਡੇ ਪ੍ਰਾਈਵੇਟ ਬੈਂਕ ਦੁਆਰਾ HDFC ਬੈਂਕ ਸੀਨੀਅਰ ਸਿਟੀਜ਼ਨ ਕੇਅਰ FD ਦੀ ਸ਼ੁਰੂਆਤ ਕੀਤੀ ਗਈ ਸੀ। ਬੈਂਕ ਇਹਨਾਂ ਜਮਾਂ 'ਤੇ 75 bps ਵੱਧ ਵਿਆਜ ਦਰ ਦੀ ਪੇਸ਼ਕਸ਼ ਕਰਦਾ ਹੈ। ਜੇਕਰ ਕੋਈ ਸੀਨੀਅਰ ਨਾਗਰਿਕ HDFC ਬੈਂਕ ਸੀਨੀਅਰ ਸਿਟੀਜ਼ਨ ਕੇਅਰ FD ਦੇ ਤਹਿਤ ਫਿਕਸਡ ਡਿਪਾਜ਼ਿਟ ਕਰਦਾ ਹੈ, ਤਾਂ FD 'ਤੇ ਲਾਗੂ ਵਿਆਜ ਦਰ 6.25% ਹੋਵੇਗੀ। HDFC ਬੈਂਕ ਸੀਨੀਅਰ ਸਿਟੀਜ਼ਨ ਕੇਅਰ FD ਦੀ ਅੰਤਮ ਤਾਰੀਖ 31 ਮਾਰਚ 2022 ਹੈ ਅਤੇ ਇਹ 1 ਅਪ੍ਰੈਲ 2022 ਤੋਂ ਸਮਾਪਤ ਹੋ ਸਕਦੀ ਹੈ।

 

14 ਫਰਵਰੀ, 2022 ਤੋਂ ਪ੍ਰਭਾਵੀ HDFC ਬੈਂਕ FD ਵਿਆਜ ਦਰਾਂ ਦੇ ਅਨੁਸਾਰ, 2 ਕਰੋੜ ਰੁਪਏ ਤੋਂ ਘੱਟ ਜਮ੍ਹਾਂ ਰਕਮਾਂ ਲਈ 5 ਸਾਲ ਤੋਂ 10 ਸਾਲ ਤੱਕ ਦੇ FD ਖਾਤਿਆਂ 'ਤੇ ਸਾਲਾਨਾ ਵਿਆਜ ਦਰ 5.60 ਪ੍ਰਤੀਸ਼ਤ ਹੈ। ਸੀਨੀਅਰ ਨਾਗਰਿਕਾਂ ਨੂੰ FD 'ਤੇ 6.35 ਫੀਸਦੀ ਸਾਲਾਨਾ ਵਿਆਜ ਦਰ ਦਿੱਤੀ ਜਾਵੇਗੀ। ਇਹ ਪੇਸ਼ਕਸ਼ ਅੰਤਿਮ ਮਿਤੀ ਤੋਂ ਬਾਅਦ FD ਖਾਤਿਆਂ 'ਤੇ ਵੈਧ ਹੋਵੇਗੀ ਜੇਕਰ FD ਖਾਤਾ 31 ਮਾਰਚ 2022 ਨੂੰ ਜਾਂ ਇਸ ਤੋਂ ਪਹਿਲਾਂ ਖੋਲ੍ਹਿਆ ਗਿਆ ਹੈ।

 

 

 

ਇਹ ਸਰਕਾਰੀ ਬੈਂਕ ਸੀਨੀਅਰ ਨਾਗਰਿਕਾਂ ਲਈ ਇੱਕ ਵਿਸ਼ੇਸ਼ FD ਸਕੀਮ ਵੀ ਪੇਸ਼ ਕਰ ਰਿਹਾ ਹੈ, ਜਿੱਥੇ 60 ਸਾਲ ਤੋਂ ਵੱਧ ਉਮਰ ਦੇ FD ਖਾਤਾ ਧਾਰਕ ਨੂੰ ਉਸਦੇ ਪੈਸੇ 'ਤੇ ਵਾਧੂ 1% ਸਾਲਾਨਾ ਰਿਟਰਨ ਦਿੱਤਾ ਜਾਂਦਾ ਹੈ। ਕਈ ਭਾਰਤੀ ਬੈਂਕਾਂ ਵਾਂਗ, ਬੈਂਕ ਆਫ਼ ਬੜੌਦਾ ਸੀਨੀਅਰ ਸਿਟੀਜ਼ਨ ਐਫਡੀ ਖਾਤਾ ਧਾਰਕਾਂ ਨੂੰ 7 ਤੋਂ 5 ਸਾਲਾਂ ਦੇ ਕਾਰਜਕਾਲ 'ਤੇ ਵਾਧੂ 0.50 ਪ੍ਰਤੀਸ਼ਤ ਰਿਟਰਨ ਦੀ ਪੇਸ਼ਕਸ਼ ਕਰ ਰਿਹਾ ਹੈ। ਹਾਲਾਂਕਿ, ਟੈਕਸ ਬਚਾਉਣ ਵਾਲੀ FDs 'ਤੇ, ਇਹ ਸੀਨੀਅਰ ਨਾਗਰਿਕਾਂ ਨੂੰ ਵਾਧੂ 50 bps ਸਾਲਾਨਾ ਰਿਟਰਨ ਦੀ ਪੇਸ਼ਕਸ਼ ਕਰ ਰਿਹਾ ਹੈ।

 

 

WATCH LIVE TV 

 

Trending news