BCCI ਨੇ ਅਚਾਨਕ ਲਿਆ ਵੱਡਾ ਫ਼ੈਸਲਾ, T-20 ਵਿਸ਼ਵ ਕੱਪ 'ਚੋਂ ਇਹਨਾਂ 4 ਖਿਡਾਰੀਆਂ ਨੂੰ ਬੁਲਾਇਆ ਵਾਪਸ
X

BCCI ਨੇ ਅਚਾਨਕ ਲਿਆ ਵੱਡਾ ਫ਼ੈਸਲਾ, T-20 ਵਿਸ਼ਵ ਕੱਪ 'ਚੋਂ ਇਹਨਾਂ 4 ਖਿਡਾਰੀਆਂ ਨੂੰ ਬੁਲਾਇਆ ਵਾਪਸ

ਟੀ-20 ਵਿਸ਼ਵ ਕੱਪ 2021 ਯੂਏਈ ਅਤੇ ਓਮਾਨ ਦੀ ਧਰਤੀ 'ਤੇ 17 ਅਕਤੂਬਰ ਤੋਂ ਸ਼ੁਰੂ ਹੋ ਗਿਆ ਹੈ। ਇਸ ਮੈਚ ਤੋਂ ਪਹਿਲਾਂ ਬੀਸੀਸੀਆਈ ਨੇ ਟੀਮ ਇੰਡੀਆ ਦੇ ਚਾਰ ਨੈੱਟ ਗੇਂਦਬਾਜ਼ਾਂ ਨੂੰ ਭਾਰਤ ਬੁਲਾਉਣ ਦਾ ਫੈਸਲਾ ਕੀਤਾ ਹੈ।

BCCI ਨੇ ਅਚਾਨਕ ਲਿਆ ਵੱਡਾ ਫ਼ੈਸਲਾ, T-20 ਵਿਸ਼ਵ ਕੱਪ 'ਚੋਂ ਇਹਨਾਂ 4 ਖਿਡਾਰੀਆਂ ਨੂੰ ਬੁਲਾਇਆ ਵਾਪਸ

ਚੰਡੀਗੜ੍ਹ:  ਟੀ-20 ਵਿਸ਼ਵ ਕੱਪ 2021 ਯੂਏਈ ਅਤੇ ਓਮਾਨ ਦੀ ਧਰਤੀ 'ਤੇ 17 ਅਕਤੂਬਰ ਤੋਂ ਸ਼ੁਰੂ ਹੋ ਗਿਆ ਹੈ। ਇਸ ਟੂਰਨਾਮੈਂਟ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਭਲਕੇ ਆਹਮੋ -ਸਾਹਮਣੇ ਹੋਣਗੀਆਂ। ਟੀਮ ਇੰਡੀਆ ਇਸ ਮੈਚ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਸਾਰੇ ਖਿਡਾਰੀ ਬਿਲਕੁਲ ਫਿੱਟ ਹਨ। ਇਸ ਵਾਰ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵੀ ਮੈਂਟਰ ਦੇ ਰੂਪ ਵਿੱਚ ਟੀਮ ਨਾਲ ਜੁੜੇ ਹੋਏ ਹਨ। ਪਰ ਇਸ ਦੌਰਾਨ ਟੀਮ ਇੰਡੀਆ ਦੇ 4 ਖਿਡਾਰੀ ਯੂਏਈ ਤੋਂ ਭਾਰਤ ਪਰਤੇ ਹਨ।

ਇਹ ਖਿਡਾਰੀ ਭਾਰਤ ਪਰਤੇ ਹਨ

ਟੀ -20 ਵਿਸ਼ਵ ਕੱਪ ਦੇ ਮੱਧ ਵਿੱਚ, ਭਾਰਤ ਨੇ ਚਾਰ ਨੈੱਟ ਗੇਂਦਬਾਜ਼ਾਂ ਨੂੰ ਵਾਪਸ ਭੇਜਿਆ ਹੈ। ਸਪਿਨਰ ਕਰਨ ਸ਼ਰਮਾ, ਸ਼ਾਹਬਾਜ਼ ਅਹਿਮਦ, ਕੇ ਗੌਤਮ ਅਤੇ ਵੈਂਕਟੇਸ਼ ਅਈਅਰ ਦੀ ਵਾਪਸੀ ਹੋਈ ਹੈ। ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, “ਇੱਕ ਵਾਰ ਟੂਰਨਾਮੈਂਟ ਸ਼ੁਰੂ ਹੋਣ ਤੋਂ ਬਾਅਦ ਇੰਨੇ ਜ਼ਿਆਦਾ ਨੈੱਟ ਸੈਸ਼ਨ ਨਹੀਂ ਹੋਣਗੇ। 

ਧੋਨੀ ਨੇ ਕੀਤਾ Throwdown

ਭਾਰਤੀ ਕ੍ਰਿਕਟ ਟੀਮ ਨੇ ਐਤਵਾਰ ਨੂੰ ਪਾਕਿਸਤਾਨ ਵਿਰੁੱਧ ਟੀ-20 ਵਿਸ਼ਵ ਕੱਪ ਦੇ ਮੈਚ ਤੋਂ ਪਹਿਲਾਂ ਇੱਕ ਵਿਕਲਪਿਕ ਅਭਿਆਸ ਸੈਸ਼ਨ ਵਿੱਚ ਹਿੱਸਾ ਲਿਆ ਜਿਸ ਵਿੱਚ 'ਸਲਾਹਕਾਰ' ਮਹਿੰਦਰ ਸਿੰਘ ਧੋਨੀ ਨੇ ਥ੍ਰੋਡਾਉਨ ਮਾਹਿਰ ਦੀ ਭੂਮਿਕਾ ਨਿਭਾਈ ਜਦੋਂ ਕਿ ਹਾਰਦਿਕ ਪਾਂਡਿਆ ਨੇ ਗੇਂਦਬਾਜ਼ੀ ਨਹੀਂ ਕੀਤੀ। ਪਾਂਡਿਆ ਦੀ ਗੇਂਦਬਾਜ਼ੀ ਪਲੇਇੰਗ 11 ਵਿੱਚ ਚੋਣ ਲਈ ਦੁਵਿਧਾ ਦਾ ਵਿਸ਼ਾ ਬਣੀ ਹੋਈ ਹੈ। ਇੰਗਲੈਂਡ ਅਤੇ ਆਸਟਰੇਲੀਆ ਦੇ ਖ਼ਿਲਾਫ਼ ਅਭਿਆਸ ਮੈਚਾਂ ਵਿੱਚ, ਉਹ ਬੱਲੇਬਾਜ਼ੀ ਵਿੱਚ ਕੋਈ ਕਮਾਲ ਨਹੀਂ ਕਰ ਸਕੇ। ਧੋਨੀ ਨੂੰ ਸ਼ੁੱਕਰਵਾਰ ਨੂੰ Throwdown ਮਾਹਿਰਾਂ ਦੀ ਮਦਦ ਕਰਦੇ ਹੋਏ ਦੇਖਿਆ ਗਿਆ।

ਭਲਕੇ ਪਾਕਿਸਤਾਨ ਨਾਲ ਮੁਕਾਬਲਾ

ਟੀਮ ਇੰਡੀਆ ਟੀ -20 ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਸਭ ਤੋਂ ਵੱਡੇ ਦੁਸ਼ਮਣ ਪਾਕਿਸਤਾਨ ਦਾ ਸਾਹਮਣਾ ਕਰਨ ਜਾ ਰਹੀ ਹੈ। ਇਹ ਮੈਚ 24 ਅਕਤੂਬਰ ਯਾਨਿ ਕੱਲ੍ਹ ਨੂੰ ਖੇਡਿਆ ਜਾਵੇਗਾ। ਭਾਰਤੀ ਟੀਮ ਨੇ ਅੱਜ ਤੱਕ ਵਿਸ਼ਵ ਕੱਪ ਵਿੱਚ ਕਦੇ ਵੀ ਪਾਕਿਸਤਾਨ ਦੇ ਖ਼ਿਲਾਫ਼ ਕੋਈ ਮੈਚ ਨਹੀਂ ਹਾਰਿਆ ਅਤੇ ਆਉਣ ਵਾਲੇ ਮੈਚ ਵਿੱਚ ਵੀ ਭਾਰਤੀ ਟੀਮ ਇਹ ਬੜ੍ਹਤ ਬਰਕਰਾਰ ਰੱਖਣਾ ਚਾਹੇਗੀ।

Trending news