ਆਪਣੇ ਹੀ ਦੋਸਤ ਨੇ ਕੀਤਾਂ ਵਿਸ਼ਵਾਸਘਾਤ, ਵਿਦੇਸ਼ ਭੇਜਣ ਦੇ ਨਾ ਤੇ ਪਰਿਵਾਰ ਕੋਲੋਂ ਠੱਗੇ 15 ਲੱਖ ਰੁਪਏ
Advertisement

ਆਪਣੇ ਹੀ ਦੋਸਤ ਨੇ ਕੀਤਾਂ ਵਿਸ਼ਵਾਸਘਾਤ, ਵਿਦੇਸ਼ ਭੇਜਣ ਦੇ ਨਾ ਤੇ ਪਰਿਵਾਰ ਕੋਲੋਂ ਠੱਗੇ 15 ਲੱਖ ਰੁਪਏ

ਠੀਕ ਇਸੇ ਤਰ੍ਹਾਂ ਹੀ ਹੋਇਆ ਮੋਗਾ ਦੇ ਰਹਿਣ ਵਾਲੇ ਪੰਕਜ ਕੁਮਾਰ ਅਤੇ ਉਸ ਦੀ ਪਤਨੀ ਕੰਚਨ ਨਾਲ ਹੋਇਆ ਜਿਨ੍ਹਾਂ ਨੇ ਸੋਚਿਆ ਤਾਂ ਇਹ ਸੀ ਕਿ ਉਹ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਵਿਦੇਸ਼ ਜਾਣਗੇ ਪਰ ਵਿਦੇਸ਼ ਜਾਣ ਦਾ ਸੁਪਨਾ ਉਸ ਵਕਤ ਚਕਨਾ  ਚੂਰ ਹੋ ਗਿਆ ਜਦੋਂ  ਉਨਾ ਦੇ ਹੀ ਨਜਦੀਕੀ ਦੋਸਤ ਨੇ ਹੀ ਉਨਾ ਨਾਲ ਲਗਭਗ 15 ਲੱਖ ਰੁਪਏ ਦੀ ਠੱਗੀ ਮਾਰ ਲਈ । 

ਆਪਣੇ ਹੀ ਦੋਸਤ ਨੇ ਕੀਤਾਂ  ਵਿਸ਼ਵਾਸਘਾਤ, ਵਿਦੇਸ਼ ਭੇਜਣ ਦੇ ਨਾ ਤੇ ਪਰਿਵਾਰ ਕੋਲੋਂ ਠੱਗੇ 15 ਲੱਖ ਰੁਪਏ

ਨਵਦੀਪ ਮਹੇਸਰੀ / ਮੋਗਾ ---ਆਪਣੇ ਬੱਚਿਆਂ ਦਾ ਸੁਨਹਿਰੀ ਭਵਿੱਖ ਬਣਾਉਣ ਲਈ ਮਾਂ ਬਾਪ ਦਿਨ ਰਾਤ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਕਿਸੇ ਮੁਕਾਮ ਤਕ ਪਹੁੰਚਾਉਣ ਲਈ ਕੋਈ ਕਸਰ ਨਹੀਂ ਛੱਡਦੇ ਪਰ ਕਈ ਵਾਰ ਮਾਂ ਬਾਪ ਆਪਣੇ ਬੱਚਿਆਂ ਦਾ ਸੁਨਹਿਰੀ ਭਵਿੱਖ ਬਣਾਉਂਦੇ ਬਣਾਉਂਦੇ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਹਨ ।  ਠੀਕ ਇਸੇ ਤਰ੍ਹਾਂ ਹੀ ਹੋਇਆ ਮੋਗਾ ਦੇ ਰਹਿਣ ਵਾਲੇ ਪੰਕਜ ਕੁਮਾਰ ਅਤੇ ਉਸ ਦੀ ਪਤਨੀ ਕੰਚਨ ਨਾਲ ਹੋਇਆ ਜਿਨ੍ਹਾਂ ਨੇ ਸੋਚਿਆ ਤਾਂ ਇਹ ਸੀ ਕਿ ਉਹ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਵਿਦੇਸ਼ ਜਾਣਗੇ ਪਰ ਵਿਦੇਸ਼ ਜਾਣ ਦਾ ਸੁਪਨਾ ਉਸ ਵਕਤ ਚਕਨਾ  ਚੂਰ ਹੋ ਗਿਆ ਜਦੋਂ  ਉਨਾ ਦੇ ਹੀ ਨਜਦੀਕੀ ਦੋਸਤ ਨੇ ਹੀ ਉਨਾ ਨਾਲ ਲਗਭਗ 15 ਲੱਖ ਰੁਪਏ ਦੀ ਠੱਗੀ ਮਾਰ ਲਈ । ਹਾਲਾਂਕਿ ਪੁਲਸ ਵੱਲੋਂ ਇਸ ਸਬੰਧ ਵਿਚ ਮਾਮਲਾ ਜ਼ਰੂਰ ਦਰਜ ਕਰ ਲਿਆ ਹੈ ਪਰ  ਅਜੇ ਤਕ ਕਿਸੇ ਦੀ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ । ਪੀੜਤ  ਪਰਿਵਾਰ ਨੇ ਐੱਸਐੱਸਪੀ ਮੋਗਾ ਤੋਂ ਆਸ ਜਿਤਾਉਂਦੇ ਹੋਏ ਕਿਹਾ ਕਿ ਸਾਨੂੰ ਪ੍ਰਸ਼ਾਸਨ ਤੇ ਪੂਰਾ ਵਿਸ਼ਵਾਸ ਹੈ ਕਿ ਉਹ ਜਲਦ  ਠੱਗਾਂ ਨੂੰ ਗਿ੍ਰਫ਼ਤਾਰ ਕਰ ਸਾਡੀ ਸਾਰੀ ਉਮਰ ਦੀ ਕਮਾਈ ਹੋਈ ਰਾਸ਼ੀ ਸਾਨੂੰ ਵਾਪਸ ਕਰਵਾਉਣਗੇ  ।

 

WATCH LIVE TV

ਵਿਦੇਸ਼ ਭੇਜਣ ਦੇ ਨਾਂ ਤੇ ਠੱਗੇ ਵਿਅਕਤੀ ਪੰਕਜ ਕੁਮਾਰ ਅਤੇ ਉਸ ਦੀ ਪਤਨੀ  ਕੰਚਨ  ਨੇ ਭਾਵੁਕ ਹੁੰਦਿਆਂ   ਦੱਸਿਆ ਕਿ ਕੁਲਦੀਪ ਸਿੰਘ ਪੁੱਤਰ ਅਜਮੇਰ ਸਿੰਘ ਜੋ ਕਿ ਪਿੰਡ ਡਗਰੂ ਮੋਗਾ  ਦੇ ਰਹਿਣ ਵਾਲੇ ਹਨ ਜੋ ਮੇਰੇ ਭਰਾ ਦੀ ਮੋਗਾ ਸਥਿੱਤ ਦਾਣਾ ਮੰਡੀ ਵਿੱਚ ਦਵਾਈਆਂ ਵਾਲੀ ਦੁਕਾਨ ਤੇ ਆਇਆ ਕਰਦੇ ਸਨ  ਅਤੇ ਕੁਲਦੀਪ ਸਿੰਘ ਨੇ  ਸਾਨੂੰ ਆਪਣੇ ਬਹਿਕਾਵੇ ਵਿੱਚ ਲੈਂ ਕੇ ਕਿਹਾ ਕਿ  ਜੇਕਰ ਤੁਸੀਂ ਅਮਰੀਕਾ ਸੈਟਲ ਹੋਣਾ ਚਾਹੁੰਦੇ ਹੋ ਤਾਂ ਮੇਰਾ ਪਿਤਾ ਅਜਮੇਰ ਸਿੰਘ ਅਮਰੀਕਾ ਵਿਚ ਲੰਬੇ ਸਮੇ ਪੱਕੇ ਤੋਰ  ਰਹਿ ਰਿਹਾ ਹੈ ਜੋ ਤੁਹਾਡਾ ਸਾਰਾ ਕੰਮਕਾਜ ਕਰਵਾ ਕੇ ਦੇਵੇਗਾ  ਅਤੇ ਤੁਹਾਨੂੰ ਅਮਰੀਕਾ ਵਿੱਚ ਪੱਕੇ ਤੌਰ ਤੇ ਵੀ ਸੈਟਲ ਕਰਵਾ ਦੇਵੇਗਾ  ਕੁਲਦੀਪ ਸਿੰਘ ਨੇ ਕਿਹਾ ਕਿ ਜਿੱਥੇ ਏਜੰਟ  40/50 ਲੱਖ ਰੁਪਏ ਲੈਂਦੇ ਹਨ ਉਥੇ ਅਸੀ ਤੁਹਾਡੇ ਤੋ  ਸਿਰਫ਼  20 ਲੱਖ ਰੂਪੈ ਹੀ ਲਵਾਗੇ ਤੇ ਤੁਹਾਨੂੰ ਪੱਕੇ ਤੌਰ ਤੇ ਸੈਟਲ ਕਰਵਾਉਣਗੇ  ।ਪੰਕਜ ਕੁਮਾਰ ਨੇ ਭਾਵੁਕ ਹੁੰਦਿਆ ਦੱਸਿਆ ਕਿ ਕਈ ਲੱਖ ਰੂਪੈ  ਉਨ੍ਹਾਂ ਆਪਣੇ ਰਿਸ਼ਤੇਦਾਰਾਂ ਅਤੇ ਯਾਰਾਂ ਦੋਸਤਾਂ ਤੋਂ  ਵਿਆਜ ਤੇ ਫੜ ਕੇ ਉਕਤ ਕੁਲਦੀਪ ਸਿੰਘ ਨੂੰ ਦਿੱਤੀ ਸੀ  ਅਜੇ ਤੱਕ ਨਾ ਹੀ ਸਾਡਾ ਕੋਈ ਕੰਮ ਹੋਇਆ ਤੇ ਨਾ ਹੀ ਸਾਡੇ ਪੈਸੇ ਵਾਪਸ ਕੀਤੇ।ਪੰਕਜ ਕੁਮਾਰ ਨੇ ਇਹ ਵੀ ਦੱਸਿਆ ਕਿ ਉਕਤ ਕੁਲਦੀਪ ਸਿੰਘ ਵੱਲੋਂ ਸਾਨੂੰ 15lਲੱਖ  ਚੈੱਕ ਵੀ ਦਿੱਤਾ ਗਿਆ ਹੈ ਜੋ ਕਿ  ਜਿਸ ਬੈਂਕ ਦਾ ਚੈੱਕ ਦਿੱਤਾ ਹੈ ਉਸ ਬੈਂਕ ਵਿੱਚ ਇਕ ਵੀ ਰੁਪਿਆ ਨਹੀਂ ਹੈ  ।ਪੰਕਜ ਕੁਮਾਰ ਨੇ ਇਹ ਵੀ ਦੱਸਿਆ ਕਿ ਅੱਜ ਸਾਡੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਉਹ ਖੁੱਦ  ਉਨ੍ਹਾਂ ਦੀ ਪਤਨੀ ਡਿਪਰੈਸ਼ਨ ਵਿੱਚ ਰਹਿਣ ਲੱਗ ਪਏ ਹਨ  ਇਸ ਮੌਕੇ ਤੇ ਪੰਕਜ ਕੁਮਾਰ ਅਤੇ ਉਸ ਦੀ ਪਤਨੀ ਕੰਚਨ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ  ਆਪਣੇ ਪੂਰੇ ਪਰਿਵਾਰ ਸਮੇਤ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ  ਇਸ ਮੌਕੇ ਪੰਕਜ ਕੁਮਾਰ ਨੇ ਇਹ ਵੀ ਦੱਸਿਆ ਕਿ  ਲੰਬੀ  ਤਫਤੀਸ਼ ਤੋਂ ਬਾਅਦ ਬੇਸ਼ੱਕ  ਮੋਗਾ ਪੁਲਸ ਨੇ  ਕੁਲਦੀਪ ਸਿੰਘ ਅਤੇ ਉਸ ਦੇ ਪਿਤਾ  ਅਜਮੇਰ ਸਿੰਘ  ਖ਼ਿਲਾਫ਼  420/406/120B ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ  ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ  । ਉਨ੍ਹਾਂ ਜ਼ਿਲ੍ਹਾ ਪੁਲੀਸ ਮੁਖੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਕਤ ਦੋਸ਼ੀਆਂ ਨੂੰ ਤੁਰੰਤ ਕਾਬੂ ਕਰ ਕੇ ਉਨ੍ਹਾਂ ਦੀ ਮਦਦ ਕੀਤੀ ਜਾਵੇ  ।

 

 

Trending news