ਪੰਜਾਬ ਦੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਭਗਵੰਤ ਮਾਨ, ਬਸੰਤੀ ਰੰਗ ਵਿਚ ਰੰਗਿਆ ਪਿੰਡ ਖੱਟਕੜ ਕਲਾਂ, ਕੀ ਨਾਤਾ ਹੈ ਖੱਟਕੜ ਕਲਾਂ ਦਾ ਕੇਸਰੀ ਰੰਗ ਦੇ ਨਾਲ
Advertisement

ਪੰਜਾਬ ਦੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਭਗਵੰਤ ਮਾਨ, ਬਸੰਤੀ ਰੰਗ ਵਿਚ ਰੰਗਿਆ ਪਿੰਡ ਖੱਟਕੜ ਕਲਾਂ, ਕੀ ਨਾਤਾ ਹੈ ਖੱਟਕੜ ਕਲਾਂ ਦਾ ਕੇਸਰੀ ਰੰਗ ਦੇ ਨਾਲ

ਪੰਜਾਬ ਦਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅੱਜ ਬਸੰਤੀ ਰੰਗ ਵਿਚ ਰੰਗਣ ਜਾ ਰਿਹਾ ਹੈ। ਕਿਉਂਕਿ ਕ੍ਰਾਂਤੀਕਾਰੀ ਆਜ਼ਾਦੀ ਘੁਲਾਟੀਏ ਭਗਤ ਸਿੰਘ ਦੇ ਜਨਮ ਸਥਾਨ 'ਤੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ 'ਆਪ' ਦੀ ਸ਼ਾਨਦਾਰ ਜਿੱਤ ਤੋਂ ਬਾਅਦ ਵਿਸ਼ੇਸ਼ ਤੌਰ 'ਤੇ ਐਲਾਨ ਕੀਤਾ ਸੀ

photo

ਚੰਡੀਗੜ:  ਪੰਜਾਬ ਦਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅੱਜ ਬਸੰਤੀ ਰੰਗ ਵਿਚ ਰੰਗਣ ਜਾ ਰਿਹਾ ਹੈ। ਕਿਉਂਕਿ ਕ੍ਰਾਂਤੀਕਾਰੀ ਆਜ਼ਾਦੀ ਘੁਲਾਟੀਏ ਭਗਤ ਸਿੰਘ ਦੇ ਜਨਮ ਸਥਾਨ 'ਤੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ 'ਆਪ' ਦੀ ਸ਼ਾਨਦਾਰ ਜਿੱਤ ਤੋਂ ਬਾਅਦ ਵਿਸ਼ੇਸ਼ ਤੌਰ 'ਤੇ ਐਲਾਨ ਕੀਤਾ ਸੀ ਕਿ ਉਹ ਰਾਜ ਭਵਨ ਵਿੱਚ ਨਹੀਂ ਸਗੋਂ ਖੱਟਕੜ ਕਲਾਂ ਵਿਖੇ ਸਹੁੰ ਚੁੱਕਣਗੇ। ਭਗਵੰਤ ਮਾਨ ਨੇ ਆਪਣੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ‘ਬਸੰਤੀ ਰੰਗ’ ਪਹਿਨਣ ਦੀ ਬੇਨਤੀ ਵੀ ਕੀਤੀ।  ਕਿਉਂਕਿ ਬਸੰਤੀ ਰੰਗ ਆਜ਼ਾਦੀ ਦਾ ਪ੍ਰਤੀਕ ਹੈ ਅਤੇ ਭਗਤ ਸਿੰਘ ਨੇ ਹੁਣ ਤੱਕ ਆਜ਼ਾਦੀ ਦਾ ਹੋਕਾ ਦਿੱਤਾ ਹੈ।  

 

ਭਗਵੰਤ ਮਾਨ ਲਈ ਖੱਟਕੜ ਕਲਾਂ ਹਮੇਸ਼ਾ ਰਿਹਾ ਖਾਸ

ਖਟਕੜ ਕਲਾਂ ਭਗਵੰਤ ਮਾਨ ਦੀ ਜ਼ਿੰਦਗੀ ਵਿੱਚ ਬਹੁਤ ਅਹਿਮ ਹੈ। ਉਹ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੀਵਨ ਤੋਂ ਬਹੁਤ ਪ੍ਰਭਾਵਿਤ ਹੈ। 2011 ਦੇ ਵਿਚ ਮਾਨ ਨੇ ਖਟਕੜ ਕਲਾਂ ਤੋਂ ਹੀ ਆਪਣਾ ਪਹਿਲਾ ਭਾਸ਼ਣ ਦੇ ਕੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ ਸੀ ਉਸ ਵੇਲੇ ਉਹ ਮਨਪ੍ਰੀਤ ਬਾਦਲ ਦੀ ਪਾਰਟੀ ਪੀਪਲਜ਼ ਪਾਰਟੀ ਆਫ ਪੰਜਾਬ ਦਾ ਹਿੱਸਾ ਬਣੇ ਸਨ। 2014 ਵਿਚ ਜਦੋਂ ਮਾਨ ਪਹਿਲੀ ਵਾਰ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਬਣੇ ਤਾਂ ਉਸ ਵੇਲੇ ਵੀ ਉਹਨਾਂ ਨੇ ਆਪਣੀ ਜਿੱਤ ਦਾ ਸਰਟੀਫਿਕੇਟ ਭਗਤ ਸਿੰਘ ਦੀ ਮੂਰਤੀ ਨੂੰ ਅਰਪਣ ਕੀਤਾ ਸੀ। ਕਿਹਾ ਜਾਂਦਾ ਹੈ ਕਿ ਭਗਵੰਤ ਮਾਨ ਆਪਣੇ ਹਰੇਕ ਨਵੇਂ ਕੰਮ ਦੀ ਸ਼ੁਰੂਆਤ ਖੱਟਕੜ ਕਲਾਂ ਜਾ ਕੇ ਕਰਦੇ ਹਨ।

fallback

 

ਭਗਤ ਸਿੰਘ ਵਰਗੀ ਪੱਗ ਬਣਨਾ
ਭਗਵੰਤ ਮਾਨ ਲਈ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਇਸ ਕਦਰ ਪ੍ਰਭਾਵਿਤ ਹਨ ਕਿ ਪਾਰਲੀਮੈਂਟ ਵਿਚ ਹਮੇਸ਼ਾ ਭਗਤ ਸਿੰਘ ਦੇ ਸਟਾਈਲ ਵਾਲੀ ਬਸੰਤੀ ਪੱਗ ਬੰਨ੍ਹ ਕੇ ਜਾਂਦੇ ਰਹੇ।ਹਰ ਵਾਰ ਇਹ ਕਹਿਕੇ ਸੰਬੋਧਨ ਕਰਦੇ ਵਿਖਾਈ ਦਿੱਤੇ ਕਿ ਪੰਜਾਬ ਨੂੰ ਭਗਤ ਸਿੰਘ ਦੇ ਸੁਪਨਿਆਂ ਵਾਲਾ ਪੰਜਾਬ ਬਣਾ ਕੇ ਛੱਡਾਂਗੇ।

 

 

fallback

 

 

 

ਖੱਟਕੜ ਕਲਾਂ ਦਾ ਬਸੰਤੀ ਰੰਗ ਨਾਲ ਗਹਿਰਾ ਨਾਤਾ

ਬਸੰਤੀ ਰੰਗ ਮਤਲਬ ਕ੍ਰਾਂਤੀ ਦਾ ਰੰਗ। ਭਗਤ ਸਿੰਘ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀ ਜਾਨ ਦੇਸ਼ ਤੋਂ ਕੁਰਬਾਨ ਕਰ ਦਿੱਤੀ।ਬਸੰਤੀ ਰੰਗ ਸ਼ਹੀਦ ਭਗਤ ਸਿੰਘ ਦਾ ਪਸੰਦੀਦਾ ਰੰਗ ਸੀ।ਇਸੇ ਲਈ ਆਜ਼ਾਦ ਵਿਚ ਫਿਜ਼ਾਵਾਂ ਵਿਚ ਸਾਹ ਲੈਣ ਦਾ ਸੁਪਨਾ ਵੇਖਣ ਵਾਲੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੇ ਕਿਸੇ ਵੇਲੇ 'ਮੇਰਾ ਰੰਗ ਦੇ ਬਸੰਤੀ ਚੋਲਾ' ਗੀਤ ਗਾਇਆ ਸੀ। ਸ਼ਹੀਦ ਭਗਤ ਸਿੰਘ ਦਾ ਜੱਦੀ ਘਰ ਅੱਜ ਵੀ ਖਟਕੜ ਕਲਾਂ ਵਿੱਚ ਮੌਜੂਦ ਹੈ, ਜਿਸ ਦੀ ਦੇਖ-ਰੇਖ ਪੁਰਾਤੱਤਵ ਵਿਭਾਗ ਵੱਲੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਇੱਥੇ ਇੱਕ ਵਿਸ਼ਾਲ ਯਾਦਗਾਰ ਅਤੇ ਅਜਾਇਬ ਘਰ ਵੀ ਬਣਾਇਆ ਹੈ। ਇਹ ਸਮਾਰਕ 11 ਏਕੜ ਵਿੱਚ ਫੈਲਿਆ ਹੋਇਆ ਹੈ। ਵੈਸੇ ਤਾਂ ਭਗਤ ਸਿੰਘ ਦਾ ਜਨਮ ਲਾਇਲਪੁਰ ਪਾਕਿਸਤਾਨ ਵਿਚ ਹੋਇਆ ਸੀ ਅਤੇ ਉੱਥੇ ਹੀ ਉਨ੍ਹਾਂ ਦਾ ਪਾਲਣ-ਪੋਸ਼ਣ ਹੋਇਆ ਸੀ, ਪਰ ਉਹ ਆਪਣੇ ਦਾਦਾ ਅਰਜੁਨ ਸਿੰਘ ਨਾਲ ਬਚਪਨ ਦੀਆਂ ਛੁੱਟੀਆਂ ਦੌਰਾਨ ਆਪਣੇ ਜੱਦੀ ਪਿੰਡ ਖਟਕੜ ਕਲਾਂ ਆ ਜਾਂਦਾ ਸੀ। ਸ਼ਹੀਦ ਭਗਤ ਸਿੰਘ ਦੇ ਪੜਦਾਦਾ ਫਤਿਹ ਸਿੰਘ, ਜੋ ਕਿ ਖਟਕੜ ਕਲਾਂ ਵਿੱਚ ਰਹਿੰਦੇ ਸਨ ਉਹਨਾਂ ਨੇ  1885 ਵਿੱਚ ਇੱਥੇ ਇੱਕ ਘਰ ਬਣਾਇਆ ਸੀ। ਇਸ ਨੂੰ ਇਸ ਮਕਸਦ ਲਈ ਬਣਾਇਆ ਗਿਆ ਸੀ, ਤਾਂ ਜੋ ਆਉਣ-ਜਾਣ ਵਾਲੇ ਲੋਕ ਇੱਥੇ ਠਹਿਰ ਸਕਣ। ਜਦੋਂ ਲੋਕਾਂ ਨੂੰ ਪੁੱਛਿਆ ਗਿਆ ਕਿ ਇਸ ਨੂੰ ਕਿਉਂ ਬਣਵਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਕਿਹਾ ਕਿ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਪਰ ਲੋਕਾਂ ਲਈ ਥਾਂ ਹੋਣੀ ਚਾਹੀਦੀ ਹੈ।

 

 

fallback

 

 

Trending news