ਭਗਵੰਤ ਮਾਨ ਦਾ ਸਹੁੰ ਚੁੱਕ ਸਮਾਗਮ -ਕਿਸੇ ਵੀ.ਆਈ.ਪੀ. ਮਹਿਮਾਨ ਨੂੰ ਨਹੀਂ ਦਿੱਤਾ ਸੱਦਾ, 2 ਕਰੋੜ ਰੁਪਏ ਦੱਸਿਆ ਜਾ ਰਿਹਾ ਸਮਾਗਰਮ ਦਾ ਖ਼ਰਚ
Advertisement

ਭਗਵੰਤ ਮਾਨ ਦਾ ਸਹੁੰ ਚੁੱਕ ਸਮਾਗਮ -ਕਿਸੇ ਵੀ.ਆਈ.ਪੀ. ਮਹਿਮਾਨ ਨੂੰ ਨਹੀਂ ਦਿੱਤਾ ਸੱਦਾ, 2 ਕਰੋੜ ਰੁਪਏ ਦੱਸਿਆ ਜਾ ਰਿਹਾ ਸਮਾਗਰਮ ਦਾ ਖ਼ਰਚ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਕੋਈ ਵੀ.ਆਈ.ਪੀ. ਮਹਿਮਾਨ ਹਾਜ਼ਰ ਨਹੀਂ ਹੋਵੇਗਾ। ਹਾਲਾਂਕਿ ਸਹੁੰ ਚੁੱਕ ਸਮਾਗਮ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਆਮ ਆਦਮੀ ਪਾਰਟੀ ਦੇ ਸਾਰੇ ਵੱਡੇ ਨੇਤਾ ਮੌਜੂਦ ਰਹਿਣਗੇ। 

ਭਗਵੰਤ ਮਾਨ ਦਾ ਸਹੁੰ ਚੁੱਕ ਸਮਾਗਮ -ਕਿਸੇ ਵੀ.ਆਈ.ਪੀ. ਮਹਿਮਾਨ ਨੂੰ ਨਹੀਂ ਦਿੱਤਾ ਸੱਦਾ, 2 ਕਰੋੜ ਰੁਪਏ ਦੱਸਿਆ ਜਾ ਰਿਹਾ ਸਮਾਗਰਮ ਦਾ ਖ਼ਰਚ

ਚੰਡੀਗੜ: 16 ਮਾਰਚ ਨੂੰ ਖੱਟਕੜ ਕਲਾਂ ਵਿਚ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ ਹੈ। ਸਹੁੰ ਚੁੱਕ ਸਮਾਗਮ ਨੂੰ ਲੈ ਕੇ ਮਾਰੋ-ਮਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਜਦੋਂ ਕੋਈ ਮੁੱਖ ਮੰਤਰੀ ਰਾਜ ਭਵਨ ਦੀ ਥਾਂ ਭਗਤ ਸਿੰਘ ਦੇ ਜੱਦੀ ਪਿੰਡ ਵਿਚ ਸਹੁੰ ਚੁੱਕੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਕੋਈ ਵੀ.ਆਈ.ਪੀ. ਮਹਿਮਾਨ ਹਾਜ਼ਰ ਨਹੀਂ ਹੋਵੇਗਾ। ਹਾਲਾਂਕਿ ਸਹੁੰ ਚੁੱਕ ਸਮਾਗਮ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਆਮ ਆਦਮੀ ਪਾਰਟੀ ਦੇ ਸਾਰੇ ਵੱਡੇ ਨੇਤਾ ਮੌਜੂਦ ਰਹਿਣਗੇ। ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਇਲਾਵਾ ਕਿਸੇ ਹੋਰ ਸੂਬੇ ਦੇ ਮੁੱਖ ਮੰਤਰੀ ਜਾਂ ਕਿਸੇ ਪਾਰਟੀ ਦੇ ਵੱਡੇ ਆਗੂ ਨੂੰ ਸੱਦਾ ਨਹੀਂ ਭੇਜਿਆ ਗਿਆ ਹੈ। ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਨੇ ਸਹੁੰ ਚੁੱਕ ਸਮਾਗਮ ਲਈ ਲੋਕਾਂ ਨੂੰ ਸੱਦਾ ਦਿੱਤਾ ਹੈ।

 

2 ਕਰੋੜ ਰੁਪਏ ਦਾ ਆਵੇਗਾ ਖਰਚ

ਪਹਿਲੀ ਵਾਰ ਪੰਜਾਬ ਵਿੱਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਰਾਜਧਾਨੀ ਤੋਂ ਬਾਹਰ ਹੋਣ ਜਾ ਰਿਹਾ ਹੈ। ਇਸ ਦੀਆਂ ਤਿਆਰੀਆਂ ਵੀ ਉਸੇ ਤਰ੍ਹਾਂ ਚੱਲ ਰਹੀਆਂ ਹਨ। ਪ੍ਰਸ਼ਾਸਨਿਕ ਸਮਾਗਮ ਵਿੱਚ ਇੱਕ ਲੱਖ ਲੋਕਾਂ ਦੇ ਆਉਣ ਦੀ ਉਮੀਦ ਹੈ ਅਤੇ ਇਸੇ ਤਰ੍ਹਾਂ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਵਿੱਤ ਵਿਭਾਗ ਮੁਤਾਬਕ ਸਹੁੰ ਚੁੱਕ ਸਮਾਗਮ 'ਤੇ ਕਰੀਬ 2 ਕਰੋੜ ਰੁਪਏ ਖਰਚ ਕੀਤੇ ਜਾਣਗੇ।

 

 

ਖੱਟਕੜ ਕਲਾਂ ਵਿਚ ਚੱਲ ਰਹੀਆਂ ਹਨ ਤਿਆਰੀਆਂ

ਸਹੁੰ ਚੁੱਕ ਸਮਾਗਮ ਨੂੰ ਲੈ ਕੇ ਖਟਕੜ ਕਲਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ’ਤੇ ਤਿਆਰੀਆਂ ਚੱਲ ਰਹੀਆਂ ਹਨ। ਖੱਟਕੜ ਕਲਾਂ ਵਿਚ ਚਾਰੇ ਪੰਜਾਬ ਪੁਲਿਸ ਦੇ 6000 ਜਵਾਨ ਤਾਇਨਾਤ ਕੀਤੇ ਜਾਣਗੇ। ਸਹੁੰ ਚੁੱਕ ਸਮਾਗਮ ਲਈ ਵੱਡੀ ਸਟੇਜ ਵੀ ਤਿਆਰ ਕੀਤੀ ਜਾ ਰਹੀ ਹੈ। ਇਨ੍ਹਾਂ ਸਾਰੀਆਂ ਤਿਆਰੀਆਂ ਦਾ ਜਾਇਜ਼ਾ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੇ ਖੁਦ ਖਟਕੜ ਕਲਾਂ ਵਿਖੇ ਲਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ।

 

ਪਾਰਕਿੰਗ ਲਈ ਕਿਸਾਨਾਂ ਦੀ ਪੱਕੀ ਪਕਾਈ ਫ਼ਸਲ ਕਟਵਾਈ

ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਸਿੰਘ ਖੱਟਕੜ ਕਲਾਂ ਦੇ ਮਿਊਜ਼ੀਅਮ ਦੇ ਆਲੇ-ਦੁਆਲੇ ਕਿਸਾਨਾਂ ਨੂੰ ਆਪਣੀ ਪੱਕੀ ਫ਼ਸਲ ਕੱਟਣੀ ਪੈ ਰਹੀ ਹੈ।ਕਿੳੇੁਂਕਿ ਪ੍ਰਸ਼ਾਸਨ ਵੱਲੋਂ ਆਲੇ ਦੁਆਲੇ ਦੀ ਥਾਂ ਨੂੰ ਪਾਰਕਿੰਗ ਵਜੋਂ ਵਰਤਣ ਦੀ ਹਿਦਾਇਦ ਦਿੱਤੀ ਗਈ ਹੈ। ਖੇਤਾਂ ਨੂੰ ਸਾਫ਼ ਕਰਕੇ ਪਾਰਕਿੰਗ ਬਣਾਈ ਜਾ ਰਹੀ ਹੈ। ਇਹ ਸੱਚ ਹੈ ਕਿ ਪਹਿਲੀ ਵਾਰ ਪੰਜਾਬ ਦੀ ਕੋਈ ਸਰਕਾਰ ਰਾਜਧਾਨੀ ਦੇ ਗਵਰਨਰ ਹਾਊਸ ਦੇ ਬਾਹਰ ਜਨਤਕ ਤੌਰ 'ਤੇ ਸਹੁੰ ਚੁੱਕ ਰਹੀ ਹੈ।

 

WATCH LIVE TV 

 

Trending news