ਬਾਇਕ ਚਾਲਕਾਂ ਲਈ ਵੱਡੀ ਖ਼ਬਰ, ਸਰਕਾਰ ਨੇ ਕੀਤੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ
Advertisement

ਬਾਇਕ ਚਾਲਕਾਂ ਲਈ ਵੱਡੀ ਖ਼ਬਰ, ਸਰਕਾਰ ਨੇ ਕੀਤੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ

 ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (Ministry of Road Transport and Highways of India) ਵੱਲੋਂ ਬੱਚਿਆ ਲਈ ਰੋਡ ਸੇਫਟੀ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੀ ਗਏ ਹਨ। ਇਹਨਾਂ ਹੁਕਮਾਂ ਅਨੁਸਾਰ 9 ਮਹੀਨਿਆਂ ਤੋਂ ਚਾਰ ਸਾਲ ਤੱਕ ਦੇ ਬੱਚਿਆਂ ਨੂੰ ਯਾਤਰਾ ਕਰਦੇ ਸਮੇਂ ਨਵੇਂ ਨ‍ਿਯਮਾਂ ਦੀ ਪਾਲਣ ਕਰਨਾ ਹੋਵੇਗੀ। 

photo

ਚੰਡੀਗੜ੍ਹ- ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (Ministry of Road Transport and Highways of India) ਵੱਲੋਂ ਬੱਚਿਆ ਲਈ ਰੋਡ ਸੇਫਟੀ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੀ ਗਏ ਹਨ। ਇਹਨਾਂ ਹੁਕਮਾਂ ਅਨੁਸਾਰ 9 ਮਹੀਨਿਆਂ ਤੋਂ ਚਾਰ ਸਾਲ ਤੱਕ ਦੇ ਬੱਚਿਆਂ ਨੂੰ ਯਾਤਰਾ ਕਰਦੇ ਸਮੇਂ ਨਵੇਂ ਨ‍ਿਯਮਾਂ ਦੀ ਪਾਲਣ ਕਰਨਾ ਹੋਵੇਗੀ। ਅਜਿਹਾ ਨਾ ਕਰਨ ਤੇਂ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ।

 

4 ਸਾਲ ਦੇ ਬੱਚਿਆ ਲਈ ਇਹ ਨਿਯਮ

ਸੜਕੀ ਆਵਾਜਾਈ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਦੇ ਅਨੁਸਾਰ ਇਹ ਨਿਯਮ ਬੱਚਿਆਂ ਦੇ ਮੋਟਰਸਾਇਕ‍ਿਲ 'ਤੇ ਯਾਤਰਾ ਕਰਨ ਦੇ ਸਮੇਂ ਲਾਗੂ ਕੀਤਾ ਜਾਣਗੇ। 9 ਮਹੀਨੇ ਤੋਂ 4 ਸਾਲ ਤੱਕ ਦੇ ਬੱਚਿਆ ਲਈ ਬਾਇਕ ਤੇ ਸਫ਼ਰ ਕਰਦੇ ਸਮੇਂ ਸੇਫਟੀ ਹਾਰਨੇਸ (Safety harness) ਲਗਾਉਣਾ ਜ਼ਰੂਰੀ ਹੋਵੇਗਾ।

 

ਕਿਸ ਤਰ੍ਹਾ ਦਾ ਹੋਣਾ ਚਾਹੀਦਾ ਹੈ ਸੇਫਟੀ ਹਾਰਨੇਸ

ਸੇਫਟੀ ਹਾਰਨੇਸ (Safety harness) ਵਾਟਰਪਰੂਫ ਹੋਣਾ ਚਾਹੀਦਾ ਹੈ । ਸੇਫਟੀ ਹਾਰਨੇਸ ਦੀ ਸਮਰੱਥਾ 30 ਕਿਲੋਗ੍ਰਾਮ ਤੱਕ ਦੀ ਹੋਣੀ ਚਾਹੀਦੀ ਹੈ।

 

ਬੱਚਿਆਂ ਦੇ ਮੇਚ ਦਾ ਹੋਣਾ ਚਾਹੀਦਾ ਹੈਲਮੇਟ (Helmet)

ਇਸ ਤੋਂ ਇਲਾਵਾ ਬੱਚਿਆਂ ਨੂੰ ਬਾਇਕ 'ਤੇ ਸਫ਼ਰ ਕਰਨ ਦੇ ਦੌਰਾਨ ਉਨ੍ਹਾਂ ਦੇ ਮੇਚ ਦਾ ਹੈਲਮੇਟ ਲਾਉਣਾ ਵੀ ਜ਼ਰੂਰ ਹੈ।ਇਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਹੈਲਮੇਟ ਅਤੇ ਸੁਰੱਖਿਆ ਗੀਅਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਵੀ ਬਹੁਤ ਫਾਇਦਾ ਹੋਵੇਗਾ। ਬੱਚਿਆਂ ਦੇ ਨਾਲ ਬਾਇਕ 'ਤੇ ਯਾਤਰਾ ਦੇ ਦੌਰਾਨ ਸਪੀਡ 40 ਕਿਮੀ/ਘੰਟਾ ਤੋਂ ਵੱਧ ਨਹੀਂ ਹੋਣੀ ਚਾਹੀਦੀ।

Trending news