ਪੰਜਾਬ ਵਿਚ ਵੱਡਾ ਦਾਅ ਲਾਉਣ ਦੀ ਤਿਆਰੀ 'ਚ ਭਾਜਪਾ, ਕੇਂਦਰ ਦੇ ਚਾਰ ਮੰਤਰੀ ਬਣਾਉਣਗੇ ਰਣਨੀਤੀ
Advertisement

ਪੰਜਾਬ ਵਿਚ ਵੱਡਾ ਦਾਅ ਲਾਉਣ ਦੀ ਤਿਆਰੀ 'ਚ ਭਾਜਪਾ, ਕੇਂਦਰ ਦੇ ਚਾਰ ਮੰਤਰੀ ਬਣਾਉਣਗੇ ਰਣਨੀਤੀ

ਕੱਲ੍ਹ ਕੇਂਦਰ ਦੇ 4 ਵੱਡੇ ਆਗੂ ਹਰਦੀਪ ਪੁਰੀ, ਗਜੇਂਦਰ ਸ਼ੇਖਾਵਤ, ਮੀਨਾਕਸ਼ੀ ਲੇਖੀ ਅਤੇ ਗੁਜਰਾਤ ਕੈਬਨਿਟ ਦੇ ਮੰਤਰੀ ਵਿਨੋਦ ਚਾਵੜਾ ਚੰਡੀਗੜ ਪਹੁੰਚ ਰਹੇ ਹਨ।

ਪੰਜਾਬ ਵਿਚ ਵੱਡਾ ਦਾਅ ਲਾਉਣ ਦੀ ਤਿਆਰੀ 'ਚ ਭਾਜਪਾ, ਕੇਂਦਰ ਦੇ ਚਾਰ ਮੰਤਰੀ ਬਣਾਉਣਗੇ ਰਣਨੀਤੀ

ਨਵਜੋਤ ਧਾਲੀਵਾਲ/ਚੰਡੀਗੜ: ਕਿਸਾਨਾਂ ਨੂੰ ਦੀਵਾਲੀ ਤੋਂ ਪਹਿਲਾਂ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ ਇਸਦਾ ਸੰਕੇਤ ਜਿਥੇ ਪੰਜਾਬ ਭਾਜਪਾ ਦੇ ਆਗੂ ਅਰੁਣ ਨਾਰੰਗ ਨੇ ਦਿੱਤਾ ਹੈ,ਉਥੇ ਈ ਕੈਪਟਨ ਅਮਰਿੰਦਰ ਸਿੰਘ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੱਲ੍ਹ ਹੋਣ ਵਾਲੀ ਮੀਟਿੰਗ ਦੇ ਵੱਡੇ ਮਤਲਬ ਕੱਢੇ ਜਾ ਰਹੇ ਹਨ।

ਪੰਜਾਬ ਦੇ ਵਿਚ ਸੱਤਾ ਤੇ ਕਾਬਜ਼ ਹੋਣ ਲਈ ਭਾਜਪਾ ਵੱਲੋਂ ਸੁਪਨਾ ਹੀ ਨਹੀਂ ਸੰਜੋਇਆ ਜਾ ਰਿਹਾ ਬਲਕਿ ਰਣਨੀਤੀ ਘੜੀ ਜਾਣੀ ਸ਼ੁਰੂ ਹੋ ਗਈ ਹੈ।ਕੱਲ੍ਹ ਕੇਂਦਰ ਦੇ 4 ਵੱਡੇ ਆਗੂ ਹਰਦੀਪ ਪੁਰੀ, ਗਜੇਂਦਰ ਸ਼ੇਖਾਵਤ, ਮੀਨਾਕਸ਼ੀ ਲੇਖੀ ਅਤੇ ਗੁਜਰਾਤ ਕੈਬਨਿਟ ਦੇ ਮੰਤਰੀ ਵਿਨੋਦ ਚਾਵੜਾ ਚੰਡੀਗੜ ਪਹੁੰਚ ਰਹੇ ਹਨ।ਇਹ ਚਾਰੇ ਮੈਂਬਰ ਕੱਲ੍ਹ ਭਾਜਪਾ ਦੀ ਕੋਰ ਕਮੇਟੀ ਮੀਟਿੰਗ ਵਿਚ ਹਾਜ਼ਰ ਰਹਿਣਗੇ।ਇਹ ਮੀਟਿੰਗ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਕੀਤੀ ਜਾਵੇਗੀ।

WATCH LIVE TV

ਇਕ ਪਾਸੇ ਭਾਜਪਾ ਆਗੂ ਦਾ ਕਿਸਾਨੀ ਅੰਦੋਲਨ ਲਈ ਸ਼ੁਭ ਸੰਕੇਤ ਦੇਣਾ, ਦੂਜੇ ਪਾਸੇ 4 ਮੰਤਰੀਆਂ ਦਾ ਚੰਡੀਗੜ ਆਉਣਾ ਅਤੇ ਤੀਜੇ ਪਾਸੇ ਕੈਪਟਨ ਦੀ ਕੱਲ੍ਹ ਅਮਿਤ ਸ਼ਾਹ ਨਾਲ ਹੋਣ ਵਾਲੀ ਬੈਠਕ ਦਾ ਹਿੱਸਾ ਬਣਨਾ ਇਹਨਾਂ ਸਾਰੀਆਂ ਗੱਲਾਂ ਨੂੰ ਭਾਜਪਾ ਦੀ ਚੋਣ ਰਣਨੀਤੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।ਅਜਿਹਾ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਕਿਸਾਨੀ ਅੰਦੋਲਨ ਦੇ ਹੱਲ ਵੱਲ ਵਧਿਆ ਜਾਵੇ।ਪਰ ਭਾਜਪਾ ਦੇ ਇਸ ਤਰ੍ਹਾਂ ਸਰਗਰਮ ਹੋਣ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ।

Trending news