ਗੁਜਰਾਤ ’ਚ ਭਾਜਪਾ ਨੇ 7 ਬਾਗ਼ੀ ਆਗੂਆ ਨੂੰ ਕੀਤਾ ਪਾਰਟੀ ’ਚੋਂ Out, ਅਜ਼ਾਦ ਉਮੀਦਵਾਰ ਵਜੋਂ ਕਾਗਜ਼ ਭਰਨ ’ਤੇ ਹੋਈ ਕਾਰਵਾਈ
Advertisement

ਗੁਜਰਾਤ ’ਚ ਭਾਜਪਾ ਨੇ 7 ਬਾਗ਼ੀ ਆਗੂਆ ਨੂੰ ਕੀਤਾ ਪਾਰਟੀ ’ਚੋਂ Out, ਅਜ਼ਾਦ ਉਮੀਦਵਾਰ ਵਜੋਂ ਕਾਗਜ਼ ਭਰਨ ’ਤੇ ਹੋਈ ਕਾਰਵਾਈ

ਭਾਜਪਾ ’ਚੋਂ ਬਾਹਰ ਕੀਤੇ ਜਾਣ ਵਾਲੇ ਕਈ ਮੌਜੂਦਾ ਤੇ ਸਾਬਕਾ ਵਿਧਾਇਕ ਵੀ ਸ਼ਾਮਲ ਹਨ। ਸੂਬਾ ਪ੍ਰਧਾਨ ਸੀ. ਆਰ. ਪਾਟਿਲ ਵਲੋਂ ਇਨ੍ਹਾਂ ਬਾਗ਼ੀ ਆਗੂਆਂ ਨੂੰ ਮਨਾਉਣ ਦੇ ਕਈ ਯਤਨ ਕੀਤੇ ਗਏ, ਪਰ ਉਨ੍ਹਾਂ ਆਪਣੀ ਨਾਮਜ਼ਦਗੀ ਵਾਪਸ ਨਹੀਂ ਲਈ।

ਗੁਜਰਾਤ ’ਚ ਭਾਜਪਾ ਨੇ 7 ਬਾਗ਼ੀ ਆਗੂਆ ਨੂੰ ਕੀਤਾ ਪਾਰਟੀ ’ਚੋਂ Out, ਅਜ਼ਾਦ ਉਮੀਦਵਾਰ ਵਜੋਂ ਕਾਗਜ਼ ਭਰਨ ’ਤੇ ਹੋਈ ਕਾਰਵਾਈ

Gujarat Elections : ਗੁਜਰਾਤ ’ਚ ਭਾਜਪਾ ਨੇ ਆਪਣੇ ਹੀ ਆਗੂਆਂ ’ਤੇ ਵੱਡੀ ਕਾਰਵਾਈ ਕੀਤੀ ਹੈ। ਦੱਸ ਦੇਈਏ ਕਿ ਪਾਰਟੀ ਪ੍ਰਧਾਨ ਸੀ. ਆਰ. ਪਾਟਿਲ ਨੇ 7 ਬਾਗ਼ੀ ਆਗੂਆਂ (Rebel MLAs) ਨੂੰ ਪਾਰਟੀ ’ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ। 

ਪਾਰਟੀ ’ਚੋਂ ਬਾਹਰ ਕੀਤੇ ਜਾਣ ਵਾਲਿਆਂ ਦੇ ਨਾਮ ਮਧੂ ਸ਼੍ਰੀ ਵਾਸਤਵ, ਅਰਵਿੰਦ ਲਦਾਨੀ, ਦੀਨੂ ਪਟੇਲ, ਹਰਸ਼ਦ ਵਸਾਵਾ, ਧਵਲ ਸਿੰਘ ਝਾਲਾ ਸਣੇ 7 ਆਗੂਆਂ ਹਨ। 

ਇੱਥੇ ਦੱਸਣਾ ਬਣਦਾ ਹੈ ਕਿ ਪਾਰਟੀ ਦੁਆਰਾ ਟਿਕਟ ਨਾ ਦਿੱਤੇ ਜਾਣ ਤੋਂ ਬਾਅਦ ਇਨ੍ਹਾਂ ਆਗੂਆਂ ਨੇ ਅਜ਼ਾਦ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਸਨ। ਦੱਸਿਆ ਜਾ ਰਿਹਾ ਹੈ ਪਾਰਟੀ ’ਚੋਂ ਬਾਹਰ ਕੀਤੇ ਜਾਣ ਵਾਲੇ ਕਈ ਮੌਜੂਦਾ ਤੇ ਸਾਬਕਾ ਵਿਧਾਇਕ ਵੀ ਸ਼ਾਮਲ ਹਨ। ਸੂਬਾ ਪ੍ਰਧਾਨ ਸੀ. ਆਰ. ਪਾਟਿਲ ਵਲੋਂ ਇਨ੍ਹਾਂ ਬਾਗ਼ੀ ਆਗੂਆਂ ਨੂੰ ਮਨਾਉਣ ਦੇ ਕਈ ਯਤਨ ਕੀਤੇ ਗਏ, ਪਰ ਉਨ੍ਹਾਂ ਆਪਣੀ ਨਾਮਜ਼ਦਗੀ ਵਾਪਸ ਨਹੀਂ ਲਈ। 

 

ਵਾਘੋਦੀਆ ਤੋਂ 6 ਵਾਰ ਭਾਜਪਾ ਦੀ ਟਿਕਟ ’ਤੇ ਵਿਧਾਇਕ ਰਹੇ ਮਧੂ ਸ਼੍ਰੀ ਵਾਸਤਵ ਹੀ ਟਿਕਟ ਨਾ ਦਿੱਤੇ ਜਾਣ ’ਤੇ ਅਜ਼ਾਦ ਉਮੀਦਵਾਰ ਵਜੋਂ ਮੈਦਾਨ ’ਚ ਕੁੱਦ ਪਏ ਹਨ।  

 

ਦੱਸ ਦੇਈਏ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਭਾਜਪਾ ਨੇ ਚੋਣ ਪ੍ਰਚਾਰ ’ਚ ਪੂਰੀ ਤਾਕਤ ਝੋਕ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਸਣੇ ਅਮਿਤ ਸ਼ਾਹ ਵਰਗੇ ਦਿੱਗਜ ਆਗੂ ਚੋਣ ਮੈਦਾਨ ’ਚ ਡੱਟ ਚੁੱਕੇ ਹਨ। ਪਰ ਇਨ੍ਹਾਂ ਆਗੂਆਂ ਦੇ ਪਾਰਟੀ ’ਚੋਂ ਬਾਹਰ ਕੀਤੇ ਜਾਣ ਤੋਂ ਬਾਅਦ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਹੈ। 

ਜਿੱਥੇ ਭਾਜਪਾ ਨੇ ਇਸ ਵਾਰ 150 ਤੋਂ ਵੱਧ ਸੀਟਾਂ ਜਿੱਤਣ ਦਾ ਟੀਚਾ ਮਿੱਥਿਆ ਹੈ, ਉੱਥੇ ਹੀ ਕਾਂਗਰਸ ਆਪਣੇ 27 ਸਾਲ ਦੇ ਬਨਵਾਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ’ਚ ਲੱਗੀ ਹੈ। ਇਨ੍ਹਾਂ ਦੋਹਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਵੀ ਮੁਕਾਬਲੇ ਨੂੰ ਦਿਲਚਸਪ ਬਣਾ ਦਿੱਤਾ ਹੈ। 

 

 

 

Trending news