ਖੇਤਾਂ ਵਿੱਚ ਭੇਤਭਰੇ ਹਲਾਤਾਂ 'ਚ ਮਿਲੀ ਲੜਕਾ-ਲੜਕੀ ਦੀ ਲਾਸ਼
Advertisement

ਖੇਤਾਂ ਵਿੱਚ ਭੇਤਭਰੇ ਹਲਾਤਾਂ 'ਚ ਮਿਲੀ ਲੜਕਾ-ਲੜਕੀ ਦੀ ਲਾਸ਼

ਹਲਕੇ ਦੇ ਪਿੰਡ ਭੂੰਦੜ ਦੇ ਨਜ਼ਦੀਕ ਮਲੋਟ-ਸ੍ਰੀ ਮੁਕਤਸਰ ਸਾਹਿਬ ਸੜਕ 'ਤੇ ਖੇਤਾਂ ਵਿੱਚ ਇੱਕ ਨੌਜਵਾਨ ਲੜਕਾ-ਲੜਕੀ ਦੀਆਂ ਭੇਦਭਰੀ ਹਾਲਤ ਵਿੱਚ ਲਾਸ਼ਾਂ ਮਿਲਣ ਨਾਲ ਸਨਸਨੀ ਫੇਲ ਗਈ। 

ਖੇਤਾਂ ਵਿੱਚ ਭੇਤਭਰੇ ਹਲਾਤਾਂ 'ਚ ਮਿਲੀ ਲੜਕਾ-ਲੜਕੀ ਦੀ ਲਾਸ਼

ਜਸਵਿੰਦਰ ਬੱਬਰ/ਗਿੱਦੜਬਾਹਾ: ਹਲਕੇ ਦੇ ਪਿੰਡ ਭੂੰਦੜ ਦੇ ਨਜ਼ਦੀਕ ਮਲੋਟ-ਸ੍ਰੀ ਮੁਕਤਸਰ ਸਾਹਿਬ ਸੜਕ 'ਤੇ ਖੇਤਾਂ ਵਿੱਚ ਇੱਕ ਨੌਜਵਾਨ ਲੜਕਾ-ਲੜਕੀ ਦੀਆਂ ਭੇਦਭਰੀ ਹਾਲਤ ਵਿੱਚ ਲਾਸ਼ਾਂ ਮਿਲਣ ਨਾਲ ਸਨਸਨੀ ਫੇਲ ਗਈ। 

ਇਸ ਸਬੰਧੀ ਜਾਣਕਾਰੀ ਦਿੰਦੇ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾ ਨੂੰ ਅੱਜ ਸਵੇਰੇ ਪਿੰਡ ਦਾ ਇੱਕ ਵਿਅਕਤੀ ਦੀ ਫ਼ੋਨ ਆਇਆ ਕਿ ਉਨ੍ਹਾਂ ਦੇ ਖੇਤਾਂ ਵਿੱਚ ਇੱਕ ਨੌਜਾਵਾਨ ਲੜਕਾ-ਲੜਕੀ ਦੀ ਲਾਸ਼ ਪਈ ਹੈ ਅਤੇ ਕੋਲ ਜ਼ਹਿਰੀਲਾ ਪਦਾਰਥ ਪਿਆ ਹੋਇਆ ਸੀ, ਇਸ ਦੀ ਸੂਚਨਾ ਉਨ੍ਹਾਂ ਵੱਲੋਂ ਤੁਰੰਤ ਥਾਣਾ ਕੋਟਭਾਈ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਪ੍ਰੇਮ ਸਬੰਧਾਂ ਦਾ ਜਾਪਦਾ ਹੈ, ਬਾਕੀ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ। 

ਮੌਕੇ ਤੇ ਪੁੱਜੇ ਡੀ.ਐਸ.ਪੀ. ਗਿੱਦੜਬਾਹਾ ਨਰਿੰਦਰ ਸਿੰਘ ਅਤੇ ਐਸ. ਐਚ.ਓ. ਕੋਟਭਾਈ ਨਵਪ੍ਰੀਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸ.ਐਚ.ਓ. ਕੋਟਭਾਈ ਨੇ ਦੱਸਿਆ ਕਿ ਉਨ੍ਹਾਂ ਨੂੰ ਲਾਸ਼ ਦੇ ਨਜ਼ਦੀਕ ਇਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਮੁੱਢਲੀ ਜਾਂਚ ਤੋਂ ਲੜਕੇ ਦੀ ਪਛਾਣ ਲੰਗੇਆਣਾ ਜਿਲ੍ਹਾ ਮੋਗਾ ਦੇ ਸੁਖਪ੍ਰੀਤ ਸਿੰਘ ਵਜੋਂ ਹੋਈ ਹੈ, ਜਦਕਿ ਲੜਕੀ ਦੀ ਫ਼ਿਲਹਾਲ ਪਛਾਣ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਲੜਕੇ ਦੇ ਪਰਿਵਾਰ ਨੂੰ ਸੂਚਨਾ ਦਿੱਤੀ ਗਈ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।

Trending news