ਬੀਐਸਐਫ ਨੇ ਫ਼ਿਰੋਜ਼ਪੁਰ ਸਰਹੱਦ ਨੇੜੇ ਫੁੰਡਿਆ ਪਾਕਿਸਤਾਨੀ ਡਰੋਨ,ਕੈਪਟਨ ਨੇ ਘੇਰੇ ਸਿੱਧੂ ਤੇ ਰੰਧਾਵਾ
Advertisement

ਬੀਐਸਐਫ ਨੇ ਫ਼ਿਰੋਜ਼ਪੁਰ ਸਰਹੱਦ ਨੇੜੇ ਫੁੰਡਿਆ ਪਾਕਿਸਤਾਨੀ ਡਰੋਨ,ਕੈਪਟਨ ਨੇ ਘੇਰੇ ਸਿੱਧੂ ਤੇ ਰੰਧਾਵਾ

ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਸ਼ੁੱਕਰਵਾਰ ਦੀ ਰਾਤ ਫਿਰੋਜ਼ਪੁਰ ਸਰਹੱਦ ਨੇੜੇ ਇੱਕ ਡਰੋਨ ਮਾਰ ਗਿਰਾਇਆ। ਬੀਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਡ੍ਰੋਨ ਪਾਕਿਸਤਾਨ ਵਾਲੇ ਪਾਸਿਓਂ ਉੱਡਿਆ ਸੀ।

ਬੀਐਸਐਫ ਨੇ ਫ਼ਿਰੋਜ਼ਪੁਰ ਸਰਹੱਦ ਨੇੜੇ ਫੁੰਡਿਆ ਪਾਕਿਸਤਾਨੀ ਡਰੋਨ,ਕੈਪਟਨ ਨੇ ਘੇਰੇ ਸਿੱਧੂ ਤੇ ਰੰਧਾਵਾ

ਫ਼ਿਰੋਜ਼ਪੁਰ: ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਸ਼ੁੱਕਰਵਾਰ ਦੀ ਰਾਤ ਫਿਰੋਜ਼ਪੁਰ ਸਰਹੱਦ ਨੇੜੇ ਇੱਕ ਡਰੋਨ ਮਾਰ ਗਿਰਾਇਆ। ਬੀਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਡ੍ਰੋਨ ਪਾਕਿਸਤਾਨ ਵਾਲੇ ਪਾਸਿਓਂ ਉੱਡਿਆ ਸੀ। ਸ਼ੁੱਕਰਵਾਰ ਰਾਤ ਅਵਾਜ਼ ਹੋਣ ਤੇ ਬੀ ਐਸ ਐਫ ਦੇ ਜਵਾਨਾਂ ਨੇ ਇਸ ਨੂੰ ਮਾਰ ਸੁੱਟਿਆ। ਬੀ ਐਸ ਐਫ ਵੱਲੋਂ ਬਰਾਮਦ ਕੀਤਾ ਗਿਆ ਇਹ ਡਰੋਨ ਮੇਡ ਚੀਨ ਵਿੱਚ ਬਣਿਆ ਹੋਇਆ ਹੈ। ਇਹ ਹੇਕਸਾ ਕੋਪਟਰ ਡ੍ਰੋਨ ਹੈ ਜਿਸ ਦੇ ਛੇ ਛੋਟੀਆਂ ਮੋਟਰਾਂ ਲੱਗੀਆਂ ਹੋਈਆਂ ਹਨ। ਬੀਤੀ ਰਾਤ ਕਰੀਬ 11.30 ਵਜੇ ਅਮਰਕੋਟ ਚੌਂਕੀ ਨੇੜੇ ਇਸ ਡ੍ਰੋਨ ਦੀ ਅਵਾਜ਼ ਸੁਣਾਈ ਦਿੱਤੀ।ਤੁਰੰਤ ਇਸ ਮਾਰ ਗਿਰਾਇਆ ਗਿਆ। ਇਸ ਡ੍ਰੋਨ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾ ਰਹੀ ਸੀ ਇਹ ਜਾਣਕਾਰੀ ਅਜੇ ਪਤਾ ਨਹੀਂ ਲੱਗ ਸਕੀ। 

 

 

ਉਧਰ ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ ਦਾ ਹਵਾਲਾ ਦਿੰਦੇ ਹੋਏ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭੰਗੜਾ ਪਾਉਣਾ ਛੱਡ ਕੇ ਪੰਜਾਬ ਵੱਲ ਧਿਆਨ ਦੇਣ ਲਈ ਕਿਹਾ, ਉੱਥੇ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਸੱਚਾਈ ਦਾ ਸਾਹਮਣਾ ਕਰਨ ਦੀ ਸਲਾਹ ਦਿੱਤੀ। ਕੈਪਟਨ ਨੇ ਇੱਕ ਟਵੀਟ ਰਾਹੀਂ ਨਵਜੋਤ ਸਿੰਘ ਸਿੱਧੂ ਤੇ ਵੀ ਇਮਰਾਨ ਖ਼ਾਨ ਨਾਲ ਦੋਸਤੀ ਨੂੰ ਲੈਕੇ ਨਿਸ਼ਾਨਾ ਸਾਧਿਆ।

 

Trending news