Ajnala News: ਅਜਨਾਲਾ ਅੰਦਰ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੀ ਸ਼ਰੇਆਮ ਗੁੰਡਾਗਰਦੀ
Ajnala News: ਅਜਨਾਲਾ ਦੇ ਬਾਬੇ ਦੀ ਕੁੱਲੀ ਵਾਲੇ ਰੋਡ ਉੱਪਰ ਸ਼ਰੇਆਮ ਗੁੰਡਾਗਰਦੀ ਦੇਖਣ ਨੂੰ ਮਿਲੀ ਜਿੱਥੇ ਇੱਕ ਮਿਨੀ ਬੱਸ ਡਰਾਈਵਰ ਅਤੇ ਕੰਡਕਟਰ ਵੱਲੋਂ ਸ਼ਰੇਆਮ ਪਿਸਤੌਲ ਅਤੇ ਸਰੀਆ ਲੈਕੇ ਗੁੰਡਾਗਰਦੀ ਕੀਤੀ ਗਈ।
Ajnala News: ਅਜਨਾਲਾ ਦੇ ਬਾਬੇ ਦੀ ਕੁੱਲੀ ਵਾਲੇ ਰੋਡ ਉੱਪਰ ਸ਼ਰੇਆਮ ਗੁੰਡਾਗਰਦੀ ਦੇਖਣ ਨੂੰ ਮਿਲੀ ਜਿੱਥੇ ਇੱਕ ਮਿਨੀ ਬੱਸ ਡਰਾਈਵਰ ਅਤੇ ਕੰਡਕਟਰ ਵੱਲੋਂ ਸ਼ਰੇਆਮ ਪਿਸਤੌਲ ਅਤੇ ਸਰੀਆ ਲੈਕੇ ਗੁੰਡਾਗਰਦੀ ਕੀਤੀ ਗਈ। ਦਰਅਸਲ ਇੱਕ ਈ ਰਿਕਸ਼ਾ ਸਵਾਰੀਆਂ ਲੈ ਕੇ ਜਾ ਰਿਹਾ ਸੀ ਜਿਸ ਨੂੰ ਰੋਕ ਕੇ ਬੱਸ ਦੇ ਡਰਾਈਵਰ ਅਤੇ ਕੰਡਕਟਰ ਵੱਲੋਂ ਕੁੱਟਮਾਰ ਅਤੇ ਗਾਲੀ ਗਲੋਚ ਕੀਤੀ ਗਈ।
ਇਸ ਤੋਂ ਬਾਅਦ ਜਦੋਂ ਬੱਸ ਵਾਲੇ ਨੂੰ ਪੀੜਤ ਲਵਪ੍ਰੀਤ ਸਿੰਘ ਦੇ ਪਰਿਵਾਰ ਨੇ ਪੁੱਛਣਾ ਚਾਹਿਆ ਕੀ ਲਵਪ੍ਰੀਤ ਸਿੰਘ ਨਾਲ ਕਿਉਂ ਧਮਕੀਆਂ ਦਿੱਤੀਆਂ ਤਾਂ ਬੱਸ ਚਾਲਕ ਡਰਾਈਵਰ ਅਤੇ ਕੰਡਕਟਰ ਨੇ ਪਿਸਤੌਲ ਅਤੇ ਸਰੀਆ ਕੱਢ ਕੇ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੀ ਮੌਕੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਹੱਥ ਵਿੱਚ ਸ਼ਰੇਆਮ ਪਿਸਤੌਲ ਲੈਕੇ ਬੱਸ ਚਾਲਕ ਧਮਕੀਆਂ ਦੇ ਰਹੇ ਹਨ।
ਉਧਰ ਈ ਰਿਕਸ਼ਾ ਚਾਲਕ ਲਵਪ੍ਰੀਤ ਸਿੰਘ ਨੇ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ ਕੀ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕੀ ਜਲਦ ਤੋਂ ਜਲਦ ਉਸ ਨੂੰ ਇਨਸਾਫ਼ ਦਵਾਇਆ ਜਾਵੇ ਅਤੇ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਬੱਸ ਸਟਾਫ ਵੱਲੋਂ ਸ਼ਰੇਆਮ ਪਿਸਤੌਲ ਕੱਢਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਪਰ ਡਰਾਈਵਰ ਅਤੇ ਕੰਡਕਟਰ ਸ਼ਰੇਆਮ ਪਿਸਤੌਲ ਕੱਢ ਕੇ ਈ ਰਿਕਸ਼ਾ ਚਾਲਕ ਨੂੰ ਧਮਕੀਆਂ ਦੇ ਰਹੇ ਸਨ।
ਇਹ ਵੀ ਪੜ੍ਹੋ : Punjab Breaking Live Updates: ਸ਼ੰਭੂ ਸਰਹੱਦ ਤੋਂ ਕਿਸਾਨਾਂ ਦਾ ਜੱਥਾ ਦਿੱਲੀ ਲਈ ਮੁੜ ਕਰੇਗਾ ਕੂਚ; ਵੱਡੀਆਂ ਖ਼ਬਰਾਂ ਲਈ ਜੁੜੇ ਰਹੋ
ਉਧਰ ਇਸ ਸਬੰਧੀ ਥਾਣਾ ਅਜਨਾਲਾ ਦੇ ਐਸਐਚਓ ਸਤਪਾਲ ਸਿੰਘ ਨੇ ਦੱਸਿਆ ਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਇੱਕ ਵੀਡੀਓ ਆਈ ਹੈ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Delhi Chalo News: 101 ਕਿਸਾਨਾਂ ਦਾ ਜੱਥਾ ਦਿੱਲੀ ਲਈ ਅੱਜ ਹੋਵੇਗਾ ਮੁੜ ਰਵਾਨਾ; ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ