Canada ਚੋਣਾਂ 2021: ਜਸਟਿਨ ਟਰੂਡੋ ਤੀਜੀ ਵਾਰ ਬਣਨਗੇ ਕੈਨੇਡਾ ਦੇ ਪ੍ਰਧਾਨ ਮੰਤਰੀ!

ਜਸਟਿਨ ਟਰੂਡੋ ਤੀਜੀ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਸੋਮਵਾਰ ਨੂੰ ਉਨ੍ਹਾਂ ਦੀ ਲਿਬਰਲ ਪਾਰਟੀ ਨੇ ਚੋਣਾਂ ਜਿੱਤੀਆਂ।

Canada ਚੋਣਾਂ 2021: ਜਸਟਿਨ ਟਰੂਡੋ ਤੀਜੀ ਵਾਰ ਬਣਨਗੇ ਕੈਨੇਡਾ ਦੇ ਪ੍ਰਧਾਨ ਮੰਤਰੀ!

ਚੰਡੀਗੜ੍ਹ: ਜਸਟਿਨ ਟਰੂਡੋ ਤੀਜੀ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਸੋਮਵਾਰ ਨੂੰ ਉਨ੍ਹਾਂ ਦੀ ਲਿਬਰਲ ਪਾਰਟੀ ਨੇ ਚੋਣਾਂ ਜਿੱਤੀਆਂ। ਟਰੂਡੋ 2015 ਤੋਂ ਸੱਤਾ ਵਿੱਚ ਹਨ ਅਤੇ ਛੇ ਸਾਲਾਂ ਵਿੱਚ ਤੀਜੀ ਵਾਰ ਜਿੱਤ ਪ੍ਰਾਪਤ ਕੀਤੀ ਹੈ। ਹਾਲਾਂਕਿ, ਉਨ੍ਹਾਂ ਨੂੰ ਪੂਰਨ ਬਹੁਮਤ ਨਹੀਂ ਮਿਲ ਸਕਿਆ।

ਟਰੂਡੋ ਨੇ ਇਸ ਚੋਣ ਵਿੱਚ ਇੱਕ ਕੰਜ਼ਰਵੇਟਿਵ ਨੇਤਾ ਨੂੰ ਹਰਾਇਆ ਸੀ। ਟਰੂਡੋ ਨੇ ਖੁਦ ਪਿਛਲੇ ਮਹੀਨੇ ਚੋਣਾਂ ਦਾ ਸੱਦਾ ਦਿੱਤਾ ਸੀ। ਉਨ੍ਹਾਂ ਨੇ ਉਮੀਦ ਜਤਾਈ ਕਿ ਉਨ੍ਹਾਂ ਦੀ ਘੱਟ ਗਿਣਤੀ ਸਰਕਾਰ ਬਹੁਮਤ ਵਿੱਚ ਬਦਲ ਸਕਦੀ ਹੈ। ਇਸ ਵਾਰ 47 ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿਚ ਹਨ ਅਤੇ ਕਈ ਸੀਟਾਂ ’ਤੇ ਪੰਜਾਬੀ, ਪੰਜਾਬੀਆਂ ਨੂੰ ਸਖ਼ਤ ਟੱਕਰ ਦੇ ਰਹੇ ਹਨ। ਪਰ ਇਨ੍ਹਾਂ ਚੋਣਾਂ ਦੇ ਨਤੀਜੇ ਬਿਲਕੁਲ ਉਹੀ ਰਹੇ ਹਨ ਜਿਵੇਂ 2019 ਦੀਆਂ ਚੋਣਾਂ ਵਿੱਚ, ਜਦੋਂ ਉਨ੍ਹਾਂ ਦੀ ਪਾਰਟੀ ਨੂੰ ਘੱਟ ਗਿਣਤੀ ਦੀ ਸਰਕਾਰ ਬਣਾਉਣੀ ਪਈ ਸੀ।

ਟਰੂਡੋ ਦੀ ਪਾਰਟੀ ਨੇ ਪੂਰਨ ਬਹੁਮਤ ਤੋਂ 14 ਸੀਟਾਂ ਘੱਟ ਜਿੱਤੀਆਂ
ਕੈਨੇਡਾ ਵਿੱਚ ਪੂਰਨ ਬਹੁਮਤ ਲਈ, ਇੱਕ ਪਾਰਟੀ ਨੂੰ ਲੋਕ ਸਭਾ ਦੀਆਂ 338 ਵਿੱਚੋਂ 170 ਸੀਟਾਂ ਜਿੱਤਣੀਆਂ ਚਾਹੀਦੀਆਂ ਹਨ। ਟਰੂਡੋ ਦੀ ਲਿਬਰਲ ਪਾਰਟੀ ਨੇ ਇਨ੍ਹਾਂ ਚੋਣਾਂ ਵਿੱਚ 156 ਸੀਟਾਂ ਜਿੱਤੀਆਂ, ਜਦੋਂ ਕਿ ਕੰਜ਼ਰਵੇਟਿਵ ਪਾਰਟੀ ਨੇ 123 ਸੀਟਾਂ ਜਿੱਤੀਆਂ। 2019 ਵਿੱਚ ਹੋਈਆਂ ਪਿਛਲੀਆਂ ਚੋਣਾਂ ਵਿੱਚ ਟਰੂਡੋ ਦੀ ਪਾਰਟੀ ਨੇ 157 ਸੀਟਾਂ ਅਤੇ ਕੰਜ਼ਰਵੇਟਿਵ ਪਾਰਟੀ ਨੇ 121 ਸੀਟਾਂ ਜਿੱਤੀਆਂ ਸਨ।