ਕੈਪਟਨ ਨੇ ਸੱਦੀ ਵਿਧਾਇਕਾਂ ਤੇ ਸਾਂਸਦਾ ਦੀ ਬੈਠਕ!
X

ਕੈਪਟਨ ਨੇ ਸੱਦੀ ਵਿਧਾਇਕਾਂ ਤੇ ਸਾਂਸਦਾ ਦੀ ਬੈਠਕ!

ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਪ੍ਰੈਸ ਕਾਨਫਰੰਸ ਕੀਤੀ ਗਈ।

ਕੈਪਟਨ ਨੇ ਸੱਦੀ ਵਿਧਾਇਕਾਂ ਤੇ ਸਾਂਸਦਾ ਦੀ ਬੈਠਕ!

ਬਜ਼ਮ ਵਰਮਾ/ਚੰਡੀਗੜ੍ਹ: ਚਰਨਜੀਤ ਸਿੰਘ ਚੰਨੀ ( Charanjit Singh Channi) ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਵੀ ਇੱਥੇ ਮੌਜੂਦ ਸਨ। ਚੰਨੀ ਨੇ ਕਾਂਗਰਸ ਹਾਈਕਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, 'ਕਾਂਗਰਸ ਨੇ ਇੱਕ ਆਮ ਆਦਮੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ। 

ਇਸ ਦੌਰਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ( Captain Amarinder Singh)ਵੱਲੋਂ ਵੀ ਇੱਕ ਬੈਠਕ ਬੁਲਾਈ ਗਈ ਹੈ, ਜਿਸ 'ਚ ਵਿਧਾਇਕ ਤੇ ਸਾਂਸਦ  ਸਾਧੂ ਸਿੰਘ ਧਰਮਸੋਤ, ਵਿਜੇਂਦਰ ਸਿੰਘ ਸਿੰਗਲਾ, ਫਤਿਹਜੰਗ ਸਿੰਘ ਬਾਜਵਾ, ਸੰਤੋਖ ਸਿੰਘ, ਰਾਣਾ ਗੁਰਮੀਤ ਸਿੰਘ ਸੋਢੀ, ਪਹੁੰਚ ਰਹੇਂ ਹਨ। ਇਹ ਬੈਠਕ ਕੈਪਟਨ ਦੇ  ਫਾਰਮ ਹਾਊਸ 'ਤੇ ਚਲ ਰਹੀ ਹੈ।

Trending news