ਕਾਂਗਰਸ ਹਾਈਕਮਾਂਡ ਵੱਲੋਂ ਕੈਪਟਨ ਦਾ ਅਪਮਾਨ, ਦੂਜੇ ਵੱਡੇ ਨੇਤਾਵਾਂ ਲਈ ਨਸੀਹਤ: ਸ਼ਰਮਾ
X

ਕਾਂਗਰਸ ਹਾਈਕਮਾਂਡ ਵੱਲੋਂ ਕੈਪਟਨ ਦਾ ਅਪਮਾਨ, ਦੂਜੇ ਵੱਡੇ ਨੇਤਾਵਾਂ ਲਈ ਨਸੀਹਤ: ਸ਼ਰਮਾ

ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਦੇ ਨਵੇਂ ਚੁਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੀ ਕਮਾਨ ਮਿਲਣ ‘ਤੇ ਵਧਾਈ ਦਿੱਤੀ ਹੈ,

ਕਾਂਗਰਸ ਹਾਈਕਮਾਂਡ ਵੱਲੋਂ ਕੈਪਟਨ ਦਾ ਅਪਮਾਨ, ਦੂਜੇ ਵੱਡੇ ਨੇਤਾਵਾਂ ਲਈ ਨਸੀਹਤ: ਸ਼ਰਮਾ

ਨਵਜੋਤ ਸਿੰਘ ਧਾਲੀਵਾਲ/ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਦੇ ਨਵੇਂ ਚੁਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੀ ਕਮਾਨ ਮਿਲਣ ‘ਤੇ ਵਧਾਈ ਦਿੱਤੀ ਹੈ, ਸ਼ਰਮਾ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਵੱਲੋਂ ਲਿਆ ਗਿਆ ਇਹ ਫੈਸਲਾ ਮਜਬੂਰੀ ਵਿੱਚ ਲਿਆ ਗਿਆ ਜਾਪਦਾ ਹੈ। ਕਿਉਂਕਿ ਇਹ ਫੈਸਲਾ ਕੁਝ ਸਮੇਂ ਲਈ ਪੰਜਾਬ ਕਾਂਗਰਸ ਵਿੱਚ ਮਚੇ ਘਮਸਾਨ ਨੂੰ ਖਤਮ ਕਰਨ ਲਈ ਲਿਆ ਗਿਆ ਜਾਪਦਾ ਹੈI 

ਸ਼ਰਮਾ ਨੇ ਕਿਹਾ ਕਿ ਹਰੀਸ਼ ਰਾਵਤ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੇ ਚਿਹਰੇ ਨੂੰ ਮੁਖ ਰਖ ਕੇ ਲੜਨ ਦੀ ਚਰਚਾ ਤੋਂ ਕਾਂਗਰਸ ਦੀ ਨੀਅਤ ਸਪਸ਼ਟ ਹੋ ਗਈ ਹੈ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਵੱਲੋਂ ਖੇਡੀ ਗਈ ਬਾਜ਼ੀ ਕਾਂਗਰਸ ਲਈ ਉਲਟੀ ਪਵੇਗੀ, ਕਾਂਗਰਸ ਵੱਲੋਂ ਦੱਸਿਆ ਜਾ ਰਿਹਾ ਇਹ ਇਤਿਹਾਸਕ ਫੈਸਲਾ ਕੋਈ ਇਤਿਹਾਸਕ ਫੈਸਲਾ ਨਹੀਂ ਹੈ, ਇਹ ਕੁਝ ਸਮੇਂ ਤੋਂ ਕਾਂਗਰਸ ਵਿੱਚ ਉਭਰੇ ਵਿਵਾਦ ਨੂੰ ਸ਼ਾਂਤ ਕਰਨ ਲਈ ਲਿਆ ਗਿਆ ਹੈ।

ਸ਼ਰਮਾ ਨੇ ਕਿਹਾ ਕਿ ਜਿਸ ਤਰ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਵਿੱਚ ਜ਼ਲੀਲ ਕੀਤਾ ਗਿਆ ਹੈ, ਕੈਪਟਨ ਵੱਲੋਂ ਸਿੱਧੂ ਵਿਰੁੱਧ ਚੁੱਕੇ ਗਏ ਸਵਾਲ ਬਿਲਕੁਲ ਸਹੀ ਹਨ, ਕਿਉਂਕਿ ਭਾਜਪਾ, ਕੈਪਟਨ ਅਤੇ ਹੋਰ ਵਿਰੋਧੀ ਪਾਰਟੀਆਂ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਪਿਆਰ ‘ਤੇ ਸਵਾਲ ਖੜੇ ਕਰਦਿਆਂ ਆ ਰਹੀਆਂ ਹਨ। ਪਰ ਸਿੱਧੂ ਨੇ ਇਸ ਬਾਰੇ ਕਦੇ ਆਪਣਾ ਜਵਾਬ ਨਹੀਂ ਦਿੱਤਾ! ਸ਼ਰਮਾ ਨੇ ਕਿਹਾ ਕਿ ਭਾਜਪਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਇਮਰਾਨ ਖਾਨ ਅਤੇ ਪਾਕਿਸਤਾਨੀ ਫੌਜ ਦੇ ਜਨਰਲ ਬਾਜਵਾ ਨਾਲ ਸਿੱਧੂ ਦੀ ਜੱਫੀ ਦਾ ਸਖਤ ਵਿਰੋਧ ਕੀਤਾ ਸੀ। ਸਿੱਧੂ ਜਾਂ ਕਿਸੇ ਹੋਰ ਦੀ ਪਾਕਿਸਤਾਨ ਨਾਲ ਦੋਸਤੀ ਦੇਸ਼ ਜਾਂ ਦੇਸ਼ ਪ੍ਰੇਮ ਤੋਂ ਉੱਪਰ ਨਹੀਂ ਹੋ ਸਕਦੀ। 
ਸ਼ਰਮਾ ਨੇ ਕਿਹਾ ਕਿ ਭਾਜਪਾ ਵੱਲੋਂ ਉਸ ਸਮੇਂ ਜ਼ਾਹਰ ਕੀਤੇ ਗਏ ਸਖ਼ਤ ਵਿਰੋਧ ਨੂੰ ਅੱਜ ਕੈਪਟਨ ਨੇ ਵੀ ਸਵੀਕਾਰ ਕੀਤਾ ਹੈ ਅਤੇ ਚੁੱਕਿਆ ਹੈ, ਇਸ ਨਾਲ ਇਹ ਸਾਬਿਤ ਹੁੰਦਾ ਹੈ ਕਿ ਭਾਜਪਾ ਵਲੋਂ ਚੁੱਕੇ ਗਏ ਸਵਾਲ ਸਹੀ ਹਨ। ਸ਼ਰਮਾ ਨੇ ਕਿਹਾ ਕਿ ਕੈਪਟਨ ਨੇ ਆਪਣੀ ਪੂਰੀ ਜ਼ਿੰਦਗੀ ਕਾਂਗਰਸ ਨੂੰ ਸਮਰਪਿਤ ਕੀਤੀ ਸੀ, ਪਰ ਕਾਂਗਰਸ ਨੇ ਉਨ੍ਹਾਂ ਨਾਲ ਜੋ ਕੀਤਾ ਹੈ, ਉਹ ਅਸਲ ਵਿੱਚ ਕੈਪਟਨ ਲਈ ਬਹੁਤ ਹੀ ਅਪਮਾਨਜਨਕ ਹੈ, ਕਿਉਂਕਿ ਇਸ ਸਭ ਦੇ ਨਾਲ ਕੈਪਟਨ ਦੀ ਬਹੁਤ ਜੱਗ-ਹਸਾਈ ਹੋਈ ਹੈI  ਕੈਪਟਨ ਪੰਜਾਬ ਦੇ ਇੱਕ ਵੱਡੇ ਨੇਤਾ ਹਨ ਅਤੇ ਕਾਂਗਰਸ ਹਾਈਕਮਾਨ ਵਲੋਂ ਉਨ੍ਹਾਂ ਨਾਲ ਅਜਿਹਾ ਕਰਨਾ ਕਾਂਗਰਸ ਦੀਆਂ ਨਜ਼ਰਾਂ ਵਿੱਚ ਵੱਡੇ ਨੇਤਾਵਾਂ ਦੀ ਕੀ ਮਹੱਤਤਾ ਹੈ ਉਸ ਨੂੰ ਸਾਬਤ ਕਰਦਾ ਹੈ!

Trending news