Dera Bassi news: ਮੁਬਾਰਕਪੁਰ-ਢਕੋਲੀ ਰੋਡ 'ਤੇ ਇੱਕ ਕਾਰ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘੱਗਰ ਦਰਿਆ ਦੇ ਕਾਜਵੇ ਪੁੱਲ ਤੋਂ ਲੰਘ ਰਹੀ ਕਾਰ ਅਚਾਨਕ ਘੱਗਰ ਦੇ ਵਿੱਚ ਡਿੱਗ ਕੇ ਪਲਟ ਗਈ। ਗਨੀਮਤ ਇਹ ਰਹੀ ਕਿ ਕਾਰ ਘੱਗਰ ਦੇ ਪਾਣੀ ਦੇ ਵਹਾਅ ਤੋਂ ਬਾਹਰ ਡਿੱਗੀ ਅਤੇ ਕਾਰ ਸਵਾਰਾਂ ਦਾ ਬਚਾਅ ਹੋ ਗਿਆ। ਇਸ ਹਾਦਸੇ ਦੀਆਂ ਕੁਝ ਤਸਵੀਰਾਂ ਸਾਹਮਣੇ ਆਇਆ ਹਨ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਰ ਦਰਿਆ ਵਿੱਚ ਡਿੱਗੀ ਪਈ ਹੈ। 


COMMERCIAL BREAK
SCROLL TO CONTINUE READING

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਾਜਵੇ ਪੁੱਲ ਦੇ ਕਿਨਾਰੇ ਸੇਫਟੀ ਪਰਪਸ ਦੀਵਾਰ ਨਹੀਂ ਬਣਾਈ ਗਈ। ਪੁੱਲ ਦੇ ਬਹੁਤ ਹੀ ਜ਼ਿਆਦਾ ਮਾੜਾ ਹਾਲ ਹੈ। ਸਰਦੀ ਦੇ ਮੌਸਮ ਵਿੱਚ ਧੁੰਦ ਦੌਰਾਨ ਇਸ ਪੁੱਲ ਉੱਤੋਂ ਲੰਘਣਾ ਹੋਰ ਵੀ ਖਤਰਨਾਕ ਸਿੱਧ ਹੋ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਇਥੇ ਕਈ ਹਾਦਸੇ ਵਾਪਰ ਚੁੱਕੇ ਹਨ। ਪੁੱਲ ਨੂੰ ਲੈ ਕੇ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕਰ ਰਿਹਾ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਸ ਪੁੱਲ ਦਾ ਕੰਮ ਜਲਦ ਤੋਂ ਜਲਦ ਪੂਰਾ ਕਰਨ। ਲੋਕਾਂ ਦਾ ਇਸ ਰਸਤੇ ਤੋਂ ਆਉਣਾ- ਜਾਣਾ ਬਹੁਤ ਹੀ ਮੁਸ਼ਕਿਲ ਹੋ ਰਿਹਾ ਹੈ। ਇਨ੍ਹਾਂ ਹਾਦਸੇ ਦੇ ਚਲਦੇ ਸਥਾਨਕ ਲੋਕਾਂ ਨੇ ਰੇਲਿੰਗ ਲਗਾਉਣ ਦੀ ਮੰਗ ਕੀਤੀ ਹੈ।


ਇਹ ਵੀ ਪੜ੍ਹੋ: कहानी अभी बाक़ी है…