ਯੂਕਰੇਨ ਵਿਚ ਫਸੇ ਭਾਰਤੀਆਂ ਦੀ ਮਦਦ ਕਰੇਗੀ ਕੇਂਦਰ ਸਰਕਾਰ, ਏਅਰ ਇੰਡੀਆ ਦੀਆਂ ਦੋ ਫਲਾਈਟਾਂ ਹੋਣਗੀਆਂ ਰਵਾਨਾ, ਖਰਚਾ ਚੁੱਕੇਗੀ ਸਰਕਾਰ
Advertisement

ਯੂਕਰੇਨ ਵਿਚ ਫਸੇ ਭਾਰਤੀਆਂ ਦੀ ਮਦਦ ਕਰੇਗੀ ਕੇਂਦਰ ਸਰਕਾਰ, ਏਅਰ ਇੰਡੀਆ ਦੀਆਂ ਦੋ ਫਲਾਈਟਾਂ ਹੋਣਗੀਆਂ ਰਵਾਨਾ, ਖਰਚਾ ਚੁੱਕੇਗੀ ਸਰਕਾਰ

ਭਾਰਤੀ ਵਿਦਿਆਰਥੀਆਂ ਨੂੰ ਬਚਾਉਣ ਲਈ ਏਅਰ ਇੰਡੀਆ ਦੀਆਂ ਦੋ ਉਡਾਣਾਂ ਅੱਜ ਰਾਤ ਰਵਾਨਾ ਹੋਣਗੀਆਂ।

ਯੂਕਰੇਨ ਵਿਚ ਫਸੇ ਭਾਰਤੀਆਂ ਦੀ ਮਦਦ ਕਰੇਗੀ ਕੇਂਦਰ ਸਰਕਾਰ, ਏਅਰ ਇੰਡੀਆ ਦੀਆਂ ਦੋ ਫਲਾਈਟਾਂ ਹੋਣਗੀਆਂ ਰਵਾਨਾ, ਖਰਚਾ ਚੁੱਕੇਗੀ ਸਰਕਾਰ

ਚੰਡੀਗੜ: ਯੂਕਰੇਨ ਉੱਤੇ ਰੂਸ ਵੱਲੋਂ ਢਾਹੇ ਜਾ ਰਹੇ ਤਸ਼ਦੱਦ ਦੀਆਂ ਇਕ ਤੋਂ ਬਾਅਦ ਇਕ ਭਿਆਨਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਸ ਹਮਲੇ ਵਿਚ ਜਿਥੇ ਯੂਕਰੇਨ ਵਾਸੀਆਂ ਦੀ ਜਾਨ ਖਤਰੇ ਵਿਚ ਹੈ ਉਥੇ ਈ ਭਾਰਤ ਦੇ ਵੱਖ-ਵੱਖ ਥਾਵਾਂ ਤੋਂ ਮੈਡੀਕਲ ਦੀ ਪੜਾਈ ਕਰਨ ਗਏ ਵਿਦਿਆਰਥੀਆਂ ਦੀ ਜਾਨ ਤੇ ਵੀ ਬਣੀ ਹੋਈ ਹੈ। ਜੋ ਕਦੇ ਬੰਕਰਾਂ ਵਿਚ ਰਾਤ ਕੱਟ ਰਹੇ ਹਨ ਅਤੇ ਕਦੇ ਖੁੱਲੇ ਅਸਮਾਨ ਥੱਲੇ। ਇਧਰ ਭਾਰਤ ਵਿਚ ਬੈਠੇ ਉਹਨਾਂ ਦੇ ਮਾਪੇ ਫ਼ਿਕਰਾਂ ਵਿਚ ਡੁੱਬੇ ਹੋਏ ਹਨ ਅਤੇ ਵਾਰ-ਵਾਰ ਭਾਰਤ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ।

ਇਸ ਸਭ ਦੇ ਦਰਮਿਆਨ ਰਾਹਤ ਭਰੀ ਖ਼ਬਰ ਆਈ ਹੈ ਕਿ ਭਾਰਤੀ ਵਿਦਿਆਰਥੀਆਂ ਨੂੰ ਬਚਾਉਣ ਲਈ ਏਅਰ ਇੰਡੀਆ ਦੀਆਂ ਦੋ ਉਡਾਣਾਂ ਅੱਜ ਰਾਤ ਰਵਾਨਾ ਹੋਣਗੀਆਂ। ਇਸ ਦਾ ਖਰਚਾ ਭਾਰਤ ਸਰਕਾਰ ਚੁੱਕੇਗੀ। ਉਹ ਬੁਖਾਰੇਸਟ, ਰੋਮਾਨੀਆ ਰਾਹੀਂ ਭਾਰਤੀਆਂ ਨੂੰ ਵਾਪਸ ਲਿਆਏਗੀ। ਯੂਕਰੇਨ ਦੇ ਭਾਰਤੀ ਦੂਤਾਵਾਸ ਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਰੋਮਾਨੀਆ ਅਤੇ ਹੰਗਰੀ ਦੇ ਰਸਤੇ ਭਾਰਤੀਆਂ ਨੂੰ ਕੱਢਣ ਦਾ ਕੰਮ ਕਰ ਰਹੀ ਹੈ। ਯੂਕਰੇਨ ਦੇ ਭਾਰਤੀ ਦੂਤਾਵਾਸ ਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਰੋਮਾਨੀਆ ਅਤੇ ਹੰਗਰੀ ਦੇ ਰਸਤੇ ਭਾਰਤੀਆਂ ਨੂੰ ਕੱਢਣ ਦਾ ਕੰਮ ਕਰ ਰਹੀ ਹੈ।

ਹੁਣ ਯੂਕਰੇਨ ਵਿਚ ਕੀ ਹੈ ਸਥਿਤੀ 

ਯੂਕਰੇਨ ਯੂਰਪ ਦੀ ਜੰਗ ਵਿੱਚ ਇਕੱਲਾ ਰਹਿ ਗਿਆ ਹੈ। ਰੂਸੀ ਟੈਂਕ ਯੂਕਰੇਨ ਦੀ ਰਾਜਧਾਨੀ ਤੋਂ ਸਿਰਫ਼ 30 ਕਿਲੋਮੀਟਰ ਦੂਰ ਖੜ੍ਹੇ ਹਨ। ਖੁਫੀਆ ਏਜੰਸੀਆਂ ਨੂੰ ਡਰ ਹੈ ਕਿ 96 ਘੰਟਿਆਂ ਦੇ ਅੰਦਰ ਰਾਜਧਾਨੀ ਕੀਵ 'ਤੇ ਰੂਸ ਦਾ ਕਬਜ਼ਾ ਹੋ ਜਾਵੇਗਾ ਅਤੇ ਇਕ ਹਫਤੇ ਦੇ ਅੰਦਰ ਯੂਕਰੇਨ ਦੀ ਸਰਕਾਰ ਨੂੰ ਵੀ ਡੇਗ ਦਿੱਤਾ ਜਾਵੇਗਾ। ਰੂਸ ਨੇ ਪੂਰੇ ਯੂਕਰੇਨ ਵਿੱਚ 200 ਤੋਂ ਵੱਧ ਹਮਲੇ ਕੀਤੇ। ਸਾਰੇ ਇਲਾਕੇ ਵਿੱਚ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ। ਲੱਖਾਂ ਲੋਕਾਂ ਨੇ ਸਬਵੇਅ, ਮੈਟਰੋ ਸਟੇਸ਼ਨਾਂ, ਭੂਮੀਗਤ ਸ਼ੈਲਟਰਾਂ ਵਿੱਚ ਸਾਰਾ ਦਿਨ ਅਤੇ ਰਾਤ ਬਿਤਾਈ। ਕਈ ਥਾਵਾਂ 'ਤੇ ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਕਮੀ ਵੀ ਝੱਲਣੀ ਪਈ। ਇਸ ਜੰਗ ਵਿੱਚ ਕਈ ਲੋਕ ਆਪਣੇ ਅਜ਼ੀਜ਼ਾਂ ਨੂੰ ਵੀ ਗੁਆ ਚੁੱਕੇ ਹਨ।

 

WATCH LIVE TV 

Trending news