Chandrayaan 3 Launch Today News: ਇਸਰੋ ਲਈ ਅੱਜ ਅਹਿਮ ਦਿਨ ਰਿਹਾ ਕਿਉਂਕਿ ਅੱਜ ਸ਼੍ਰੀ ਹਰਿਕੋਟਾ ਤੋਂ ਚਦ੍ਰਯਾਨ-3 ਦਾ ਲਾਂਚ ਕੀਤਾ ਗਿਆ। ਇਹ ਲਾਂਚ ਦੁਪਹਿਰ 2.35 ਵਜੇ ਹੋਇਆ ਅਤੇ ਮੁੜ ਚੰਦਰਮਾ ਨੂੰ ਛੂਹਣ ਲਈ ਉਡਾਣ ਭਰੀ ਗਈ ਹੈ। ਇਸ ਦੌਰਾਨ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 40 ਵਿਦਿਆਰਥੀਆਂ ਨੂੰ ਸੁਨਹਿਰਾ ਮੌਕਾ ਮਿਲਿਆ ਹੈ ਕਿ ਉਹ ਇਸ ਪਲ ਦੇ ਗਵਾਹ ਬਣ ਸਰਣ।  


COMMERCIAL BREAK
SCROLL TO CONTINUE READING

ਜੀ ਹਾਂ, ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 40 ਵਿਦਿਆਰਥੀ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਬੀਤੇ ਦਿਨੀਂ ਮੁਹਾਲੀ ਸਥਿਤ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਏ ਸਨ। 


ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦੱਸਿਆ ਗਿਆ ਕਿ ਇਹ ਵਿਦਿਆਰਥੀ ਤਿੰਨ ਦਿਨ ਉੱਥੇ ਸ਼੍ਰੀਹਰੀਕੋਟਾ ਹੀ ਰਹਿਣਗੇ ਤਾਂ ਜੋ ਉਨ੍ਹਾਂ ਨੂੰ ISRO ਦੀਆਂ ਬਾਰੀਕੀਆਂ ਬਾਰੇ ਪਤਾ ਲੱਗੇਗਾ। ਹਰਜੋਤ ਸਿੰਘ ਬੈਂਸ ਨੇ ਇਸ ਪਲ ਲਈ ਉੱਥੇ ਗਏ ਸਾਰੇ ਵਿਦਿਆਰਥੀਆਂ ਨੂੰ ਵਧਾਈਆਂ ਵੀ ਦਿੱਤੀਆਂ।


ਇਹ ਵੀ ਪੜ੍ਹੋ: Ram Rahim News: ਰਾਮ ਰਹੀਮ ਦੇ ਖਿਲਾਫ ਅੱਜ ਹਾਈ ਕੋਰਟ 'ਚ ਸਬੂਤ ਪੇਸ਼ ਕਰੇਗੀ ਪੰਜਾਬ ਸਰਕਾਰ!  


Chandrayaan 3 Launch:



ਇਸ ਦੇ ਨਾਲ ਹੀ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਅਧਿਆਪਕ ਵੀ ਗਏ ਹਨ ਅਤੇ ਇਹ ਪਲ ਕਾਫੀ ਇਤਿਹਾਸਕ ਹੋਣ ਵਾਲਾ ਹੈ ਕਿਉਂਕਿ ਇਹ ਭਾਰਤ ਦੀ ਚੰਦਰਮਾ ਨੂੰ ਛੂਹਣ ਦੀ ਦੂਜੀ ਕੋਸ਼ਿਸ਼ ਹੈ ਅਤੇ ਇਸ ਵਾਰ ਸਿਰਫ ISRO ਨੂੰ ਹੀ ਨਹੀਂ ਸਗੋਂ ਪੂਰੇ ਭਾਰਤ ਨੂੰ ਉਮੀਦ ਹੈ ਕਿ ਇਸ ਵਾਰ ਇਹ ਮਿਸ਼ਨ ਕਮਿਯਾਬ ਹੋਵੇਗਾ। 


ਦੱਸ ਦਈਏ ਕਿ ਚੰਦਰਮਾ ਦੇ ਲੈਂਡਰ ਵਿਕਰਮ ਨੂੰ ਜੀਐਸਐਲਵੀ ਮਾਰਕ 3 ਹੈਵੀ ਲਿਫਟ ਲਾਂਚ ਵਹੀਕਲ, ਜਿਸ ਨੂੰ ਬਾਹੂਬਲੀ ਰਾਕੇਟ ਕਿਹਾ ਜਾਂਦਾ ਹੈ, 'ਤੇ ਰੱਖਿਆ ਗਿਆ। GSLV 43.5 ਮੀਟਰ ਉੱਚਾ ਹੈ। ਆਮ ਭਾਸ਼ਾ 'ਚ ਕਹੀਏ ਤਾਂ ਇਹ ਦਿੱਲੀ ਦੇ ਕੁਤਬ ਮੀਨਾਰ ਤੋਂ ਅੱਧਾ ਉੱਚਾ ਹੈ। ਚੰਦਰਮਾ ਤੱਕ 'ਭਾਰਤ ਦੀ ਯਾਤਰਾ' 40 ਦਿਨ ਦੀ ਹੋਵੇਗੀ ਅਤੇ 23 ਅਗਸਤ ਨੂੰ ਚੰਦਰਮਾ ਨੂੰ ਛੂਹਣ ਦੀ ਉਮੀਦ ਜਤਾਈ ਜਾ ਰਹੀ ਹੈ। 


ਇਹ ਵੀ ਪੜ੍ਹੋ: PM Narendra Modi's France Visit: ਫਰਾਂਸ ਤੋਂ PM ਨਰਿੰਦਰ ਮੋਦੀ ਨੇ ਕੀਤੇ ਵੱਡੇ ਐਲਾਨ, ਭਾਰਤੀ ਵਿਦਿਆਰਥੀਆਂ ਨੂੰ ਦਿੱਤੀ ਵੱਡੀ ਸੌਗਾਤ!  


(For more news apart from Punjab Govt School Students to witness Chandrayaan 3 Launch today, stay tuned to Zee PHH)