Live Update: ਪੰਜਾਬ ਕੈਬਿਨੇਟ ਦੀ ਬੈਠਕ ਖਤਮ
Advertisement

Live Update: ਪੰਜਾਬ ਕੈਬਿਨੇਟ ਦੀ ਬੈਠਕ ਖਤਮ

ਹੁਣ ਤੋਂ ਥੋੜੇ ਸਮੇਂ ਵਿੱਚ, ਚਰਨਜੀਤ ਸਿੰਘ ਚੰਨੀ ਦੇ ਨਾਲ, ਸੁਖਜਿੰਦਰ ਰੰਧਾਵਾ ਅਤੇ ਬ੍ਰਹਮ ਮਹਿੰਦਰ ਪੰਜਾਬ ਵਿੱਚ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।ਕਾਂਗਰਸ ਆਗੂ ਰਾਹੁਲ ਗਾਂਧੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ।  ਚੰਨੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਦੋ ਉਪ ਮੁੱਖ ਮੰਤਰੀ ਵੀ ਹੋ ਸਕਦੇ ਹਨ

Live Update: ਪੰਜਾਬ ਕੈਬਿਨੇਟ ਦੀ ਬੈਠਕ ਖਤਮ

ਪੰਜਾਬ ਕੈਬਿਨੇਟ ਦੀ ਬੈਠਕ ਖਤਮ 


ਪੰਜਾਬ ਕੈਬਿਨੇਟ ਦੀ ਪਹਿਲੀ ਮੀਟਿੰਗ ਸ਼ੁਰੂ 


ਥੋੜੀ ਦੇਰ ਨੂੰ ਹੋਵੇਗੀ ਪੰਜਾਬ ਕੈਬਿਨੇਟ ਦੀ ਪਹਿਲੀ ਬੈਠਕ 


ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪ੍ਰਿੰਸੀਪਲ ਸਕੱਤਰ ਆਈ ਏ ਐਸ ਅਧਿਕਾਰੀ ਹੁਸਨ ਲਾਲ ਹੋਣਗੇ ਜਦੋਕਿ ਰਾਹੁਲ ਤਿਵਾੜੀ ਨੂੰ ਮੁੱਖ ਮੰਤਰੀ ਦਾ ਸਪੈਸਲ ਪ੍ਰਿੰਸੀਪਲ ਸਕੱਤਰ ਲਗਾਇਆ ਜਾ ਰਿਹਾ ਹੈ।


ਪਹਿਲਾਂ ਸਪੈਸ਼ਲ ਪ੍ਰਿੰਸੀਪਲ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਸੀ ਤੇ ਪ੍ਰਿੰਸੀਪਲ ਸਕੱਤਰ ਤੇਜਵੀਰ ਸਿੰਘ ਸੀ।


ਹਾਈ ਕਮਾਨ ਦਾ ਕੀਤਾ ਧੰਨਵਾਦ 
ਕਾਂਗਰਸ ਭਵਨ ਨੂੰ ਦੱਸਿਆ ਮੰਦਿਰ 


ਪਾਰਟੀ ਸੁਪਰੀਮ ਹੈ ਕੋਈ ਮੰਤਰੀ ਨਹੀਂ 
ਪੰਜਾਬ 'ਚ ਏਕਤਾ ਅਖੰਡਤਾ ਬਣਾਏ ਰਖਾਂਗੇ 


ਬਿਜਲੀ ਦੇ ਬਿੱਲ ਘਟਾਏ ਜਾਣਗੇ 
ਮੇਰੀ ਅਪੀਲ 'ਤੇ ਸਾਰੀਆਂ ਹੜਤਾਲਾਂ ਖਤਮ ਕਰਕੇ ਕੰਮ 'ਤੇ ਪ੍ਰੀਤੋ ਮੈਂ ਸਾਰੇ ਮਸਲੇ ਹੱਲ ਕਰਾਂਗਾ ਮੈਨੂੰ ਥੋੜਾ ਸਮਾਂ ਦਿਓ 


ਮੁੱਖਮੰਤਰੀ ਦੀ ਪ੍ਰੈਸ ਕਾਨਫਰੰਸ ਸ਼ੁਰੂ 
ਪੰਜਾਬ ਦੇ ਨਵੇਂ ਮੁੱਖਮੰਤਰੀ ਨੇ ਆਪਣਾ ਸੰਘਰਸ਼ ਕੀਤਾ ਬਿਆਨ, ਮੀਡੀਆ ਨਾਲ ਗੱਲ ਕਰਦੇ ਹੋਏ ਭਾਵੁਕ ਹੋਏ ਚੰਨੀ, 

 


ਗੁਰੂ ਨਾਨਕ ਦੀ ਸੋਚ 'ਤੇ ਸਾਡੀ ਪਾਰਟੀ ਨੇ ਕੰਮ ਕੀਤਾ 
ਰਾਹੁਲ ਗਾਂਧੀ ਇੱਕ ਕ੍ਰਾਂਤੀਕਾਰੀ ਆਗੂ ਹਨ 


ਮੈਂ ਗਰੀਬ ਦਾ ਨੁਮਾਇੰਦਾ ਹਾਂ
ਚਾਹੇ ਕਿਸੇ ਜਾਤੀ ਦਾ ਗਰੀਬ ਹੈ ਮੈਂ ਉਨ੍ਹਾਂ ਦਾ ਨੁਮਾਇੰਦਾ ਹਾਂ 
ਮੈਨੂੰ ਉਹੀ ਬੰਦੇ ਮਿਲਣ ਆਕੇ ਜੋ ਪੰਜਾਬ ਦਾ ਦਰਦ ਰੱਖਦੇ ਹਨ ਮੈਨੂੰ ਮਾਫੀਆ ਚਲਾਉਣ ਵਾਲੇ ਬੰਦੇ ਨਾ ਮਿਲਣ 


ਪੰਜਾਬ ਨੂੰ ਖੁਸ਼ਹਾਲ ਤੇ ਤਗੜਾ ਕਰਨਾ ਹੈ 


ਪੰਜਾਬ ਦੀ ਕਿਸਾਨੀ 'ਤੇ ਆਂਚ ਨਹੀਂ ਆਉਣ ਦੇਵਾਂਗਾ।


ਜੇ ਕਿਸਾਨੀ ਉੱਤੇ ਆਂਚ ਆਈ ਤਾ ਮੈਂ ਗੱਲ ਵੱਢ ਕੇ ਦੇ ਦੇਵਾਂਗਾ 


ਮੈਂ ਕੇਂਦਰ ਸਰਕਾਰ ਨੂੰ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਦੀ ਅਪੀਲ ਕਰਦਾ ਹਾਂ 


ਗਰੀਬਾਂ ਦੀ ਮੋਟਰ ਦਾ ਬਿੱਲ ਕਰਾਂਗੇ ਮੁਆਫ 


ਅੱਜ ਦੀ ਕੈਬਿਨੇਟ 'ਚ ਹੀ ਰੇਤਾ ਮਾਫੀਆ ਹਬਾਰੇ ਲਵਾਂਗੇ ਫੈਸਲਾ ਬਿਜਲੀ ਦੇ ਬਿੱਲ ਮੁਆਫ ਕਰਕੇ ਉਸਦਾ ਕੁਨੈਕਸ਼ਨ ਲੱਗੇਗਾ 


ਇਹ ਸਰਕਾਰ ਪੰਜਾਬ ਦੇ ਲੋਕਾਂ ਦੀ ਸਰਕਾਰ ਹੈ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਵਦੀਆ  ਕੰਮ ਕੀਤਾ ਹੈ 


ਇੱਕ ਇੱਕ ਕਰਕੇ ਸਾਰੇ ਮੁੱਦੇ ਹਲ ਕਰਾਂਗੇ 


ਬਰਗਾੜੀ ਦਾ ਹਲ ਵੀ ਇਸੇ ਸਰਕਾਰ 'ਚ ਹੋਵੇਗਾ ਗੁਰੂ ਵਾਸਤੇ ਸਭ ਹਾਜਿਰ ਹੈ 


ਜਦ ਤੱਕ ਇਹ ਸਰਕਾਰ ਬੈਠੀ ਹੈ ਪਾਰਦਰਸ਼ੀ ਸਰਕਾਰ ਦਿੱਤੀ ਜਾਏਗੀ 


ਦੋਸ਼ੀ ਅੰਦਰ ਜਾਣਗੇ 

 


ਪੰਜਾਬ ਦੇ ਨਵੇਂ ਮੁੱਖਮੰਤਰੀ ਨੇ ਆਪਣਾ ਸੰਘਰਸ਼ ਕੀਤਾ ਬਿਆਨ, ਮੀਡੀਆ ਨਾਲ ਗੱਲ ਕਰਦੇ ਹੋਏ ਭਾਵੁਕ ਹੋਏ ਚੰਨੀ 


ਮੁੱਖਮੰਤਰੀ ਦੀ ਪ੍ਰੈਸ ਕਾਨਫਰੰਸ ਸ਼ੁਰੂ 


ਸਕੱਤਰੇਤ ਜਾ ਕੇ ਚਰਨਜੀਤ ਸਿੰਘ ਚੰਨੀ ਨੇ ਰਸਮੀ ਤੌਰ 'ਤੇ ਮੁੱਖ ਮੰਤਰੀ ਦੀ ਕੁਰਸੀ ਸੰਭਾਲ ਲਈ।

ਹਾਲਾਂਕਿ, ਇਸ ਸਮੇਂ ਦੌਰਾਨ ਚੰਨੀ ਨਾਲੋਂ ਵਧੇਰੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਲੱਡੂ ਖੁਆਉਂਦੇ ਦੇਖੇ ਗਏ।


ਪੰਜਾਬ ਦੇ ਨਵੇਂ ਮੁੱਖਮੰਤਰੀ ਚਰਨਜੀਤ ਚੰਨੀ ਨੂੰ ਰਾਹੁਲ ਗਾਂਧੀ, ਨਵਜੋਤ ਸਿੱਧੂ, ਹਰੀਸ਼ ਰਾਵਤ ਸਣੇ ਕਾਂਗਰਸੀ ਆਗੂਆਂ ਨੇ ਦਿੱਤੀ ਵਧਾਈ 


ਉੱਪ ਮੁੱਖਮੰਤਰੀ ਵਜੋਂ ਓਪੀ ਸੋਨੀ ਨੇ ਚੁੱਕੀ ਸਹੁੰ 


ਪੰਜਾਬ ਦੇ ਨਵੇਂ ਮੁੱਖਮੰਤਰੀ ਚਰਨਜੀਤ ਚੰਨੀ ਦੇ ਸਹੁੰ ਚੁੱਕ ਸਮਾਗਮ 'ਚ ਪਹੁੰਚੇ ਰਾਹੁਲ ਗਾਂਧੀ 


ਉੱਪ ਮੁੱਖਮੰਤਰੀ ਵਜੋਂ ਸੁਖਜਿੰਦਰ ਰੰਧਾਵਾ ਨੇ ਚੁੱਕੀ  ਸਹੁੰ 


ਰਾਜਪਾਲ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੀ ਸਹੁੰ ਚੁਕਾਈ


ਚੰਨੀ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਲਈ ਰਾਜ ਭਵਨ ਪਹੁੰਚੇ ਹਨ।


ਬਦਲਿਆ ਜਾ ਸਕਦਾ ਹੈ ਡਿਪਟੀ ਮੁੱਖ ਮੰਤਰੀ 

ਅੱਜ ਚਰਨਜੀਤ ਚੰਨੀ ਮੁੱਖਮੰਤਰੀ ਵਜੋਂ ਸਹੁੰ ਚੁੱਕਣਗੇ ਤੇ ਦੂਜੇ ਪਾਸੇ 2 ਡਿਪਟੀ ਸੀਐੱਮ ਦੀ ਵੀ ਚਰਚਾ ਚੱਲ ਰਹੀ ਹੈ. ਹੁਣ ਇਸ 'ਚ ਵੱਡਾ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ. ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਬ੍ਰਹਮ ਮੋਹਿੰਦਰਾ ਦੀ ਥਾਂ ਓਪੀ ਸੋਨੀ ਨੂੰ ਡਿਪਟੀ ਸੀਐੱਮ ਵਜੋਂ ਸਹੁੰ ਚੁਕਾਈ ਜਾ ਸਕਦੀ ਹੈ 


ਸੁਨੀਲ ਜਾਖੜ ਦੇ ਬਿਆਨ 'ਤੇ ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਸੁਨੀਲ ਜਾਖੜ ਦਾ ਬਿਆਨ ਕੋਈ ਮਾਇਨੇ ਨਹੀਂ ਰੱਖਦਾ। ਕਿਉਂਕਿ ਇਹ ਫੈਸਲਾ ਹੈ ਕਮਾਂਡ ਨੇ ਦਿੱਤਾ ਹੈ. ਅਜਿਹੇ 'ਚ ਆਲਾ ਕਮਾਨ ਦਾ ਫੈਸਲਾ ਹਰ ਕਿਸੇ ਨੂੰ ਮੰਨਣਾ ਚਾਹੀਦਾ ਹੈ 


ਸੂਤਰਾਂ ਨੇ ਦੱਸਿਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਚਰਨਜੀਤ ਸਿੰਘ ਚੰਨੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਨਹੀਂ ਹੋਣਗੇ। ਸੂਤਰਾਂ ਅਨੁਸਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਚੰਨੀ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੂੰ ਮਿਲਣਾ ਚਾਹੁੰਦੇ ਸਨ ਅਤੇ ਉਨ੍ਹਾਂ ਦੇ ਨੇੜਲੇ ਸਹਿਯੋਗੀਆਂ ਰਾਹੀਂ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਪਰ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਮਿਲਣ ਲਈ ਤਿਆਰ ਨਹੀਂ ਹਨ।


ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਹਰੀਸ਼ ਰਾਵਤ ਦੇ ਬਿਆਨ ਤੋਂ ਨਾਰਾਜ਼ ਹੋ ਗਏ ਹਨ। ਜਾਖੜ ਨੇ ਇੱਕ ਟਵੀਟ ਵਿੱਚ ਕਿਹਾ- ਚਰਨਜੀਤ ਚੰਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦੇ ਦਿਨ, ਰਾਵਤ ਦਾ ਇਹ ਬਿਆਨ ਕਿ 'ਚੋਣਾਂ ਸਿੱਧੂ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ' ਹੈਰਾਨ ਕਰਨ ਵਾਲਾ ਹੈ। ਇਹ ਮੁੱਖ ਮੰਤਰੀ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ।


ਹੁਣ ਤੋਂ ਥੋੜੇ ਸਮੇਂ ਵਿੱਚ, ਚਰਨਜੀਤ ਸਿੰਘ ਚੰਨੀ ਦੇ ਨਾਲ, ਸੁਖਜਿੰਦਰ ਰੰਧਾਵਾ ਅਤੇ ਬ੍ਰਹਮ ਮਹਿੰਦਰ ਪੰਜਾਬ ਵਿੱਚ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।ਕਾਂਗਰਸ ਆਗੂ ਰਾਹੁਲ ਗਾਂਧੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ।


 ਚੰਨੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਦੋ ਉਪ ਮੁੱਖ ਮੰਤਰੀ ਵੀ ਹੋ ਸਕਦੇ ਹਨ। ਇੱਕ ਉਪ ਮੁੱਖ ਮੰਤਰੀ ਹਿੰਦੂ ਹੋਵੇਗਾ ਅਤੇ ਦੂਜਾ ਉਪ ਮੁੱਖ ਮੰਤਰੀ ਜਾਟ ਸਿੱਖ ਭਾਈਚਾਰੇ ਦਾ ਹੋਵੇਗਾ।


ਰਾਹੁਲ ਗਾਂਧੀ ਨੇ ਟਵੀਟ ਕੀਤਾ, 'ਚਰਨਜੀਤ ਸਿੰਘ ਚੰਨੀ ਜੀ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ। ਸਾਨੂੰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਦੇ ਰਹਿਣਾ ਪਵੇਗਾ। ਵਿਸ਼ਵਾਸ ਸਭ ਤੋਂ ਮਹੱਤਵਪੂਰਣ ਚੀਜ਼ ਹੈ.


ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਸੀਨੀਅਰ ਨੇਤਾਵਾਂ ਅਮਰਿੰਦਰ ਸਿੰਘ, ਮਨੀਸ਼ ਤਿਵਾੜੀ ਅਤੇ ਪਾਰਟੀ ਦੇ ਕਈ ਹੋਰ ਨੇਤਾਵਾਂ ਨੇ ਚੰਨੀ ਨੂੰ ਵਧਾਈ ਦਿੱਤੀ। ਅਮਰਿੰਦਰ ਸਿੰਘ ਨੇ ਉਮੀਦ ਪ੍ਰਗਟ ਕੀਤੀ ਕਿ ਉਹ ਸਰਹੱਦੀ ਸੂਬੇ ਪੰਜਾਬ ਅਤੇ ਲੋਕਾਂ ਦੀ ਸੁਰੱਖਿਆ ਕਰਨ ਦੇ ਯੋਗ ਹੋਣਗੇ

ਇੱਥੇ ਪੜ੍ਹੋ Charanjit Singh Channi ਦੇ ਸਹੁੰ ਚੁੱਕ ਸਮਾਗਮ ਦੇ Live Updates


ਚੰਡੀਗੜ੍ਹ : ਪੰਜਾਬ ਇਕਾਈ ਦੇ ਸੀਨੀਅਰ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਐਤਵਾਰ ਨੂੰ ਪਾਰਟੀ ਵਿਧਾਇਕ ਦਲ ਦੇ ਨਵੇਂ ਨੇਤਾ ਵਜੋਂ ਚੁਣੇ ਗਏ ਹਨ ਅਤੇ ਹੁਣ ਉਹ ਰਾਜ ਦੇ ਅਗਲੇ ਮੁੱਖ ਮੰਤਰੀ ਹੋਣਗੇ। ਉਨ੍ਹਾਂ ਦਾ ਸਹੁੰ ਚੁੱਕ ਸਮਾਗਮ ਸੋਮਵਾਰ ਸਵੇਰੇ 11 ਵਜੇ ਹੋਵੇਗਾ। ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਦੱਸਿਆ ਕਿ ਚੰਨੀ ਨੂੰ ਕਾਂਗਰਸ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ, ਰਾਵਤ ਨੇ ਟਵੀਟ ਕੀਤਾ, "ਮੈਨੂੰ ਇਹ ਐਲਾਨ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਸਰਬਸੰਮਤੀ ਨਾਲ ਕਾਂਗਰਸ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ।"

 

 

Trending news