ਪੰਜਾਬ 'ਚ ਪਹਿਲੇ ਦਲਿਤ ਮੁੱਖ ਮੰਤਰੀ ਬਣੇ ਚੰਨੀ

ਕਾਂਗਰਸ ਆਲਾਕਮਾਨ ਨੇ ਪੰਜਾਬ ਵਿਚ ਦਲਿਤ ਕਾਰਡ ਖੇਡਿਆ ਹੈ. ਇਸ ਦੇ ਤਹਿਤ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਲਗਾਇਆ ਗਿਆ ਹੈ 

ਪੰਜਾਬ 'ਚ ਪਹਿਲੇ ਦਲਿਤ ਮੁੱਖ ਮੰਤਰੀ ਬਣੇ ਚੰਨੀ

ਨਿਤਿਕਾ ਮੇਸ਼ਵਰੀ/ਚੰਡੀਗਡ਼੍ਹ : ਕਾਂਗਰਸ ਆਲਾਕਮਾਨ ਨੇ ਪੰਜਾਬ ਵਿਚ ਦਲਿਤ ਕਾਰਡ ਖੇਡਿਆ ਹੈ. ਇਸ ਦੇ ਤਹਿਤ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਲਗਾਇਆ ਗਿਆ ਹੈ. ਚਰਨਜੀਤ ਸਿੰਘ ਚੰਨੀ ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਹੋਣਗੇ. ਦੱਸ ਦੇਈਏ ਕਿ ਪੰਜਾਬ ਵਿੱਚ ਦਲਿਤਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਪੰਜਾਬ ਦੇ ਵਿੱਚ ਤਕਰੀਬਨ 33 ਤੋਂ 35 ਫੀਸਦ ਆਬਾਦੀ ਦਲਿਤ ਹੈ.  

ਚਰਨਜੀਤ ਚੰਨੀ ਦਾ ਪਿਛੋਕੜ ਤੇ ਝਾਤੀ ਮਾਰੀ ਜਾਏ ਤਾਂ ਚਰਨਜੀਤ ਚੰਨੀ ਦਾ ਜਨਮ 15 ਮਾਰਚ 1963 ਨੂੰ ਹੋਇਆ ਚੰਨੀ ਰਾਜਨੀਤੀ ਸ਼ਾਸਤਰ ਵਿੱਚ ਐਮ ਏ ਹੈ। ਇੰਨਾ ਹੀ ਨਹੀਂ, ਉਸਨੇ ਐਮਬੀਏ ਅਤੇ ਏਐਲਬੀ ਵੀ ਕੀਤੀ ਹੈ.ਚੰਨੀ ਨੇ ਕੌਂਸਲਰ ਦੇ ਅਹੁਦੇ ਤੋਂ ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀ। ਉਹ ਤਿੰਨ ਵਾਰ ਕੌਂਸਲਰ ਰਹੇ। ਉਹ ਨਗਰ ਕੌਂਸਲ ਖਰੜ ਦੇ ਮੁਖੀ ਸਨ। 2007 ਵਿੱਚ, ਚੰਨੀ ਆਜ਼ਾਦ ਚਮਕੌਰ ਸਾਹਿਬ ਜਿੱਤ ਗਏ ਅਤੇ ਪੰਜਾਬ ਵਿਧਾਨ ਸਭਾ ਵਿੱਚ ਪਹੁੰਚੇ। ਬਾਅਦ ਵਿੱਚ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ 2012-2017 ਵਿੱਚ ਉਹ ਕਾਂਗਰਸ ਦੀ ਟਿਕਟ ਤੇ ਚਮਕੌਰ ਸਾਹਿਬ ਤੋਂ ਚੋਣ ਜਿੱਤ ਗਏ। 2015 ਵਿੱਚ, ਕਾਂਗਰਸ ਨੇ ਸੁਨੀਲ ਜਾਖੜ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਅਤੇ ਚਰਨਜੀਤ ਸਿੰਘ ਚੰਨੀ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ। ਚੰਨੀ ਨੂੰ ਪਹਿਲੀ ਵਾਰ 2017 ਵਿੱਚ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ ਵੇਲੇ ਚੰਨੀ ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ, ਕਰਮਚਾਰੀ ਪੈਦਾਵਾਰ, ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲੇ ਵਿਭਾਗ ਸੰਭਾਲ ਰਹੇ ਸਨ। ਚਰਨਜੀਤ ਚੰਨੀ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ ਨਵਜੋਤ ਸਿੰਘ ਸਿੱਧੂ ਮਗਰੋਂ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ਼ ਹੋਣ ਵਾਲੇ ਦੂਜੇ ਮੰਤਰੀ ਚਰਨਜੀਤ ਚੰਨੀ ਹੀ ਸਨ. ਚੰਨੀ ਨੇ ਹੀ ਨਵਜੋਤ ਸਿੱਧੂ ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਮੁਲਾਕਾਤ ਕਰਵਾਈ ਸੀ.

ਆਪਣੇ ਸਿਆਸੀ ਸਫ਼ਰ ਦੌਰਾਨ ਚੰਨੀ ਨਾਲ ਕੁਝ ਵਿਵਾਦ ਵੀ ਜੁੜੇ ਹਨ।ਚੰਨੀ ਦੇ ਵੱਲੋਂ ਇੱਕ ਮਹਿਲਾ IAS ਨੂੰ ਇਤਰਾਜ਼ਯੋਗ ਫੋਨ ਸੰਦੇਸ਼ ਭੇਜਣ ਦਾ ਮਾਮਲਾ ਵੀ ਮਹਿਲਾ ਕਮਿਸ਼ਨ ਨੇ ਚੁੱਕਿਆ ਸੀ।ਹਾਲਾਂਕਿ ਉਹ ਮਹਿਲਾ IAS ਖ਼ੁਦ ਅੱਗੇ ਨਹੀਂ ਆਏ ।

WATCH LIVE TV