ਮੁੱਖ ਮੰਤਰੀ ਬਣਨ ਮਗਰੋਂ ਪਹਿਲੀ ਪ੍ਰੈੱਸ ਕਾਨਫਰੰਸ 'ਚ ਭਾਵੁਕ ਹੋ ਗਏ ਚੰਨੀ, ਕਹੀਆਂ ਇਹ ਵੱਡੀਆਂ ਗੱਲਾਂ
X

ਮੁੱਖ ਮੰਤਰੀ ਬਣਨ ਮਗਰੋਂ ਪਹਿਲੀ ਪ੍ਰੈੱਸ ਕਾਨਫਰੰਸ 'ਚ ਭਾਵੁਕ ਹੋ ਗਏ ਚੰਨੀ, ਕਹੀਆਂ ਇਹ ਵੱਡੀਆਂ ਗੱਲਾਂ

ਪੰਜਾਬ ਦੇ ਮੁੱਖ ਮੰਤਰੀ ਡਾ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਅੱਜ ਸਕੱਤਰੇਤ ਵਿਚ ਪਹੁੰਚ ਕੇ ਅਹੁਦਾ ਸੰਭਾਲਿਆ ਗਿਆ. ਇਸ ਮਗਰੋਂ ਉਹ ਮੀਡੀਆ ਦੇ ਨਾਲ ਰੂਬਰੂ ਹੋਏ. ਆਪਣੀ ਪਹਿਲੀ ਪ੍ਰੈੱਸ ਕਾਨਫ਼ਰੰਸ ਦੇ ਵਿੱਚ ਗੱਲਬਾਤ ਕਰਦੇ ਹੋਏ ਚੰਨੀ ਭਾਵੁਕ ਹੋ ਗਏ.

ਮੁੱਖ ਮੰਤਰੀ ਬਣਨ ਮਗਰੋਂ ਪਹਿਲੀ ਪ੍ਰੈੱਸ ਕਾਨਫਰੰਸ 'ਚ ਭਾਵੁਕ ਹੋ ਗਏ ਚੰਨੀ, ਕਹੀਆਂ ਇਹ ਵੱਡੀਆਂ ਗੱਲਾਂ

ਗੁਰਪ੍ਰੀਤ ਸਿੰਘ/ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਡਾ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਅੱਜ ਸਕੱਤਰੇਤ ਵਿਚ ਪਹੁੰਚ ਕੇ ਅਹੁਦਾ ਸੰਭਾਲਿਆ ਗਿਆ. ਇਸ ਮਗਰੋਂ ਉਹ ਮੀਡੀਆ ਦੇ ਨਾਲ ਰੂਬਰੂ ਹੋਏ. ਆਪਣੀ ਪਹਿਲੀ ਪ੍ਰੈੱਸ ਕਾਨਫ਼ਰੰਸ ਦੇ ਵਿੱਚ ਗੱਲਬਾਤ ਕਰਦੇ ਹੋਏ ਚੰਨੀ ਭਾਵੁਕ ਹੋ ਗਏ. ਜਦੋਂ ਜਦੋਂ ਚੰਨੀ ਭਾਵੁਕ ਹੋਏ ਉਦੋਂ ਉਦੋਂ ਸਿੱਧੂ ਨੇ ਉਨ੍ਹਾਂ ਦੀ ਪਿੱਠ ਥਪ ਥਪਾ ਕੇ ਚੰਨੀ ਨੂੰ ਹੌਸਲਾ ਦਿੱਤਾ. ਚੰਨੀ ਨੇ ਪ੍ਰੈੱਸ ਕਾਨਫ਼ਰੰਸ ਦੇ ਦੌਰਾਨ ਕਈ ਅਹਿਮ ਗੱਲਾਂ ਕੀਤੀਆਂ ਅਤੇ ਪ੍ਰੈੱਸ ਕਾਨਫ਼ਰੰਸ ਦੀ ਸ਼ੁਰੂਆਤ ਗੁਰਬਾਣੀ ਦੀਆਂ ਤੁਕਾਂ ਨਾਲ ਕੀਤੀ.  ਚੰਨੀ ਦੀ ਕਾਨਫ਼ਰੰਸ ਵਿੱਚ ਉਨ੍ਹਾਂ ਦੇ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਅਤੇ ਦੂਜੇ ਪਾਸੇ ਹਰੀਸ਼ ਰਾਵਤ ਬੈਠੇ ਅਤੇ ਉਨ੍ਹਾਂ ਤੋਂ ਪਰ੍ਹੇ ਸੁਖਜਿੰਦਰ ਰੰਧਾਵਾ ਤੇ ਓ ਪੀ ਸੋਨੀ ਨੂੰ ਜਗ੍ਹਾ ਮਿਲੀ.

  ਪੜ੍ਹੋ ਪ੍ਰੈੱਸ ਕਾਨਫ਼ਰੰਸ ਵਿਚ ਚੰਨੀ ਵੱਲੋਂ ਕੀਤੀਆਂ ਗਈਆਂ ਅਹਿਮ ਗੱਲਾਂ ਅਹਿਮ ਗੱਲਾਂ  

 • ਗੁਰੂ ਨਾਨਕ ਦੀ ਸੋਚ 'ਤੇ ਸਾਡੀ ਪਾਰਟੀ ਨੇ ਕੰਮ ਕੀਤਾ 
 • ਰਾਹੁਲ ਗਾਂਧੀ ਇੱਕ ਕ੍ਰਾਂਤੀਕਾਰੀ ਆਗੂ ਹਨ 
 • ਮੈਂ ਗਰੀਬ ਦਾ ਨੁਮਾਇੰਦਾ ਹਾਂ
 • ਚਾਹੇ ਕਿਸੇ ਜਾਤੀ ਦਾ ਗਰੀਬ ਹੈ ਮੈਂ ਉਨ੍ਹਾਂ ਦਾ ਨੁਮਾਇੰਦਾ ਹਾਂ 
 • ਮੈਨੂੰ ਉਹੀ ਬੰਦੇ ਮਿਲਣ ਆਕੇ ਜੋ ਪੰਜਾਬ ਦਾ ਦਰਦ ਰੱਖਦੇ ਹਨ ਮੈਨੂੰ ਮਾਫੀਆ ਚਲਾਉਣ ਵਾਲੇ ਬੰਦੇ ਨਾ ਮਿਲਣ 
 • ਪੰਜਾਬ ਨੂੰ ਖੁਸ਼ਹਾਲ ਤੇ ਤਗੜਾ ਕਰਨਾ ਹੈ 
 • ਪੰਜਾਬ ਖੇਤੀ ਬਾੜੀ ਸੂਬਾ ਹੈ.
 • ਪੰਜਾਬ ਦੀ ਕਿਸਾਨੀ 'ਤੇ ਆਂਚ ਨਹੀਂ ਆਉਣ ਦੇਵਾਂਗਾ।
 • ਜੇ ਕਿਸਾਨੀ ਉੱਤੇ ਆਂਚ ਆਈ ਤਾ ਮੈਂ ਗੱਲ ਵੱਢ ਕੇ ਦੇ ਦੇਵਾਂਗਾ 
 • ਮੈਂ ਕੇਂਦਰ ਸਰਕਾਰ ਨੂੰ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਦੀ ਅਪੀਲ ਕਰਦਾ ਹਾਂ 
 • ਗਰੀਬਾਂ ਦੇ ਬਿਜਲੀ ਦੇ ਬਿੱਲਕਰਾਂਗੇ ਮੁਆਫ 
 • ਅੱਜ ਦੀ ਕੈਬਿਨੇਟ 'ਚ ਹੀ ਰੇਤਾ ਮਾਫੀਆ ਬਾਰੇ ਲਵਾਂਗੇ ਫੈਸਲਾ 
 • ਬਿਜਲੀ ਦੇ ਬਿੱਲ ਮੁਆਫ ਕਰਕੇ ਉਸਦਾ ਕੁਨੈਕਸ਼ਨ ਲੱਗੇਗਾ 
 • ਇਹ ਸਰਕਾਰ ਪੰਜਾਬ ਦੇ ਲੋਕਾਂ ਦੀ ਸਰਕਾਰ ਹੈ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਵਦੀਆ  ਕੰਮ ਕੀਤਾ ਹੈ 
 • ਇੱਕ ਇੱਕ ਕਰਕੇ ਸਾਰੇ ਮੁੱਦੇ ਹਲ ਕਰਾਂਗੇ 
 • ਬਰਗਾੜੀ ਦਾ ਹਲ ਵੀ ਇਸੇ ਸਰਕਾਰ 'ਚ ਹੋਵੇਗਾ ਗੁਰੂ ਵਾਸਤੇ ਸਭ ਹਾਜਿਰ ਹੈ 
 • ਜਦ ਤੱਕ ਇਹ ਸਰਕਾਰ ਬੈਠੀ ਹੈ ਪਾਰਦਰਸ਼ੀ ਸਰਕਾਰ ਦਿੱਤੀ ਜਾਏਗੀ 
 • ਦੋਸ਼ੀ ਅੰਦਰ ਜਾਣਗੇ 
 • ਬਿਜਲੀ ਦੇ ਬਿੱਲ ਘਟਾਏ ਜਾਣਗੇ 
 • ਮੇਰੀ ਅਪੀਲ 'ਤੇ ਸਾਰੀਆਂ ਹੜਤਾਲਾਂ ਖਤਮ ਕਰਕੇ ਕੰਮ 'ਤੇ ਪਰਤੋ ਮੈਂ ਸਾਰੇ ਮਸਲੇ ਹੱਲ ਕਰਾਂਗਾ ਮੈਨੂੰ ਥੋੜਾ ਸਮਾਂ ਦਿਓ 
 • ਹਾਈ ਕਮਾਨ ਦਾ ਕੀਤਾ ਧੰਨਵਾਦ 
 • ਕਾਂਗਰਸ ਭਵਨ ਨੂੰ ਦੱਸਿਆ ਮੰਦਿਰ 
 • ਪਾਰਟੀ ਸੁਪਰੀਮ ਹੈ ਕੋਈ ਮੰਤਰੀ ਨਹੀਂ 
 • ਪੰਜਾਬ 'ਚ ਏਕਤਾ ਅਖੰਡਤਾ ਬਣਾਏ ਰਖਾਂਗੇ 

ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਕਾਂਗਰਸ ਦਾ ਰਾਜ ਹੈ ਮੈਂ ਵੀ ਇੱਕ ਸਾਧਾਰਨ ਵਰਕਰ ਹਾਂ ਜਦੋਂ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਇਆ ਗਿਆ ਹੈ. ਮੇਰੇ ਲਈ ਕਾਂਗਰਸ ਭਵਨ ਮੰਦਰ ਹੈ ਮੇਰਾ ਬਿਸਤਰਾ ਘਰ ਵਿੱਚ ਲੱਗਿਆ ਹੈ ਮੈਂ ਸਵੇਰੇ ਚਾਰ ਵਜੇ ਹੀ ਕੰਮ ਤੇ ਨਿਕਲ ਜਾਣਾ  ਹਾਂ. ਚੰਨੀ ਨੇ ਕਿਹਾ ਕਿ ਮੈਂ ਆਫਿਸ ਵਿੱਚ ਰਹਾਂਗਾ ਉੱਥੇ ਮੈਨੂੰ ਕੋਈ ਵੀ ਮਿਲ ਸਕਦਾ ਹੈ ਉਨ੍ਹਾਂ ਨੇ ਕਿਹਾ ਕਿ ਹੁਣ ਸੈਕਰੇਟਰੀ ਵੀ ਹਫ਼ਤੇ ਵਿੱਚ ਦੋ ਦਿਨ ਲੋਕਾਂ ਨਾਲ ਮਿਲਣਗੇ. ਇਹ ਮੁਲਾਕਾਤ ਸਕੱਤਰੇਤ ਵਿਚ ਨਹੀਂ ਹੋਵੇਗੀ ਕਿਉਂਕਿ ਇੱਥੇ ਪਾਸ ਬਣਾਉਣਾ ਪੈਂਦਾ ਹੈ ਉਨ੍ਹਾਂ ਨੇ ਕਿਹਾ ਕਿ ਨਹੀਂ ਚੱਲੇਗਾ ਕਿ ਡੀਸੀ ਅੰਦਰ ਚਾਹ ਪੀਣ ਅਤੇ ਜਨਤਾ ਬੇਰੋਕ ਟੋਕ ਉਨ੍ਹਾਂ ਨਾਲ ਮਿਲਣ ਦੇ ਲਈ ਟਾਈਮ ਫਿਕਸ ਕੀਤਾ ਜਾਏਗਾ.

WATCH LIVE TV

Trending news