ਚੋਣਾਂ ਤੋਂ 5 ਦਿਨ ਪਹਿਲਾਂ ਚੰਨੀ ਦੀ ਪ੍ਰੈਸ ਕਾਨਫਰੰਸ- ਪੰਜਾਬ ਲਈ ਕੀਤੇ ਵਾਅਦੇ ਵਿਰੋਧੀਆਂ ਨੂੰ ਦਿਖਾਏ ਮਜ਼ਬੂਤ ਇਰਾਦੇ
Advertisement

ਚੋਣਾਂ ਤੋਂ 5 ਦਿਨ ਪਹਿਲਾਂ ਚੰਨੀ ਦੀ ਪ੍ਰੈਸ ਕਾਨਫਰੰਸ- ਪੰਜਾਬ ਲਈ ਕੀਤੇ ਵਾਅਦੇ ਵਿਰੋਧੀਆਂ ਨੂੰ ਦਿਖਾਏ ਮਜ਼ਬੂਤ ਇਰਾਦੇ

ਪੰਜਾਬ ਵਿਧਾਨ ਸਭਾ ਚੋਣਾਂ ਤੋਂ 5 ਦਿਨ ਪਹਿਲਾਂ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਵਾਸੀਆਂ ਲਈ ਵਾਅਦੇ ਕੀਤੇ। 

ਚੋਣਾਂ ਤੋਂ 5 ਦਿਨ ਪਹਿਲਾਂ ਚੰਨੀ ਦੀ ਪ੍ਰੈਸ ਕਾਨਫਰੰਸ- ਪੰਜਾਬ ਲਈ ਕੀਤੇ ਵਾਅਦੇ ਵਿਰੋਧੀਆਂ ਨੂੰ ਦਿਖਾਏ ਮਜ਼ਬੂਤ ਇਰਾਦੇ

ਸੰਮਤ ਮਹਿਲ/ ਚੰਡੀਗੜ: ਪੰਜਾਬ ਵਿਧਾਨ ਸਭਾ ਚੋਣਾਂ ਤੋਂ 5 ਦਿਨ ਪਹਿਲਾਂ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਵਾਸੀਆਂ ਲਈ ਵਾਅਦੇ ਕੀਤੇ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ 'ਤੇ ਸਰਕਾਰੀ ਯੂਨੀਵਰਸਿਟੀਆਂ, ਸਕੂਲਾਂ ਅਤੇ ਕਾਲਜਾਂ ਵਿਚ ਮੁਫ਼ਤ ਪੜਾਈ ਕਰਵਾਈ ਜਾਵੇਗੀ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਵਜ਼ੀਫ਼ਾ ਸਕੀਮ ਦੀ ਸ਼ੁਰੂਆਤ ਕੀਤੀ ਜਾਵੇਗੀ। ਉਹਨਾਂ ਨੇ ਵਿਰੋਧੀ ਧਿਰਾਂ ਖਾਸ ਕਰਕੇ ਆਮ ਆਦਮੀ ਪਾਰਟੀ ਉੱਤੇ ਵੱਡੇ ਇਲਜ਼ਾਮ ਲਗਾਏ ਹਨ। ਉਹਨਾਂ ਪੰਜਾਬ ਵਾਸੀਆਂ ਲਈ ਜਿਥੇ ਕਈ ਅਹਿਮ ਵਾਅਦੇ ਕੀਤੇ ਉਥੇ ਈ ਵਿਰੋਧੀ ਧਿਰਾਂ ਨੂੰ ਨਿਸ਼ਾਨੇ 'ਤੇ ਲਿਆ।

 

ਪੰਜਾਬ ਵਾਸੀਆਂ ਲਈ ਵਾਅਦੇ

* ਅਸੀਂ ਜਨਰਲ ਕੈਟਾਗਰੀ ਲਈ ਵਜ਼ੀਫ਼ਾ ਵੀ ਲਿਆਵਾਂਗੇ ਜਿਸ ਵਿੱਚ ਉਹ ਮੁਫ਼ਤ ਸਿੱਖਿਆ ਪ੍ਰਾਪਤ ਕਰਨਗੇ

* ਅਸੀਂ ਹੁਨਰ ਯੂਨੀਵਰਸਿਟੀ ਬਣਾ ਰਹੇ ਹਾਂ, ਉਸ ਨੂੰ ਵਿਦੇਸ਼ਾਂ ਨਾਲ ਜੋੜਿਆ ਜਾਵੇਗਾ

* ਪਹਿਲੇ ਸਾਲ ਨੌਜਵਾਨਾਂ ਨੂੰ 1 ਲੱਖ ਨੌਕਰੀਆਂ ਦੇਵਾਂਗੇ

* ਜੋ ਵਿਦਿਆਰਥੀ ਵਿਦੇਸ਼ ਵਿੱਚ ਪੜ੍ਹਨ ਲਈ ਜਾਣਾ ਚਾਹੁੰਦੇ ਹਨ, ਸਰਕਾਰ ਉਨ੍ਹਾਂ ਦੀ ਮਦਦ ਕਰੇਗੀ

* ਸਿਹਤ ਸਬੰਧੀ ਇਕ ਕਮਿਸ਼ਨ ਵੀ ਬਣਾਇਆ ਜਾਵੇਗਾ ਜਿਸ ਵਿੱਚ ਮੁਫਤ ਇਲਾਜ ਕੀਤਾ ਜਾਵੇਗਾ

* ਜੇਕਰ ਮੈਨੂੰ 3 ਮਹੀਨੇ ਤੋਂ ਵੱਧ ਸਮਾਂ ਮਿਲਦਾ ਤਾਂ ਮੈਂ ਇਸ ਸਰਕਾਰ ਵਿੱਚ ਇਹ ਕੰਮ ਕਰ ਲੈਂਦਾ

* ਮੈਂ ਚਮਕੌਰ ਸਾਹਿਬ ਨੂੰ 10 ਕਰੋੜ ਭੇਜੇ ਤਾਂ ਜੋ ਮੇਰੇ ਲੋਕਾਂ ਦੇ ਘਰ ਦੀ ਛੱਤ ਕੱਚੀ ਨਾ ਰਹਿ ਜਾਵੇ

* ਇਹ ਸਾਰੀਆਂ ਗੱਲਾਂ ਮੈਨੀਫੈਸਟੋ ਵਿੱਚ ਹੋਣਗੀਆਂ

 

 

ਵਿਰੋਧੀ ਧਿਰਾਂ 'ਤੇ ਸਾਧੇ ਨਿਸ਼ਾਨੇ

* ਆਮ ਆਦਮੀ ਪਾਰਟੀ ਬਹੁਤ ਵੱਡਾ ਝੂਠ ਬੋਲ ਰਹੀ ਹੈ

* ਆਮ ਆਦਮੀ ਪਾਰਟੀ ਦਾ ਹਰ ਤੀਜਾ ਚੌਥਾ ਉਮੀਦਵਾਰ ਅਪਰਾਧ ਵਿੱਚ ਸ਼ਾਮਲ, ਉਨ੍ਹਾਂ 'ਤੇ ਐਫ.ਆਈ.ਆਰ. ਹੈ

* ਸਭ ਤੋਂ ਵੱਧ ਅਪਰਾਧਿਕ ਰਿਕਾਰਡ ਅਕਾਲੀ ਦਲ ਦੇ ਉਮੀਦਵਾਰਾਂ ਦੇ ਦੂਜਾ 'ਆਪ' ਦੇ ਉਮੀਦਵਾਰਾਂ ਦਾ ਨੰਬਰ

* ਆਮ ਆਦਮੀ ਪਾਰਟੀ ਦੇ ਅੱਧੇ ਤੋਂ ਵੱਧ ਉਮੀਦਵਾਰ ਦੂਜੀਆਂ ਪਾਰਟੀਆਂ ਦੇ ਹਨ

* ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਾ ਵਿਅਕਤੀ ਦੁੱਧ ਦੀ ਧੂੜ ਬਣ ਜਾਂਦਾ ਹੈ

* ਜਿਨ੍ਹਾਂ ਨੇ ਸਾਨੂੰ ਟਿਕਟਾਂ ਨਹੀਂ ਦਿੱਤੀਆਂ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਟਿਕਟਾਂ ਦਿੱਤੀਆਂ

* ਕੇਜਰੀਵਾਲ ਚਾਹੁੰਦਾ ਹੈ ਕਿ SYL ਨਹਿਰ ਨਿਕਲ ਕੇ ਹਰਿਆਣਾ ਅਤੇ ਦਿੱਲੀ ਨੂੰ ਪਾਣੀ ਮਿਲੇ

* ਕੇਂਦਰ ਸਰਕਾਰ ਵੱਲੋਂ ਬਣਾਏ ਗਏ 3 ਖੇਤੀ ਕਾਨੂੰਨਾਂ ਨੂੰ ਸਭ ਤੋਂ ਪਹਿਲਾਂ ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਲਾਗੂ ਕੀਤਾ

* ਮੈਂ ਚੁਣੌਤੀ ਦਿੰਦਾ ਹਾਂ ਕਿ ਕਿ ਭਗਵੰਤ ਮਾਨ ਆਪਣੀ ਜਾਇਦਾਦ ਨੂੰ ਮੇਰੇ ਨਾਲ ਬਦਲੇ

 

WATCH LIVE TV 

Trending news