ਚਰਨਜੀਤ ਸਿੰਘ ਚੰਨੀ ਦੇ ਹੱਥ ਆਈ ਪੰਜਾਬ ਕਾਂਗਰਸ ਦੀ ਵਾਗਡੋਰ, ਬਣੇ ਪੰਜਾਬ ਦੇ ਨਵੇਂ ਕੈਪਟਨ
X

ਚਰਨਜੀਤ ਸਿੰਘ ਚੰਨੀ ਦੇ ਹੱਥ ਆਈ ਪੰਜਾਬ ਕਾਂਗਰਸ ਦੀ ਵਾਗਡੋਰ, ਬਣੇ ਪੰਜਾਬ ਦੇ ਨਵੇਂ ਕੈਪਟਨ

ਪੰਜਾਬ ਕਾਂਗਰਸ ਦੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਹੁਣ ਚੰਨੀ ਪੰਜਾਬ ਦੀ ਵਾਗਡੋਰ ਸੰਭਾਲਣਗੇ.

ਚਰਨਜੀਤ ਸਿੰਘ ਚੰਨੀ ਦੇ ਹੱਥ ਆਈ ਪੰਜਾਬ ਕਾਂਗਰਸ ਦੀ ਵਾਗਡੋਰ, ਬਣੇ ਪੰਜਾਬ ਦੇ ਨਵੇਂ ਕੈਪਟਨ

ਨਿਤਿਕਾ ਮਹੇਸ਼ਵਰੀ/ਚੰਡੀਗਡ਼੍ਹ: ਕਾਂਗਰਸ ਹਾਈ ਕਮਾਂਡ ਵੱਲੋਂ ਆਈ ਪਰਚੀ ਦੇ ਵਿੱਚੋਂ ਪੰਜਾਬ ਦਾ ਮੁੱਖ ਮੰਤਰੀ ਨਿਕਲ ਆਇਆ ਹੈ। ਇਹ ਪਰਚੀ ਕਿਸਮਤ ਪੁੜੀ ਸਾਬਿਤ ਹੋਈ ਹੈ ਚਰਨਜੀਤ ਸਿੰਘ ਚੰਨੀ ਲਈ।ਚਮਕੌਰ ਸਾਹਿਬ ਤੋਂ ਵਿਧਾਇਕ ਤੇ ਪੰਜਾਬ ਕਾਂਗਰਸ ਦਾ ਦਲਿਤ ਚੇਹਰਾ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਨਵੇਂ ਤੇ ਪਹਿਲੇ ਦਲਿਤ ਮੁੱਖ ਮੰਤਰੀ ਹੋਣਗੇ।ਚੰਨੀ ਅੱਜ ਵਿਧਾਇਕ ਦਲ ਦੇ  ਆਗੂ ਚੁਣੇ ਗਏ . ਹੁਣ ਚੰਨੀ ਪੰਜਾਬ ਦੀ ਵਾਗਡੋਰ ਸੰਭਾਲਣਗੇ.

ਤੁਹਾਨੂੰ ਦੱਸ ਦਈਏ ਕਿ  ਸਰਬਸੰਮਤੀ ਦੇ ਨਾਲ ਚਰਨਜੀਤ ਚੰਨੀ ਨੂੰ ਵਿਧਾਇਕ ਦਲ ਦਾ ਮੁਖੀ ਬਣਾਇਆ ਗਿਆ ਹੈ ਇਸ ਦੀ ਪੁਸ਼ਟੀ ਪੰਜਾਬ ਕਾਂਗਰਸ ਦੇ ਪ੍ਰਭਾਰੀ ਹਰੀਸ਼ ਰਾਵਤ ਨੇ ਟਵੀਟ ਰਾਹੀਂ ਕੀਤੀ 

  ਇਸ ਦੇ ਨਾਲ ਹੀ ਦਿੱਲੀਓਂ ਅਬਜ਼ਰਵਰ ਵਜੋਂ ਆਏ ਹੋਏ ਅਜੈ ਮਾਕਨ ਨੇ ਵੀ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ  ਸ਼ਾਮੀਂ ਸਾਢੇ ਛੇ ਵਜੇ ਨਵੇਂ ਚੁਣੇ ਗਏ ਸੀਐਲਪੀ ਲੀਡਰ ਯਾਨੀ ਕਿ ਚਰਨਜੀਤ ਸਿੰਘ ਚੰਨੀ ਦੇ ਨਾਲ ਰਾਜਪਾਲ ਨਾਲ ਮੁਲਾਕਾਤ ਕਰਨਗੇ।

watch live tv

Trending news