Mohali News: ਪੰਜਾਬ ਪੁਲੀਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ. ਐਨ. ਟੀ. ਐਫ) ਵਲੋਂ ਫਿਰੋਜ਼ਪੁਰ ਦੀ ਸਾਬਕਾ ਵਿਧਾਇਕਾ ਸਤਕਾਰ ਕੌਰ ਗਹਿਰੀ ਅਤੇ ਉਨ੍ਹਾਂ ਦੇ ਭਤੀਜੇ ਜਸਕੀਰਤ ਸਿੰਘ ਖਿਲਾਫ ਮੁਹਾਲੀ ਦੀ ਇਕ ਅਦਾਲਤ ਵਿਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ।


COMMERCIAL BREAK
SCROLL TO CONTINUE READING

ਏ. ਐਨ. ਟੀ. ਐਫ. ਦੇ ਐਸ.ਪੀ ਅਕਾਸ਼ਦੀਪ ਸਿੰਘ ਔਲਖ ਨੇ ਦੱਸਿਆ ਕਿ 25 ਗਵਾਹਾਂ ਵਾਲੀ 16 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਏ. ਐਨ. ਟੀ. ਐਫ. ਨੇ ਸਾਬਕਾ ਵਿਧਾਇਕ ਸਤਕਾਰ ਕੌਰ ਅਤੇ ਉਸ ਦੇ ਭਤੀਜੇ ਜਸਕੀਰਤ ਸਿੰਘ ਤੇ ਐਨ. ਡੀ. ਪੀ. ਐਸ. ਐਕਟ ਦੀ ਧਾਰਾ 21 ਅਤੇ 29 ਦੇ ਤਹਿਤ ਦੋਸ਼ ਲਗਾਏ ਹਨ।


ਸਾਬਕਾ ਵਿਧਾਇਕ ਸਤਕਾਰ ਕੌਰ ਅਤੇ ਉਸ ਦੇ ਭਤੀਜੇ ਜਸਕੀਰਤ ਸਿੰਘ ਨੂੰ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ) ਨੇ ਖਰੜ ਵਿੱਚ ਸੰਨੀ ਇਨਕਲੇਵ ਨੇੜੇ 100 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ। ਜਸਕੀਰਤ ਸਿੰਘ ਫ਼ਿਰੋਜ਼ਪੁਰ ਦੇ ਪਿੰਡ ਬਹਿਬਲ ਖੁਰਦ ਦਾ ਵਸਨੀਕ ਹੈ ਅਤੇ 2017 ਤੋਂ 2022 ਤੱਕ ਫ਼ਿਰੋਜ਼ਪੁਰ ਦਿਹਾਤੀ ਹਲਕੇ ਤੋਂ ਵਿਧਾਇਕ ਸਤਕਾਰ ਕੌਰ ਵੀ ਉਸ ਦੇ ਨਾਲ ਸੀ। ਸਾਬਕਾ ਵਿਧਾਇਕ ਦੇ ਘਰ ਤਲਾਸ਼ੀ ਦੌਰਾਨ ਪੁਲੀਸ ਟੀਮਾਂ ਨੇ 28 ਗ੍ਰਾਮ ਹੋਰ ਵਾਧੂ ਹੈਰੋਇਨ ਬਰਾਮਦ ਕੀਤੀ, ਜਿਸ ਨਾਲ ਕੁੱਲ ਬਰਾਮਦਗੀ 128 ਗ੍ਰਾਮ ਹੋ ਗਈ।


ਉਨ੍ਹਾਂ ਕੋਲੋਂ 1.56 ਲੱਖ ਰੁਪਏ ਨਕਦ, ਕੁਝ ਸੋਨੇ ਦੇ ਗਹਿਣੇ ਅਤੇ ਹਰਿਆਣਾ ਅਤੇ ਦਿੱਲੀ ਨੰਬਰ ਦੀਆਂ ਕਾਰਾਂ ਵੀ ਬਰਾਮਦ ਹੋਈਆਂ ਸਨ, ਜਿਨਾਂ ਵਿੱਚ ਟੋਇਟਾ ਫਾਰਚੂਨਰ, ਬੀ. ਐਮ. ਡਬਲਯੂ, ਹੁੰਡਈ ਵਰਨਾ ਅਤੇ ਸ਼ੇਵਰਲੇਟ ਸਮੇਤ ਚਾਰ ਵਾਹਨਾਂ ਨੂੰ ਜ਼ਬਤ ਕਰਕੇ ਸਪੈਸ਼ਲ ਟਾਸਕ ਫੋਰਸ ਥਾਣਾ ਮੁਹਾਲੀ ਵਿਖੇ ਐਨ. ਡੀ. ਪੀ. ਐਸ. ਐਕਟ ਦੀ ਧਾਰਾ 21 ਅਤੇ 29 ਤਹਿਤ ਕੇਸ ਦਰਜ ਕੀਤਾ ਗਿਆ ਸੀ।