ਮੁੱਖ ਮੰਤਰੀ ਚੰਨੀ ਦਾ ਅਨੋਖਾ ਅੰਦਾਜ਼,ਬਿਜਲੀ ਦੇ ਬਕਾਇਆ ਬਿਲਾਂ ਦਾ ਸਾੜਿਆ ਪੁਤਲਾ
Advertisement

ਮੁੱਖ ਮੰਤਰੀ ਚੰਨੀ ਦਾ ਅਨੋਖਾ ਅੰਦਾਜ਼,ਬਿਜਲੀ ਦੇ ਬਕਾਇਆ ਬਿਲਾਂ ਦਾ ਸਾੜਿਆ ਪੁਤਲਾ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿਘ ਚੰਨੀ ਨੇ ਬਿਜਲੀ ਦੇ ਪਹਿਲੇ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਨਵੀਂ ਪਿਰਤ ਪਾਈ ਹੈ। ਉਹਨਾਂ ਕਿਹਾ ਕਿ ਇਸ ਨਾਲ 52 ਲੱਖ ਪਰਿਵਾਰਾਂ ਨੂੰ ਲਾਭ ਮਿਲੇਗਾ।

ਮੁੱਖ ਮੰਤਰੀ ਚੰਨੀ ਦਾ ਅਨੋਖਾ ਅੰਦਾਜ਼,ਬਿਜਲੀ ਦੇ ਬਕਾਇਆ ਬਿਲਾਂ ਦਾ ਸਾੜਿਆ ਪੁਤਲਾ

ਚੰਡੀਗੜ: ਪੰਜਾਬ ਦੇ ਲੋਕਾਂ ਲਈ ਪਾਣੀ ਦਾ ਬਿੱਲ ਮੁਆਫ਼ ਕਰਨ ਤੋਂ ਬਾਅਦ ਹੁਣ ਬਿਜਲੀ ਖਪਤਕਾਰਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਸਰਕਾਰ ਦੇ ਕਾਰਜਕਾਲ ਦੇ ਆਖਰੀ 6 ਮਹੀਨਿਆਂ ਦੌਰਾਨ ਪੰਜਾਬ ਦੇ ਲੋਕਾਂ ਨੂੰ ਖੁਸ਼ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ।

ਜਿਸ ਤਹਿਤ 2 ਕਿਲੋਵਾਟ ਤੱਕ ਬਿਜਲੀ ਦੇ ਖਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ।ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿਘ ਚੰਨੀ ਨੇ ਬਿਜਲੀ ਦੇ ਪਹਿਲੇ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਨਵੀਂ ਪਿਰਤ ਪਾਈ ਹੈ। ਉਹਨਾਂ ਕਿਹਾ ਕਿ ਇਸ ਨਾਲ 52 ਲੱਖ ਪਰਿਵਾਰਾਂ ਨੂੰ ਲਾਭ ਮਿਲੇਗਾ।ਉਹਨਾਂ ਕਿਹਾ ਆਮ ਆਦਮੀ ਪਾਰਟੀ ਤਾਂ ਹੁਣ ਤੱਕ ਬਿੱਲ ਮੁਆਫ਼ ਕਰਨਾ ਦਾ ਸਿਰਫ਼ ਦਾਅਵਾ ਹੀ ਕਰ ਰਹੀ ਹੈ। ਪਰ ਪੰਜਾਬ ਸਰਕਾਰ ਨੇ ਇਹਨਾਂ ਤਮਾਮ ਵਾਅਦਿਆਂ ਉੱਤੇ ਮੋਹਰ ਲਗਾ ਕੇ ਵਿਖਾਈ ਹੈ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹਨਾਂ ਸਾਰੇ ਬਿੱਲਾਂ ਨੂੰ ਇਕੱਠ ਕਰਕੇ ਇਸਦਾ ਪੁਤਲਾ ਬਣਾਇਆ ਅਤੇ ਇਸਨੂੰ ਅੱਗ ਦੇ ਹਵਾਲੇ ਕਰ ਦਿੱਤਾ

WATCH LIVE TV

Trending news