ਨਹਿੰਗਾਂ ਬਾਰੇ CID ਨੇ ਭੇਜੀ ਖੱਟਰ ਸਰਕਾਰ ਨੂੰ ਰਿਪੋਰਟ
X

ਨਹਿੰਗਾਂ ਬਾਰੇ CID ਨੇ ਭੇਜੀ ਖੱਟਰ ਸਰਕਾਰ ਨੂੰ ਰਿਪੋਰਟ

ਰਾਜਧਾਨੀ ਦਿੱਲੀ ਅਤੇ ਹਰਿਆਣਾ ਦੀ ਸਰਹੱਦ ਸਿੰਘੂ ਬਾਰਡਰ ’ਤੇ ਹੋਏ ਕਤਲ ਤੋਂ ਬਾਅਦ ਨਹਿੰਗ ਸਰਬਜੀਤ ਸਿੰਘ ਨੂੰ ਸੋਨੀਪਤ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਨਹਿੰਗਾਂ ਬਾਰੇ CID ਨੇ ਭੇਜੀ ਖੱਟਰ ਸਰਕਾਰ ਨੂੰ ਰਿਪੋਰਟ

ਨਵੀਂ ਦਿੱਲੀ: ਰਾਜਧਾਨੀ ਦਿੱਲੀ ਅਤੇ ਹਰਿਆਣਾ ਦੀ ਸਰਹੱਦ ਸਿੰਘੂ ਬਾਰਡਰ ’ਤੇ ਹੋਏ ਕਤਲ ਤੋਂ ਬਾਅਦ ਨਹਿੰਗ ਸਰਬਜੀਤ ਸਿੰਘ ਨੂੰ ਸੋਨੀਪਤ ਅਦਾਲਤ ਵਿੱਚ ਪੇਸ਼ ਕੀਤਾ ਗਿਆ।  ਕਰਾਇਮ ਬ੍ਰਾਂਚ (Crime Branch) ਦੀ ਟੀਮ ਨਹਿੰਗ ਸਿੰਘ ਨੂੰ ਲੈ ਕੇ ਅਦਾਲਤ ਪਹੁੰਚੀ।  ਕੋਰਟ ਨੇ ਸਰਬਜੀਤ ਨੂੰ 7 ਦਿਨ ਦੀ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਨਿਹੰਗ ਸਿੱਖ ਸਰਬਜੀਤ ਨੇ ਕੁੰਡਲੀ ਥਾਨਾ ਪੁਲਿਸ  ਦੇ ਸਾਹਮਣੇ ਆਪਣੀ ਗ੍ਰਿਫਤਾਰੀ ਦਿੱਤੀ ਸੀ ।

ਸਿੰਘੂ ਬਾਰਡਰ ’ਤੇ ਸੀਆਈਡੀ ਦੀ ਰਿਪੋਰਟ
ਇਸ ਤੋਂ ਇਲਾਵਾ ਸਿੰਘੂ ਬਾਰਡਰ ਕਤਲਕਾਂਡ ਵਿੱਚ ਸੀਆਈਡੀ ਨੇ ਹਰਿਆਣਾ ਸਰਕਾਰ ਨੂੰ ਰਿਪੋਰਟ ਸੌਂਪੀ।  ਰਿਪੋਰਟ ਵਿੱਚ ਦੱਸਿਆ ਕਿ ਸਿੰਘੂ ਬਾਰਡਰ ’ਤੇ ਹੁਣ ਵੀ ਕਰੀਬ 225 ਨਹਿੰਗ ਸਿੱਖ ਮੌਜੂਦ ਹਨ। ਹਾਲਾਂਕਿ ਰਿਪੋਰਟ ਤੋਂ ਪਹਿਲਾਂ ਹਰਿਆਣਾ ਸਰਕਾਰ ਕਈ ਵਿਭਾਗਾਂ ਦੇ ਅਫਸਰਾਂ ਨਾਲ ਬੈਠਕ ਕਰ ਚੁੱਕੀ ਹੈ।

 

ਲਖਬੀਰ ਨਾਂਅ ਦੇ ਸ਼ਖਸ਼ ’ਤੇ ਸਰਭ ਲੋਹ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਲਜ਼ਾਮ ਲੱਗੇ ਸਨ। ਤਿੰਨ ਡਾਕਟਰਾਂ  ਦੇ ਬੋਰਡ ਨੇ ਲਖਬੀਰ ਸਿੰਘ  ਦਾ ਪੋਸਟਮਾਰਟਮ ਕੀਤਾ ।  ਪੁਲਿਸ ਸੁਰੱਖਿਆ ਦੇ ਨਾਲ ਮ੍ਰਿਤਕ ਲਖਬੀਰ ਸਿੰਘ ਦੀ ਦੇਹ ਨੂੰ ਪਿੰਡ ਭੇਜਿਆ ਗਿਆ ਹੈ .।

ਬਾਰਡਰ ’ਤੇ ਸ਼ੁੱਕਰਵਾਰ ਨੂੰ ਲਖਬੀਰ ਸਿੰਘ ਦਾ ਕਤਲ ਕੀਤਾ ਗਿਆ ਸੀ। ਉਸਦਾ ਇੱਕ ਹੱਥ ਸਰੀਰ ਤੋਂ ਵੱਖ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਉਸਦਾ ਇੱਕ ਪੈਰ ਵੀ ਕੱਟ ਦਿੱਤਾ ਗਿਆ।

Trending news