ਪਟਨਾ ਸਾਹਿਬ ਗੁਰਦੁਆਰੇ ‘ਚ 2 ਧੜਿਆਂ ਦਰਮਿਆਨ ਹੋਈ ਝੜਪ
X

ਪਟਨਾ ਸਾਹਿਬ ਗੁਰਦੁਆਰੇ ‘ਚ 2 ਧੜਿਆਂ ਦਰਮਿਆਨ ਹੋਈ ਝੜਪ

ਪਟਨਾ ਸਾਹਿਬ ਗੁਰਦੁਆਰੇ ਦੀ ਤਖਤ ਸ਼੍ਰੀ ਹਰਿਮੰਦਰ ਜੀ ਪ੍ਰਬੰਧਕ ਕਮੇਟੀ ਦੇ ਫੈਸਲੇ ਨੂੰ ਲੈ ਕੇ ਦੋ ਸਮੂਹਾਂ ਵਿਚਾਲੇ ਝੜਪ ਹੋ ਗਈ। ਫੈਸਲੇ ਦਾ ਵਿਰੋਧ ਇਸ ਹੱਦ ਤੱਕ ਵਧ ਗਿਆ ਕਿ ਦੋ ਧੜਿਆਂ ਵਿਚਕਾਰ ਤਲਵਾਰਾਂ ਵੀ ਕੱਢੀਆਂ ਗਈਆਂ, ਸੂਚਨਾ ਤੋਂ ਬਾਅਦ ਸਥਾਨਿਕ ਪੁਲਿਸ ਨੇ ਪਹੁੰਚ ਕੇ ਹੰਗਾਮਾ ਸ਼ਾਂਤ ਕਰਵਾਇਆ।   ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਅਤੇ

ਪਟਨਾ ਸਾਹਿਬ ਗੁਰਦੁਆਰੇ ‘ਚ 2 ਧੜਿਆਂ ਦਰਮਿਆਨ ਹੋਈ ਝੜਪ

ਚੰਡੀਗੜ੍ਹ: ਪਟਨਾ ਸਾਹਿਬ ਗੁਰਦੁਆਰੇ ਦੀ ਤਖਤ ਸ਼੍ਰੀ ਹਰਿਮੰਦਰ ਜੀ ਪ੍ਰਬੰਧਕ ਕਮੇਟੀ ਦੇ ਫੈਸਲੇ ਨੂੰ ਲੈ ਕੇ ਦੋ ਸਮੂਹਾਂ ਵਿਚਾਲੇ ਝੜਪ ਹੋ ਗਈ। ਫੈਸਲੇ ਦਾ ਵਿਰੋਧ ਇਸ ਹੱਦ ਤੱਕ ਵਧ ਗਿਆ ਕਿ ਦੋ ਧੜਿਆਂ ਵਿਚਕਾਰ ਤਲਵਾਰਾਂ ਵੀ ਕੱਢੀਆਂ ਗਈਆਂ, ਸੂਚਨਾ ਤੋਂ ਬਾਅਦ ਸਥਾਨਿਕ ਪੁਲਿਸ ਨੇ ਪਹੁੰਚ ਕੇ ਹੰਗਾਮਾ ਸ਼ਾਂਤ ਕਰਵਾਇਆ।

 

ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਅਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਇੱਕ ਆਦੇਸ਼ ਪੱਤਰ ਜਾਰੀ ਕੀਤਾ ਸੀ। ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਗੁਰਦੁਆਰੇ ਦੇ ਸੇਵਾਦਾਰ ਜਿਨ੍ਹਾਂ ਦੀ ਉਮਰ 63 ਸਾਲ ਤੋਂ ਉੱਪਰ ਹੈ, ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਅਲਾਟ ਕੀਤੇ ਕਮਰੇ ਦੀਆਂ ਚਾਬੀਆਂ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੂੰ 1.25 ਲੱਖ ਰੁਪਏ ਦੇਣ ਦੀ ਗੱਲ ਵੀ ਕਹੀ ਗਈ ਹੈ।
ਕਮੇਟੀ ਦੇ ਚੇਅਰਮੈਨ ਇਸ ਪੱਤਰ ਦਾ ਐਲਾਨ ਕਰ ਰਹੇ ਸਨ ਜਦੋਂ ਭਲਾਈ ਕਮੇਟੀ ਦੇ ਮੈਂਬਰ ਰਾਜਾ ਸਿੰਘ ਆਪਣੇ ਸਮਰਥਕਾਂ ਨਾਲ ਸਟੇਜ 'ਤੇ ਪਹੁੰਚੇ। ਸਟੇਜ 'ਤੇ ਪਹੁੰਚਦਿਆਂ ਹੀ ਉਨ੍ਹਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਫੈਸਲਾ ਦੂਜੇ ਮੈਂਬਰਾਂ ਦੀ ਸਹਿਮਤੀ ਤੋਂ ਬਿਨਾਂ ਅਤੇ ਬਿਨਾਂ ਮੀਟਿੰਗ ਕੀਤੇ ਕਿਵੇਂ ਲਿਆ ਜਾ ਸਕਦਾ ਹੈ।

ਇਸ ਦੌਰਾਨ ਹੰਗਾਮਾ ਵੀ ਹੋਇਆ, ਜਿਸ ਵਿੱਚ ਪ੍ਰਧਾਨ ਡਿੱਗ ਗਿਆ, ਦੋਵਾਂ ਧਿਰਾਂ ਦੇ ਕੁਝ ਸਮਰਥਕਾਂ ਨੇ ਤਲਵਾਰਾਂ ਵੀ ਕੱਢੀਆਂ, ਭਲਾਈ ਕਮੇਟੀ ਦੇ ਇੱਕ ਮੈਂਬਰ ਨੇ ਇਸ ਫੈਸਲੇ ਨੂੰ ਤੁਗਲਕੀ ਫ਼ਰਮਾਨ ਦੱਸਿਆ ਹੈ ਅਤੇ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। 
ਜਿਵੇਂ ਹੀ ਗੁਰਦੁਆਰੇ ਵਿੱਚ ਹੰਗਾਮੇ ਦੀ ਸੂਚਨਾ ਮਿਲੀ, ਸਥਾਨਿਕ ਥਾਣੇ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸੇਵਾਦਾਰਾਂ ਨੂੰ ਸ਼ਾਂਤ ਕਰਵਾਇਆ। 

ਇਸ ਮਾਮਲੇ 'ਤੇ SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਪਟਨਾ ਸਾਹਿਬ ਤਖਤ ਸ਼੍ਰੀ ਹਰਿਮੰਦਰ ਜੀ ਦੀ ਇਸ ਘਟਨਾਂ ਦੀ ਨਿੰਦਾ ਕੀਤੀ ਹੈ।

ये भी देखे

Trending news