ਸੀ ਐਮ ਚੰਨੀ ਨੇ ਅੱਧੀ ਰਾਤ ਨੂੰ ਲਗਾਇਆ ਜਨਤਾ ਦਰਬਾਰ
Advertisement

ਸੀ ਐਮ ਚੰਨੀ ਨੇ ਅੱਧੀ ਰਾਤ ਨੂੰ ਲਗਾਇਆ ਜਨਤਾ ਦਰਬਾਰ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇਰ ਰਾਤ ਨੂੰ ਆਪਣੀ ਚੰਡੀਗੜ ਵਿਖੇ ਰਿਹਾਇਸ਼ ਦੇ ਬਾਹਰ ਇਕ ਦੀਵਾਰ ਦੀ ਬੰਨੀ ਤੇ ਬੈਠ ਕੇ ਉਨ੍ਹਾਂ ਲੋਕਾ ਦੀਆਂ ਸਮੱਸਿਆਵਾਂ ਸੁਣਦੇ ਹੋਏ ਨਜ਼ਰ ਆਏ 

ਸੀ ਐਮ ਚੰਨੀ ਨੇ ਅੱਧੀ ਰਾਤ ਨੂੰ ਲਗਾਇਆ ਜਨਤਾ ਦਰਬਾਰ

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇਰ ਰਾਤ ਨੂੰ ਆਪਣੀ ਚੰਡੀਗੜ ਵਿਖੇ ਰਿਹਾਇਸ਼ ਦੇ ਬਾਹਰ ਇਕ ਦੀਵਾਰ ਦੀ ਬੰਨੀ ਤੇ ਬੈਠ ਕੇ ਉਨ੍ਹਾਂ ਲੋਕਾ ਦੀਆਂ ਸਮੱਸਿਆਵਾਂ ਸੁਣਦੇ ਹੋਏ ਨਜ਼ਰ ਆਏ ਜਿਨਾ ਲੋਕਾ ਦੀ ਮੁੱਖ ਮੰਤਰੀ ਤੱਕ ਪਹੁੰਚ ਹੋਣੀ ਸੰਭਵ ਨਹੀਂ ਹੁੰਦੀ।ਸੂਬੇ ਦੇ ਕਈ ਗਰੀਬ,ਲੋੜਵੰਦ ਤੇ ਬਜ਼ੁਰਗ ਲੋਕ ਆਪਣੀਆਂ ਸਮੱਸਿਆਵਾਂ ਹੱਲ ਕਰਵਾਉਣ ਦੇ ਲਈ ਮੁੱਖ ਮੰਤਰੀ ਕੋਲ ਆਸਾਂ ਤੇ ੳਮੀਦਾਂ ਲੈ ਕੇ ਦੇਰ ਰਾਤ ਚੰਡੀਗੜ ਵਿਖੇ ਪੁੱਜ ਗਏ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਇੰਨਾਂ ਲੋਕਾ ਨੂੰ ਨਿਰਾਸ਼ ਹੋ ਕੇ ਘਰ ਭੇਜਣ ਦੀ ਬਜਾਏ ਦੇਰ ਰਾਤ ਨੂੰ ਸ਼ਟਰੀਟ ਲਾਈਟ ਹੇਠ ਘਰ ਦੇ ਬਾਹਰ ਹੀ ਦਰਬਾਰ ਲਗਾ ਦਿੱਤਾ ਤੇ ਦੀਵਾਰ ਦੀ ਬੰਨੀ ਤੇ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਸ਼ੁਰੂ ਕਰ ਦਿੱਤੀਆਂ।

ਬਹੁਤ ਲੋਕਾ ਨੇ ਤਾਂ ਮੁੱਖ ਮੰਤਰੀ ਦੇ ਨਾਲ ਫੋਟੋਆਂ ਵੀ ਖਿਚਵਾਈਆਂ ਤੇ ਲੋਕ ਮੁੱਖ ਮੰਤਰੀ ਨੂੰ ਮਿਲਕੇ ਖੁਸ਼ ਹੁੰਦੇ ਹੋਏ ਦਿਖਾਈ ਦਿੱਤੇ।ਲੋਕਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਮੁੱਖ ਮੰਤਰੀ ਇਸ ਅੰਦਾਜ਼ ਵੀ ਆਪਣੇ ਸੂਬੇ ਦੇ ਲੋਕਾ ਦੀ ਆਵਾਜ਼ ਸੁਣੇਗਾ।ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਦਗੀ ਤੇ ਨਿਮਰਤਾ ਨੂੰ ਦੇਖ ਲੋਕ ਪੂਰੀ ਤਰਾ ਨਾਲ ਪ੍ਰਭਾਵਿਤ ਹੋਏ।

ਇਸਤੋਂ ਪਹਿਲਾਂ ਵੀ ਸੀ.ਐਮ ਚੰਨੀ ਨੇ ਰਸਤੇ ਵਿਚ ਰੁੱਕ ਕੇ ਆਮ ਲੋਕਾਂ ਨਾਲ ਮੁਲਾਕਾਤ ਕੀਤੀ ਹੈ।ਜ਼ਿਕਰ ਏ ਖਾਸ ਹੈ ਕਿ ਇਸਤੋਂ ਪਹਿਲਾਂ ਨਵੀਂ ਵਿਆਹੀ ਜੋੜੀ ਨੂੰ ਰਸਤੇ ਵਿਚ ਰੋਕ ਕੇ ਸ਼ਗਨ ਪਾਇਆ ਸੀ।ਸੀ.ਐਮ ਚੰਨੀ ਦੇ ਇਸ ਰਵੱਈਆ ਲੋਕਾਂ ਵਿਚ ਚਰਚਾਵਾਂ ਦਾ ਵਿਸ਼ਾ ਬਣਿਆ ਹੋਇਆ।

 

WATCH LIVE TV

Trending news