CM ਚੰਨੀ ਨੂੰ ਮੁੜ ਆਇਆ ਦਿੱਲੀ ਤੋਂ ਹਾਈਕਮਾਨ ਦਾ ਸੱਦਾ

 ਪੰਜਾਬ ਦੇ ਮੁੱਖ ਮੰਤਰੀ ਚੰਨੀ ਨੂੰ ਫਿਰ ਤੋਂ ਹਾਈਕਮਾਨ ਨੇ ਦਿੱਲੀ ਬੁਲਾ ਲਿਆ.

CM ਚੰਨੀ ਨੂੰ ਮੁੜ ਆਇਆ ਦਿੱਲੀ ਤੋਂ ਹਾਈਕਮਾਨ ਦਾ ਸੱਦਾ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚੰਨੀ ਨੂੰ ਫਿਰ ਤੋਂ ਹਾਈਕਮਾਨ ਨੇ ਦਿੱਲੀ ਬੁਲਾ ਲਿਆ. ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿਚ ਕੈਬਨਿਟ ਚ ਫੇਰਬਦਲ ਦੀਆਂ ਖ਼ਬਰਾਂ ਚੱਲ ਰਹੀਆਂ ਹਨ. ਜਿਸ ਕਰਕੇ ਬੀਤੇ ਦਿਨ ਵੀ ਚੰਨੀ ਸ਼ਾਮੀਂ ਦਿੱਲੀ ਦੇ ਲਈ ਰਵਾਨਾ ਹੋਏ ਸੀ ਅਤੇ ਤੜਕੇ ਹੀ ਚੰਡੀਗੜ੍ਹ ਪੁੱਜੇ ਸਨ. ਪਰ ਹੁਣ ਇਕ ਵਾਰ ਫਿਰ ਤੋਂ ਚੰਨੀ ਨੂੰ ਦਿੱਲੀ ਬੁਲਾਇਆ ਗਿਆ ਹੈ. ਅੱਜ ਸ਼ਾਮੀਂ 4:30 ਵਜੇ ਚਰਨਜੀਤ ਚੰਨੀ ਦਿੱਲੀ ਦੇ ਲਈ ਰਵਾਨਾ ਹੋਣਗੇ.

ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਦੀ ਤਰ੍ਹਾਂ ਅੱਜ ਵੀ ਨਵਜੋਤ ਸਿੰਘ ਸਿੱਧੂ ਦੇ ਬਿਨਾਂ ਹੀ ਚੰਨੀ ਦਿੱਲੀ ਪਹੁੰਚਣਗੇ. ਇੱਥੇ ਕੈਬਨਿਟ ਨੂੰ ਲੈ ਕੇ ਮੀਟਿੰਗ ਹੋ ਸਕਦੀ ਹੈ.
 

WATCH LIVE TV