ਕਾਂਗਰਸ ਵਿਧਾਇਕ ਅੰਗਦ ਸੈਣੀ ਕਾਂਗਰਸੀ ਸਾਂਸਦ ਦੇ ਭਰਾ ਖਿਲਾਫ ਧਰਨੇ 'ਤੇ, ਤੰਗ ਕਰਨ ਦੇ ਲਾਏ ਇਲਜ਼ਾਮ
Advertisement

ਕਾਂਗਰਸ ਵਿਧਾਇਕ ਅੰਗਦ ਸੈਣੀ ਕਾਂਗਰਸੀ ਸਾਂਸਦ ਦੇ ਭਰਾ ਖਿਲਾਫ ਧਰਨੇ 'ਤੇ, ਤੰਗ ਕਰਨ ਦੇ ਲਾਏ ਇਲਜ਼ਾਮ

ਕਾਂਗਰਸ ਪਾਰਟੀ ਦੇ ਨਵਾਂਸ਼ਹਿਰ ਤੋਂ ਵਿਧਾਇਕ ਅੰਗਦ ਸੈਣੀ ਵਲੋਂ ਨਵਾਂਸ਼ਹਿਰ ਦੇ ਐਸ,ਐਸ,ਪੀ ਹਰਮਨਬੀਰ ਸਿੰਘ ਗਿੱਲ ਵਲੋਂ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਧੱਕਾ ਸ਼ਾਹੀ ਨੂੰ ਲੈ ਕੇ ਐਸ,ਐਸ,ਪੀ ਦਫਤਰ ਦੇ ਧਰਨਾ ਦਿੱਤਾ ਗਿਆ, ਜਿਸ ਵਿੱਚ ਐਸ,ਐਸ ਪੀ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
 

ਕਾਂਗਰਸ ਵਿਧਾਇਕ ਅੰਗਦ ਸੈਣੀ ਕਾਂਗਰਸੀ ਸਾਂਸਦ ਦੇ ਭਰਾ ਖਿਲਾਫ ਧਰਨੇ 'ਤੇ, ਤੰਗ ਕਰਨ ਦੇ ਲਾਏ ਇਲਜ਼ਾਮ

ਨਰਿੰਦਰ ਰੱਤੂ/ਨਵਾਂਸ਼ਹਿਰ: ਕਾਂਗਰਸ ਪਾਰਟੀ ਦੇ ਨਵਾਂਸ਼ਹਿਰ ਤੋਂ ਵਿਧਾਇਕ ਅੰਗਦ ਸੈਣੀ ਵਲੋਂ ਨਵਾਂਸ਼ਹਿਰ ਦੇ ਐਸ,ਐਸ,ਪੀ ਹਰਮਨਬੀਰ ਸਿੰਘ ਗਿੱਲ ਵਲੋਂ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਧੱਕਾ ਸ਼ਾਹੀ ਨੂੰ ਲੈ ਕੇ ਐਸ,ਐਸ,ਪੀ ਦਫਤਰ ਦੇ ਧਰਨਾ ਦਿੱਤਾ ਗਿਆ, ਜਿਸ ਵਿੱਚ ਐਸ,ਐਸ ਪੀ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।

ਸੈਣੀ ਨੇ  ਐਸ,ਐਸ,ਪੀ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਉੱਤੇ ਝੂਠੇ ਮਾਮਲੇ ਦਰਜ ਅਤੇ ਪ੍ਰੇਸ਼ਾਨ ਕਰਨ ਕਰਨ ਦੇ ਆਰੋਪ ਲਗਾਏ ।ਹਾਲਤਾਂ ਨੂੰ ਕਾਬੂ ਵਿੱਚ ਰੱਖਣ ਲਈ ਪੁਲਿਸ ਵਲੋਂ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਸੀ। ਇਸ ਧਰਨੇ ਵਿੱਚ ਪਾਰਟੀ ਦੇ ਵਰਕਰ ਭਾਰੀ ਗਿਣਤੀ ਵਿੱਚ ਪਹੁੰਚੇ ਸਨ। ਜਿੱਥੇ ਵਿਧਾਇਕ ਵੱਲੋ ਆਪਣੇ ਵਰਕਰਾਂ ਨਾਲ ਐਸਐਸਪੀ ਦਫ਼ਤਰ ਅੰਦਰ ਵੜਨ ਦੀ ਕੋਸ਼ਿਸ਼ ਵੀ ਕੀਤੀ ਗਈ ਉੱਥੇ ਹੀ ਪੁਲਿਸ ਵਲੋਂ ਵਿਧਾਇਕ ਸਮੇਤ ਵਰਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ।

ਹਲਕਾ ਵਿਧਾਇਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਸਐਸਪੀ ਹਰਮਨਬੀਰ ਸਿੰਘ ਜੋ ਕਿ ਆਮ ਆਦਮੀ ਪਾਰਟੀ ਦਾ ਬੰਦਾ ਬਣਕੇ ਕਾਂਗਰਸੀ ਵਰਕਰਾਂ ਨੂੰ ਆਪ ਵਿੱਚ ਸ਼ਾਮਿਲ ਹੋਣ ਦੀ ਧਮਕੀਆਂ ਦੇ ਰਿਹਾ ਹੈ, ਇੱਥੋਂ ਤੱਕ ਕਿ ਵਿਧਾਇਕ ਨੇ ਇਹ ਵੀ ਦੱਸਿਆ ਕਿ ਅੰਮ੍ਰਿਤਸਰ ਵਿੱਚ ਇੱਕ ਜਮੀਨੀ ਵਿਵਾਦ ਵਿੱਚ ਪੁਰਾਣੀ ਰੰਜਿਸ਼ ਤਹਿਤ ਐਸ,ਐਸ,ਪੀ ਉਸਨੂੰ ਅਤੇ ਉਸਦੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਵਿਧਾਇਕ ਨੇ ਨਵਾਂਸ਼ਹਿਰ ਦੇ ਪੁਲਿਸ ਮੁੱਖੀ ਉੱਤੇ ਇਲਾਜਾਮ ਲਗਾਉਂਦਿਆ ਕਿਹਾ ਕਿ ਇਹ ਐਸ,ਐਸ,ਪੀ ਅਤੇ ਇਸਦਾ ਪਰਿਵਾਰ ਇੱਕ ਵੱਡਾ ਭੂਮੀ ਮਾਫੀਆ ਹੈ ਮੈ ਐਸ,ਐਸ,ਪੀ ਕੋਲੋਂ ਕਰੋੜਾਂ ਦੀ ਜਮੀਨੀ ਕੇਸ ਜਿੱਤ ਕੇ ਉਸ ਜਮੀਨ ਉੱਤੇ ਆਪਣਾ ਕਬਜਾ ਕੀਤਾ ਸੀ, ਉਸ ਕਰਕੇ ਇਹ ਆਪਣੀ ਪੁਰਾਣੀ ਰੰਜਿਸ਼ ਕੱਢ ਰਿਹਾ ਹੈ, ਵਿਧਾਇਕ ਨੇ ਨਵਾਂਸ਼ਹਿਰ ਪੁਲਿਸ ਵੱਲੋਂ ਪਿਛਲੇ ਦਿਨੀਂ ਪਿੰਡ ਭਾਰਟਾ ਵਿੱਚ ਵੀ ਉਹਨਾਂ ਦੇ ਪਾਰਟੀ ਵਰਕਰ ਉੱਤੇ ਝੂਠਾ ਮਾਈਨਿੰਗ ਦਾ ਕੇਸ ਦਰਜ ਕਰਕੇ ਫਿਰ ਉਹਨਾਂ ਦੇ ਘਰ ਜਾ ਕੇ ਪੁਲਿਸ ਵੱਲੋਂ ਗੋਲੀ ਵੀ ਚਲਾਈ ਹੈ।

ਇਸ ਸੰਬੰਧੀ ਜਦੋਂ ਨਵਾਂਸ਼ਹਿਰ ਦੇ ਇਸ ਐਸਐਸਪੀ ਹਰਮਨਬੀਰ ਸਿੰਘ ਗਿੱਲ ਤੋ ਜਾਣਕਾਰੀ ਲੈਣੀ ਚਾਹੀ ਤਾਂ ਐਸ,ਐਸ,ਪੀ ਹਰਮਨਬੀਰ ਸਿੰਘ ਗਿੱਲ ਨੇ ਫੋਨ ਉੱਤੇ ਕਿਹਾ ਕਿ ਅੱਜ ਉਹ ਕਿਸੇ ਕੰਮ ਲਈ ਜਿਲ੍ਹੇ ਤੋਂ ਬਾਹਰ ਹਨ ਇਸ ਪ੍ਰਤੀ ਉਹ ਕੱਲ ਆਪਣਾ ਸ਼ਪਸ਼ਟੀ ਕਰਣ ਦੇਣਗੇ।

 

Trending news