ਦੇਸ਼ ਵਿਚੋਂ ਖ਼ਤਮ ਹੋਣ ਦੀ ਕਗਾਰ 'ਤੇ ਪਹੁੰਚਿਆ ਕੋਰੋਨਾ, 1260 ਨਵੇਂ ਮਾਮਲੇ ਦਰਜ
Advertisement

ਦੇਸ਼ ਵਿਚੋਂ ਖ਼ਤਮ ਹੋਣ ਦੀ ਕਗਾਰ 'ਤੇ ਪਹੁੰਚਿਆ ਕੋਰੋਨਾ, 1260 ਨਵੇਂ ਮਾਮਲੇ ਦਰਜ

ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਭਗ ਖਤਮ ਹੋਣ ਦੀ ਕਗਾਰ 'ਤੇ ਹਨ। ਸਿਹਤ ਮੰਤਰਾਲੇ ਵੱਲੋਂ ਜੋ ਅੰਕੜੇ ਸਾਹਮਣੇ ਆਏ ਹਨ ਉਹਨਾਂ ਵਿਚੋਂ ਅੱਜ ਸਿਰਫ਼ 1260 ਨਵੇਂ ਕੇਸ ਦਰਜ ਕੀਤੇ ਗਏ।

ਦੇਸ਼ ਵਿਚੋਂ ਖ਼ਤਮ ਹੋਣ ਦੀ ਕਗਾਰ 'ਤੇ ਪਹੁੰਚਿਆ ਕੋਰੋਨਾ, 1260 ਨਵੇਂ ਮਾਮਲੇ ਦਰਜ

ਚੰਡੀਗੜ:  ਨਵੰਬਰ 2019 ਦੇ ਵਿਚ ਕੋਰੋਨਾ ਵਾਇਰਸ ਨਾਮੀ ਅਲਾਮਤ ਨੇ ਅਜਿਹੇ ਪੈਰ ਪਸਾਰੇ ਕਿ 2 ਸਾਲ ਬੀਤਣ ਤੋਂ ਬਾਅਦ ਵੀ ਪੂਰੀ ਤਰ੍ਹਾਂ ਵਿਸ਼ਵ ਕੋਰੋਨਾ ਮੁਕਤ ਨਹੀਂ ਹੋ ਸਕਿਆ। ਪਰ ਹੌਲੀ-ਹੌਲੀ ਇਸ ਮਹਾਂਮਾਰੀ ਦੀ ਰਫ਼ਤਾਰ ਦੇਸ਼ ਅੰਦਰ ਘੱਟ ਹੋ ਰਹੀ ਹੈ। ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਭਗ ਖਤਮ ਹੋਣ ਦੀ ਕਗਾਰ 'ਤੇ ਹਨ।

 

ਸਿਹਤ ਮੰਤਰਾਲੇ ਵੱਲੋਂ ਜੋ ਅੰਕੜੇ ਸਾਹਮਣੇ ਆਏ ਹਨ ਉਹਨਾਂ ਵਿਚੋਂ ਅੱਜ ਸਿਰਫ਼ 1260 ਨਵੇਂ ਕੇਸ ਦਰਜ ਕੀਤੇ ਗਏ ਅਤੇ ਇਕ ਦਿਨ ਵਿਚ 83 ਲੋਕਾਂ ਦੀ ਮੌਤ ਹੋਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਸਰਗਰਮ ਕੇਸ ਘਟ ਕੇ 13,445 ਰਹਿ ਗਏ ਹਨ, ਜੋ ਕੁੱਲ ਕੇਸਾਂ ਦਾ 0.03 ਪ੍ਰਤੀਸ਼ਤ ਹਨ। ਅੰਕੜਿਆਂ ਅਨੁਸਾਰ ਇਸ ਸਮੇਂ ਰਿਕਵਰੀ ਦਰ 98.75 ਪ੍ਰਤੀਸ਼ਤ ਹੈ, ਰੋਜ਼ਾਨਾ ਸਕਾਰਾਤਮਕਤਾ ਦਰ 0.22 ਪ੍ਰਤੀਸ਼ਤ ਹੈ। 

 

ਜੇਕਰ ਕੋਰੋਨਾ ਵੈਕਸੀਨ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਵਿੱਚ ਹੁਣ ਤੱਕ 184.52 ਕਰੋੜ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਦੇਸ਼ ਵਿੱਚ ਕੁੱਲ ਟੀਕਾਕਰਨ ਦਾ ਅੰਕੜਾ 1,84,52,44,856 ਹੈ।

 

WATCH LIVE TV 

 

Trending news