ਕੋਵਿਡ 19 ਵਾਂਗ ਘਾਤਕ ਵਾਇਰਸ ਹੈ Tuberclosis
X

ਕੋਵਿਡ 19 ਵਾਂਗ ਘਾਤਕ ਵਾਇਰਸ ਹੈ Tuberclosis

ਰਿਪੋਰਟ ਦੇ ਵਿਚ ਸਾਹਮਣੇ ਆਇਆ ਹੈ ਕਿ ਟੀ.ਬੀ ਦੇ 90 ਪ੍ਰਤੀਸ਼ਤ ਬੈਕਟੀਰੀਆ ਸਾਹ ਲੈਣ ਵਾਲੇ ਪੀੜਤ ਵਿਅਕਤੀ ਵੱਲੋਂ ਛੱਡੇ ਜਾਂਦੇ ਹਨ।ਇਹਨਾਂ ਬੈਕਟਰੀਆ ਨੂੰ ਡਰੋਪਲੈਟਸ ਕਿਹਾ ਜਾਂਦਾ ਹੈ।

ਕੋਵਿਡ 19 ਵਾਂਗ ਘਾਤਕ ਵਾਇਰਸ ਹੈ Tuberclosis

ਚੰਡੀਗੜ: ਮੈਡੀਕਲ ਨਾਲ ਜੁੜੀਆਂ ਖੋਜਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।ਟੀ.ਬੀ ਨੂੰ ਲੈ ਕੇ ਕੀਤੀ ਗਈ ਇਕ ਨਵੀਂ ਖੋਜ ਵਿਚ ਸਾਹਮਣੇ ਆਇਆ ਹੈ ਕਿ ਟੀ.ਬੀ (Tuberclosis)  ਕਿ ਸਾਹ ਲੈਣ ਵਿਚ ਕੋਵਿਡ 19 ਵਾਂਗ ਹੀ ਤੇਜ਼ੀ ਨਾਲ ਫੈਲਦਾ ਹੈ।
ਰਿਪੋਰਟ ਦੇ ਵਿਚ ਸਾਹਮਣੇ ਆਇਆ ਹੈ ਕਿ ਟੀ.ਬੀ ਦੇ 90 ਪ੍ਰਤੀਸ਼ਤ ਬੈਕਟੀਰੀਆ ਸਾਹ ਲੈਣ ਵਾਲੇ ਪੀੜਤ ਵਿਅਕਤੀ ਵੱਲੋਂ ਛੱਡੇ ਜਾਂਦੇ ਹਨ।ਇਹਨਾਂ ਬੈਕਟਰੀਆ ਨੂੰ ਡਰੋਪਲੈਟਸ ਕਿਹਾ ਜਾਂਦਾ ਹੈ।ਇਕ ਵਿਿਗਆਨਕ ਸੰਮੇਲਨ ਦੌਰਾਨ ਇਸ ਖੋਜਾਂ ਪੇਸ਼ ਕੀਤੀਆਂ ਗਈਆਂ ਸਨ।ਇਸ ਰਿਪੋਰਟ ਵਿਚ ਕੋਵਿਡ 19 ਮਹਾਂਮਰੀ ਦੀ ਵਿਸਥਾਰਿਤ ਖੋਜ ਕੀਤੀ ਗਈ ਸੀ।

ਕਿਵੇਂ ਫੈਲਦੀ ਹੈ ਟੀ.ਬੀ ਦੀ ਬਿਮਾਰੀ ?

ਟੀ.ਬੀ ਦਾ ਫੈਲਾਅ ਮਾਈਕ੍ਰੋਬੈਕਟੀਰੀਅਮ ਨਾਂ ਦੇ ਬੈਕਟੀਰੀਆ ਨਾਲ ਹੁੰਦਾ ਹੈ।ਜਿਹੜਾਂ ਅਕਸਰ ਫੇਫੜਿਆਂ ਨੂੰ ਨਿਸ਼ਾਨਾ ਬਣਾਉਂਦਾ ਹੈ WHO ਨੇ ਖੁਲਾਸਾ ਕੀਤਾ ਹੈ ਕਿ ਕੋਵਿਡ 19 ਤੋਂ ਬਾਅਦ ਟੀ.ਬੀ ਦੂਜੀ ਅਜਿਹੀ ਬਿਮਾਰੀ ਹੈ ਜੋ ਛੂਤ ਦੀ ਜਾਨਲੇਵਾ ਸਾਬਿਤ ਹੁੰਦੀ ਹੈ।ਇਹ ਅਜਿਹੀ ਬਿਮਾਰੀ ਹੈ ਜੋ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਪ੍ਰਭਾਵਿਤ ਕਰਦੀ ਹੈ।

ਖੋਜ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਪਹਿਲਾਂ ਇਹ ਸੋਚਿਆ ਜਾਂਦਾ ਸੀ ਕਿ ਜ਼ਿਆਦਾਤਰ ਟੀ.ਬੀ ਪ੍ਰਭਾਵਿਤ ਵਿਅਕਤੀ ਦੀ ਖੰਘ ਵਿਚੋਂ ਨਿਕਲੇ ਕਣਾਂ ਕਾਰਨ ਫੈਲਦਾ ਹੈ।ਇਕ ਵਾਰ ਕੀਤੀ ਗਈ ਖੰਘ ਵਿਚ ਇਕ ਵਾਰ ਸਾਹ ਲੈਣ ਤੋਂ ਜ਼ਿਆਦਾ ਕਣ ਫੈਲਦੇ ਹਨ।ਜੇਕਰ ਟੀ.ਬੀ ਤੋਂ ਪ੍ਰਭਾਵਿਤ ਵਿਅਕਤੀ 22000 ਵਾਰ ਸਾਹ ਲੈਂਦਾ ਹੈ ਤਾਂ ਉਸਦੀ 500 ਵਾਰ ਕੀਤੀ ਗਈ ਖੰਘ ਟੀ.ਬੀ ਦੇ ਜ਼ਿਆਦਾ ਪਸਾਰ ਦਾ ਕਾਰਨ ਬਣਦੀ ਹੈ ਜਿਸ ਵਿਚ 7 ਪ੍ਰਤੀਸ਼ਤ ਬੈਕਟੀਰੀਆ ਹੁੰਦੇ ਹਨ।

Trending news