ਹਾਰ ਦਾ ਠੀਕਰਾ ਜਦੋਂ ਕਾਂਗਰਸ ਨੇ ਭੰਨਿਆ ਕੈਪਟਨ ਸਿਰ ਤਾਂ ਫਿਰ ਅੱਗੋ ਕੈਪਟਨ ਹੋ ਗਏ ਸਿੱਧੇ
Advertisement

ਹਾਰ ਦਾ ਠੀਕਰਾ ਜਦੋਂ ਕਾਂਗਰਸ ਨੇ ਭੰਨਿਆ ਕੈਪਟਨ ਸਿਰ ਤਾਂ ਫਿਰ ਅੱਗੋ ਕੈਪਟਨ ਹੋ ਗਏ ਸਿੱਧੇ

ਕੈਪਟਨ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਕਦੇ ਸਬਕ ਨਹੀਂ ਸਿੱਖੇਗੀ। ਉੱਤਰ ਪ੍ਰਦੇਸ਼, ਮਨੀਪੁਰ, ਗੋਆ ਅਤੇ ਉੱਤਰਾਖੰਡ ਵਿੱਚ ਕਾਂਗਰਸ ਦੀ ਸ਼ਰਮਨਾਕ ਹਾਰ ਲਈ ਕੌਣ ਜ਼ਿੰਮੇਵਾਰ ਹੈ? 

ਹਾਰ ਦਾ ਠੀਕਰਾ ਜਦੋਂ ਕਾਂਗਰਸ ਨੇ ਭੰਨਿਆ ਕੈਪਟਨ ਸਿਰ ਤਾਂ ਫਿਰ ਅੱਗੋ ਕੈਪਟਨ ਹੋ ਗਏ ਸਿੱਧੇ

ਚੰਡੀਗੜ-  ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਚੋਣ ਨਤੀਜਿਆਂ ਨੇ ਪੰਜਾਬ ਦੇ ਸਿਆਸੀ ਇਤਿਹਾਸ ਵਿਚ ਇਕ ਨਵਾਂ ਅਧਿਆਇ ਲਿੱਖ ਦਿੱਤਾ ਹੈ। ਆਪ ਦੀ ਇਸ ਸ਼ਾਨਦਾਰ ਜਿੱਤ ਤੋਂ ਜਿਥੇ ਸਭ ਹੈਰਾਨ ਨੇ ਉਥੇ ਈ ਕਾਂਗਰਸ ਅਤੇ ਅਕਾਲੀ ਦਲ ਆਪਣੇ ਗਿਰੀਵਾਨ ਵਿਚ ਝਾਕ ਰਹੀਆਂ ਹਨ ਕਿ ਆਖਿਰ ਕਮੀ ਕਿਥੇ ਰਹਿ ਗਈ। ਸ਼੍ਰੋਮਣੀ ਅਕਾਲੀ ਦਲ ਜੋ 102 ਸਾਲ ਪੁਰਾਣੀ ਪਾਰਟੀ ਹੈ ਮਹਿਜ਼ 4 ਸੀਟਾਂ 'ਤੇ ਸਿਮਟ ਗਈ ਅਤੇ ਬਹੁਮਤ ਨਾਲ ਸੱਤਾ 'ਚ ਆਈ ਕਾਂਗਰਸ ਹਿੱਸੇ ਮਹਿਜ਼ 18 ਸੀਟਾਂ ਆਈਆਂ।ਜਿਸਤੋਂ ਬਾਅਦ ਹੁਣ ਇਕ ਦੂਜੇ 'ਤੇ ਦੂਸ਼ਣਬਾਜ਼ੀਆਂ ਲਗਾਉਣ ਦਾ ਦੌਰ ਸ਼ੁਰੂ ਹੋ ਗਿਆ ਹੈ। ਪਹਿਲਾਂ ਤੋਂ ਹੀ ਅੰਦਰੂਨੀ ਕਲੇਸ਼ ਨਾਲ ਜੂਝ ਰਹੀ ਕਾਂਗਰਸ ਅੰਦਰ ਘਮਸਾਣ ਹੋਰ ਵੀ ਵਧ ਗਿਆ ਹੈ। ਕਾਂਗਰਸੀ ਇਕ ਦੂਜੇ ਉੱਤੇ ਹਾਰ ਦਾ ਠੀਕਰਾ ਭੰਨ ਰਹੇ ਹਨ। ਕਈ ਕਾਂਗਰਸੀ ਆਗੂਆਂ ਨੂੰ ਇਸ ਔਖੀ ਘੜੀ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਯਾਦ ਆਈ ਅਤੇ ਕਈਆਂ ਨੇ ਤਾਂ ਕੈਪਟਨ ਨੂੰ ਹੀ ਇਸ ਹਾਰ ਦਾ ਜ਼ਿੰਮੇਵਾਰ ਠਹਿਰਾ ਦਿੱਤਾ। ਜਿਸਤੋਂ ਬਾਅਦ ਅੱਥਰੇ ਸ਼ਰੀਕ ਵਾਂਗ ਕੈਪਟਨ ਵੀ ਸਾਹਮਣੇ ਆਏ ਅਤੇ ਮੋੜਵਾਂ ਜਵਾਬ ਦਿੱਤਾ।

 

ਕੈਪਟਨ ਦਾ ਟਵੀਟ

ਕੈਪਟਨ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਕਦੇ ਸਬਕ ਨਹੀਂ ਸਿੱਖੇਗੀ। ਉੱਤਰ ਪ੍ਰਦੇਸ਼, ਮਨੀਪੁਰ, ਗੋਆ ਅਤੇ ਉੱਤਰਾਖੰਡ ਵਿੱਚ ਕਾਂਗਰਸ ਦੀ ਸ਼ਰਮਨਾਕ ਹਾਰ ਲਈ ਕੌਣ ਜ਼ਿੰਮੇਵਾਰ ਹੈ? ਕੈਪਟਨ ਨੇ ਇਹ ਜਵਾਬ ਕਾਂਗਰਸੀ ਆਗੂ ਰਣਦੀਪ ਸੂਰਜੇਵਾਲਾ ਨੂੰ ਦਿੱਤਾ। ਕਿਉਂਕਿ ਸੂਰਜੇਵਾਲਾ ਨੇ ਪੰਜਾਬ ਵਿਚ ਹੋਈ ਸ਼ਰਮਨਾਕ ਹਾਰ ਲਈ ਕੈਪਟਨ ਨੂੰ ਜ਼ਿੰਮੇਵਾਰ ਠਹਿਰਾਇਆ।

 

 

 

WATCH LIVE TV 

 

 

Trending news