ਚੰਨੀ ਕੈਬਨਿਟ ‘ਚ ਹੋਈ ਮਹਿਕਮਿਆਂ ਦੀ ਵੰਡ, ਵੇਖੋ ਕਿਸ ਨੂੰ ਕੀ ਮਿਲਿਆ?
Advertisement

ਚੰਨੀ ਕੈਬਨਿਟ ‘ਚ ਹੋਈ ਮਹਿਕਮਿਆਂ ਦੀ ਵੰਡ, ਵੇਖੋ ਕਿਸ ਨੂੰ ਕੀ ਮਿਲਿਆ?

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਦੋਵੇਂ ਡਿਪਟੀ ਮੁੱਖ ਮੰਤਰੀ ਤੇ ਮੰਤਰੀਆਂ ਨੁੰ ਮਹਿਕਮਿਆਂ ਦੀ ਵੰਡ ਕਰ ਦਿੱਤੀ ਹੈ। 

ਚੰਨੀ ਕੈਬਨਿਟ ‘ਚ ਹੋਈ ਮਹਿਕਮਿਆਂ ਦੀ ਵੰਡ,  ਵੇਖੋ ਕਿਸ ਨੂੰ ਕੀ ਮਿਲਿਆ?

ਨਵਜੋਤ ਸਿੰਘ ਧਾਲੀਵਾਲ/ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਦੋਵੇਂ ਡਿਪਟੀ ਮੁੱਖ ਮੰਤਰੀ ਤੇ ਮੰਤਰੀਆਂ ਨੁੰ ਮਹਿਕਮਿਆਂ ਦੀ ਵੰਡ ਕਰ ਦਿੱਤੀ ਹੈ। ਚਰਨਜੀਤ ਚੰਨੀ ਨੇ ਆਪਣੇ ਕੋਲ ਵਿਜੀਲੈਂਸ, ਪਰਸੋਲਨ, ਆਮ ਪ੍ਰਸ਼ਾਸ਼ਨਿਕ ਵਿਭਾਗ, ਸੂਚਨਾ ਤੇ ਪਬਲਿਕ ਰਿਲੇਸ਼ਨ, ਟੂਰਿਜ਼ਮ ਵਿਭਾਗ, ਬਿਜਲੀ ਵਿਭਾਗ, ਹੋਸਪਿਟੈਲਿਟੀ, ਐਕਸਾਈਜ਼ ਵਿਭਾਗ, ਮਾਈਨਿੰਗ ਤੇ ਵਾਤਾਵਰਣ ਸਣੇ 14 ਵਿਭਾਗ ਰੱਖੇ ਹਨ।
fallback

 

ਫ਼ੋਟੋ

 

 

fallback
 ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਗ੍ਰਹਿ ਵਿਭਾਗ ਮਿਲਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕੋਆਪ੍ਰੇਸ਼ਨ ਤੇ ਜੇਲ੍ਹ ਵਿਭਾਗ ਦਿੱਤੇ ਗਏ ਹਨ। ਦੂਜੇ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਨੂੰ ਸਿਹਤ ਤੇ ਪਰਿਵਾਰ ਕਲਿਆਣ, ਸੁਰੱਖਿਆ ਸੇਵਾ ਕਲਿਆਣ, ਤੇ ਫਰੀਡਮ ਫਾਈਟਰਸ ਵਿਭਾਗ ਦਿੱਤਾ ਗਿਆ ਹੈ।

 

Trending news