ਆਪਣੇ ਘਰ 'ਚ ਨਾ ਰੱਖੋ ਇਹ ਭਾਂਡੇ, ਨਹੀਂ ਤਾਂ ਹੋ ਜਾਵੇਗਾ ਵੱਡਾ ਨੁਕਸਾਨ, ਜਾਣੋ ਕਿਵੇਂ!
Advertisement

ਆਪਣੇ ਘਰ 'ਚ ਨਾ ਰੱਖੋ ਇਹ ਭਾਂਡੇ, ਨਹੀਂ ਤਾਂ ਹੋ ਜਾਵੇਗਾ ਵੱਡਾ ਨੁਕਸਾਨ, ਜਾਣੋ ਕਿਵੇਂ!

ਵਾਸਤੂ ਸ਼ਾਸਤਰ ਦੇ ਅਨੁਸਾਰ, ਸਾਨੂੰ ਘਰ ਵਿੱਚ ਖਰਾਬ ਬਰਤਨ ਅਤੇ ਟੁੱਟੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ।

photo

ਚੰਡੀਗੜ੍ਹ  : ਆਪਣੇ ਘਰ ਦੀਆਂ ਚੀਜ਼ਾਂ ਅਤੇ ਰਸੋਈ 'ਚ ਬਰਤਨ ਰੱਖਣ ਨਾਲ ਇਹ ਭਰਿਆ ਦਿਖਾਈ ਦਿੰਦਾ ਹੈ। ਇਸ ਦੇ ਨਾਲ ਹੀ,ਅਜਿਹਾ ਵਿਅਕਤੀ ਆਪਣੇ ਘਰ ਵਿੱਚ ਆਪਣੀ ਲੋੜਾਂ ਤੋਂ ਵੱਧ ਵਸਤੂਆਂ ਖਰੀਦਦਾ ਅਤੇ ਵਰਤਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਇਹ ਮਾੜੀਆਂ ਚੀਜ਼ਾਂ ਅਤੇ ਭਾਂਡੇ ਸਾਡੀ ਤਰੱਕੀ ਵਿੱਚ ਬ੍ਰੇਕ ਲਗਾਉਂਦੇ ਹਨ।

ਵਾਸਤੂ ਸ਼ਾਸਤਰ ਦੇ ਅਨੁਸਾਰ, ਸਾਨੂੰ ਘਰ ਵਿੱਚ ਖਰਾਬ ਬਰਤਨ ਅਤੇ ਟੁੱਟੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਘਰ ਦੇ ਵਿੱਚ ਖਰਾਬ ਚੀਜ਼ਾਂ ਰੱਖਣੀਆਂ ਚਾਹੀਦੀਆਂ ਹਨ।

ਅਜਿਹੀਆਂ ਵਸਤੂਆਂ ਅਤੇ ਬਰਤਨਾਂ ਨੂੰ ਘਰ ਤੋਂ ਬਾਹਰ ਕੱਢੋ । ਅਪਣੇ ਘਰ ਦੇ ਵਿੱਚ ਕੱਚ ਦੇ ਬਰਤਨ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਘਰ ਦੇ ਵਿੱਚ ਲੜਾਈ ਝਗੜੇ ਹੁੰਦੇ ਹਨ।

 

* ਘਰ ਦੇ ਵਿੱਚ ਟੁੱਟੇ-ਭੱਜੇ ਬਰਤਨ ਨਹੀਂ ਰੱਖਣੇ ਚਾਹੀਦੇ। ਜੇ ਅਜਿਹਾ ਹੈ ਤਾਂ ਉਨ੍ਹਾਂ ਨੂੰ ਘਰ ਤੋਂ ਬਾਹਰ ਸੁੱਟ ਦਿਓ, ਨਹੀਂ ਤਾਂ ਕਰਜ਼ਾ ਵਧ ਜਾਵੇਗਾ।

 

* ਖਰਾਬ ਅਤੇ ਟੁੱਟੇ ਭਾਂਡਿਆਂ ਵਿੱਚ ਖਾਣਾ ਖਾਣ ਜਾਂ ਪਾਣੀ ਪੀਣ ਨਾਲ ਬਦਕਿਸਮਤੀ ਵਧਦੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਬਿਮਾਰੀ ਦਾ ਕਾਰਨ ਵੀ ਹੁੰਦਾ ਹੈ।

 

* ਟੁੱਟਿਆ ਹੋਇਆ ਸ਼ੀਸ਼ਾ ਘਰ ਵਿੱਚ ਨਹੀਂ ਲਗਾਉਣਾ ਚਾਹੀਦਾ। ਜੇਕਰ ਇਹ ਟੁੱਟ ਜਾਵੇ ਤਾਂ ਇਸ ਨੂੰ ਘਰ ਤੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ।

fallback

 

* ਟੁੱਟੇ ਸ਼ੀਸ਼ੇ ਵਿੱਚ ਚਿਹਰਾ ਦੇਖ ਕੇ ਬੰਦਾ ਕਰਜ਼ਦਾਰ ਹੋ ਜਾਂਦਾ ਹੈ। ਸਮਾਜ ਵਿੱਚ ਸਨਮਾਨ ਘਟਣ ਲੱਗਦਾ ਹੈ।

 

 

watch tv live

Trending news