Machhiwara Council Result: ਮਾਛੀਵਾੜਾ ਨਗਰ ਕੌਂਸਲ ਦੇ 15 ਵਾਰਡਾਂ ਦੀਆਂ ਚੋਣਾਂ ਦੌਰਾਨ 7 ਵਾਰਡਾਂ ਤੋਂ ਪਹਿਲਾਂ ਹੀ ਬਿਨ੍ਹਾਂ ਮੁਕਾਬਲਾ ਉਮੀਦਵਾਰ ਜਿੱਤ ਚੁੱਕੇ ਹਨ।
Trending Photos
Machhiwara Council Result (ਵਰੁਣ ਕੌਸ਼ਲ): ਮਾਛੀਵਾੜਾ ਨਗਰ ਕੌਂਸਲ ਦੇ 15 ਵਾਰਡਾਂ ਦੀਆਂ ਚੋਣਾਂ ਦੌਰਾਨ 7 ਵਾਰਡਾਂ ਤੋਂ ਪਹਿਲਾਂ ਹੀ ਬਿਨ੍ਹਾਂ ਮੁਕਾਬਲਾ ਉਮੀਦਵਾਰ ਜਿੱਤ ਚੁੱਕੇ ਹਨ ਅਤੇ ਅੱਜ 8 ਵਾਰਡਾਂ ਦੀਆਂ ਹੋਈਆਂ ਚੋਣਾਂ ਵਿਚ 4 ਤੋਂ ਆਮ ਆਦਮੀ ਪਾਰਟੀ, 2 ਤੋਂ ਕਾਂਗਰਸ ਅਤੇ 2 ਤੋਂ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੀ।
ਐੱਸਡੀਐੱਮ ਰਜਨੀਸ਼ ਅਰੋੜਾ ਅਤੇ ਰੁਪਿੰਦਰ ਕੌਰ ਚੋਣ ਅਧਿਕਾਰੀ ਨੇ ਦੱਸਿਆ ਕਿ ਵਾਰਡ ਨੰਬਰ 3 ਤੋਂ ਆਮ ਆਦਮੀ ਪਾਰਟੀ ਦੀ ਹਰਵਿੰਦਰ ਕੌਰ 50 ਵੋਟਾਂ ਨਾਲ ਜੇਤੂ ਰਹੀ ਜਿਸ ਵਿਚ ‘ਆਪ’ ਨੂੰ 424, ਕਾਂਗਰਸ ਨੂੰ 374, ਸ਼ੋਮਣੀ ਅਕਾਲੀ ਦਲ ਨੂੰ 88 ਅਤੇ ਨੋਟਾ ਨੂੰ 12 ਵੋਟਾਂ ਪਈਆਂ।
ਵਾਰਡ 4 ਤੋਂ ਕਾਂਗਰਸ ਪਾਰਟੀ ਦੇ ਸੁਰਿੰਦਰ ਕੁਮਾਰ ਛਿੰਦੀ 371 ਵੋਟਾਂ ਨਾਲ ਜੇਤੂ ਰਹੇ ਜਿਸ ਵਿਚ ਕਾਂਗਰਸ ਨੂੰ 749, ‘ਆਪ’ ਨੂੰ 378 ਅਤੇ ਨੋਟਾ ਨੂੰ 10 ਵੋਟਾਂ ਪਈਆਂ, ਵਾਰਡ ਨੰਬਰ 5 ਤੋਂ ਕਾਂਗਰਸ ਪਾਰਟੀ ਉਮੀਦਵਾਰ ਰਸ਼ਮੀ ਜੈਨ 425 ਵੋਟਾਂ ਨਾਲ ਜੇਤੂ ਰਹੀ ਜਿਸ ਵਿਚ ਕਾਂਗਰਸ ਨੂੰ 751, ‘ਆਪ’ ਨੂੰ 326, ਆਜ਼ਾਦ ਉਮੀਦਵਾਰ ਨੂੰ 182 ਅਤੇ ਨੋਟਾ ਨੂੰ 13 ਵੋਟਾਂ ਪਈਆਂ, ਵਾਰਡ ਨੰਬਰ 7 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪਰਮਜੀਤ ਕੌਰ 51 ਵੋਟਾਂ ਨਾਲ ਜੇਤੂ ਰਹੀ ਜਿਸ ਵਿਚ ਅਕਾਲੀ ਦਲ ਨੂੰ 179, ਕਾਂਗਰਸ ਨੂੰ 128, ‘ਆਪ’ ਨੂੰ 141 ਅਤੇ ਨੋਟਾ ਨੂੰ 2 ਵੋਟਾਂ ਪਈਆਂ, ਵਾਰਡ ਨੰਬਰ 9 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪਰਮਿੰਦਰ ਕੌਰ ਤਨੇਜਾ 117 ਵੋਟਾਂ ਨਾਲ ਜੇਤੂ ਰਹੀ।
ਇਸ ਵਿਚ ‘ਆਪ’ ਨੂੰ 285, ਕਾਂਗਰਸ ਨੂੰ 168, ਅਕਾਲੀ ਦਲ ਨੂੰ 110 ਅਤੇ ਭਾਜਪਾ ਨੂੰ 57 ਵੋਟਾਂ ਪਈਆਂ, ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਮੀਤ ਸਿੰਘ ਮੱਕੜ 213 ਵੋਟਾਂ ਨਾਲ ਜੇਤੂ ਰਹੇ ਜਿਸ ਵਿਚ ‘ਆਪ’ ਨੂੰ 414, ਕਾਂਗਰਸ ਨੂੰ 203 ਅਤੇ ਨੋਟਾ ਨੂੰ 8 ਵੋਟਾਂ ਪਈਆਂ।
ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿਤ ਕੁੰਦਰਾ ਵੋਟਾਂ ਨਾਲ 559 ਜੇਤੂ ਰਹੇ ਜਿਸ ਵਿਚ ‘ਆਪ’ ਨੂੰ 687, ਕਾਂਗਰਸ ਨੂੰ 128 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 45 ਅਤੇ ਨੋਟਾ ਨੂੰ 8 ਵੋਟਾਂ ਪਈਆਂ। ਵਾਰਡ ਨੰਬਰ 13 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਕੁਲਵਿੰਦਰ ਕੌਰ 396 ਵੋਟਾਂ ਨਾਲ ਜੇਤੂ ਰਹੇ ਜਿਸ ਵਿਚ ਅਕਾਲੀ ਦਲ ਨੂੰ 609, ਕਾਂਗਰਸ ਨੂੰ 83, ‘ਆਪ’ ਨੂੰ 213 ਅਤੇ ਨੋਟਾ ਨੂੰ 16 ਵੋਟਾਂ ਪਈਆਂ।
ਮਾਛੀਵਾੜਾ ਵਾਰਡ 3: ‘ਆਪ’ ਦੀ ਜੇਤੂ ਉਮੀਦਵਾਰ ਹਰਵਿੰਦਰ ਕੌਰ।
ਵਾਰਡ 4: ਕਾਂਗਰਸ ਦੇ ਜੇਤੂ ਉਮੀਦਵਾਰ ਸੁਰਿੰਦਰ ਕੁਮਾਰ ਛਿੰਦੀ।
ਵਾਰਡ 5: ਕਾਂਗਰਸ ਦੀ ਜੇਤੂ ਉਮੀਦਵਾਰ ਰਸ਼ਮੀ ਜੈਨ।
ਵਾਰਡ 7: ਸ਼੍ਰੋਮਣੀ ਅਕਾਲੀ ਦਲ ਦੀ ਜੇਤੂ ਉਮੀਦਵਾਰ ਪਰਮਜੀਤ ਕੌਰ।
ਮਾਛੀਵਾੜਾ ਵਾਰਡ 9: ਆਮ ਆਦਮੀ ਪਾਰਟੀ ਦੀ ਜੇਤੂ ਉਮੀਦਵਾਰ ਪਰਮਿੰਦਰ ਕੌਰ ਤਨੇਜਾ।
ਵਾਰਡ 10: ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਜਗਮੀਤ ਸਿੰਘ ਮੱਕੜ।
ਵਾਰਡ 12: ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਮੋਹਿਤ ਕੁੰਦਰਾ।
ਵਾਰਡ 13: ਸ਼੍ਰੋਮਣੀ ਅਕਾਲੀ ਦੀ ਜੇਤੂ ਉਮੀਦਵਾਰ ਕੁਲਵਿੰਦਰ ਕੌਰ।