ਬਰਸਾਤ ਦੇ ਮੌਸਮ ’ਚ ਸ਼ਾਹੀ ਸ਼ਹਿਰ ਪਟਿਆਲਾ ਹੋਇਆ ਜਲਮਗਨ, ਸ਼ਹਿਰਵਾਸੀ ਹੋ ਰਹੇ ਖ਼ੁਆਰ
Advertisement

ਬਰਸਾਤ ਦੇ ਮੌਸਮ ’ਚ ਸ਼ਾਹੀ ਸ਼ਹਿਰ ਪਟਿਆਲਾ ਹੋਇਆ ਜਲਮਗਨ, ਸ਼ਹਿਰਵਾਸੀ ਹੋ ਰਹੇ ਖ਼ੁਆਰ

ਕਹਿਣ ਨੂੰ ਤਾਂ ਪਟਿਆਲਾ ਨੂੰ ਸ਼ਾਹੀ ਸ਼ਹਿਰ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ, ਪਰ ਬਰਸਾਤ ਦੇ ਦਿਨਾਂ ’ਚ ਸ਼ਾਹੀ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲੱਗ ਜਾਂਦਾ ਹੈ। ਜੀ ਹਾਂ, ਅਸੀਂ ਸਹੀ ਕਹਿ ਰਹੇ ਹਾਂ, ਬਰਸਾਤ ਦੇ ਮੌਸਮ ’ਚ ਤੁਹਾਨੂੰ ਹਰ ਪਾਸੇ ਸੜਕਾਂ ’ਤੇ ਸ਼ਹਿਰ ਦੀਆਂ ਗਲੀਆਂ-ਨਾਲੀਆਂ ’ਚ ਪਾਣੀ ਖੜ੍ਹਿਆ ਨਜ਼ਰ ਆਵੇਗਾ। ਜਿਸ ਕਾਰਨ ਸ਼ਾਹੀ ਸ਼ਹਿਰ ਪਟਿਆਲਾ ਦੇ ਲੋਕ ਪਾ

ਬਰਸਾਤ ਦੇ ਮੌਸਮ ’ਚ ਸ਼ਾਹੀ ਸ਼ਹਿਰ ਪਟਿਆਲਾ ਹੋਇਆ ਜਲਮਗਨ, ਸ਼ਹਿਰਵਾਸੀ ਹੋ ਰਹੇ ਖ਼ੁਆਰ

ਚੰਡੀਗੜ੍ਹ: ਕਹਿਣ ਨੂੰ ਤਾਂ ਪਟਿਆਲਾ ਨੂੰ ਸ਼ਾਹੀ ਸ਼ਹਿਰ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ, ਪਰ ਬਰਸਾਤ ਦੇ ਦਿਨਾਂ ’ਚ ਸ਼ਾਹੀ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲੱਗ ਜਾਂਦਾ ਹੈ।

ਜੀ ਹਾਂ, ਅਸੀਂ ਸਹੀ ਕਹਿ ਰਹੇ ਹਾਂ, ਬਰਸਾਤ ਦੇ ਮੌਸਮ ’ਚ ਤੁਹਾਨੂੰ ਹਰ ਪਾਸੇ ਸੜਕਾਂ ’ਤੇ ਸ਼ਹਿਰ ਦੀਆਂ ਗਲੀਆਂ-ਨਾਲੀਆਂ ’ਚ ਪਾਣੀ ਖੜ੍ਹਿਆ ਨਜ਼ਰ ਆਵੇਗਾ। ਜਿਸ ਕਾਰਨ ਸ਼ਾਹੀ ਸ਼ਹਿਰ ਪਟਿਆਲਾ ਦੇ ਲੋਕ ਪਾਣੀ ਦੀ ਨਿਕਾਸੀ ਨਾ ਹੋਣ ’ਤੋਂ ਪ੍ਰੇਸ਼ਾਨ ਡਾਹਢੇ ਪਰੇਸ਼ਾਨ ਹਨ। ਬਰਸਾਤ ਤੋਂ ਦੋ-ਦੋ ਦਿਨ ਬਾਅਦ ਵੀ ਸੜਕਾਂ ਦੇ ਨਾਲ ਨਾਲ ਨੀਵੀਆਂ ਥਾਵਾਂ ’ਤੇ ਪਾਣੀ ਜਮ੍ਹਾ ਹੋ ਜਾਂਦਾ ਹੈ। 

ਬਰਸਾਤ ਦੇ ਦਿਨਾਂ ’ਚ ਬੱਸ ਅੱਡੇ ਅੰਦਰ ਦਾਖ਼ਲ ਹੋਣਾ ਹੋ ਜਾਂਦਾ ਹੈ ਮੁਸ਼ਕਿਲ
ਜ਼ਿਆਦਾ ਬੁਰੇ ਹਾਲਾਤ ਤਾਂ ਸ਼ਹਿਰ ਦੇ ਬੱਸ ਅੱਡੇ ਦੇ ਹਨ, ਜਿੱਥੇ ਬਰਸਾਤ ਦੇ ਦਿਨਾਂ ’ਚ ਯਾਤਰੀਆਂ ਦਾ ਬੱਸ ਅੱਡੇ ’ਚ ਦਾਖ਼ਲ ਹੋਣ ਮੁਸ਼ਕਿਲ ਹੋ ਜਾਂਦਾ ਹੈ। ਜ਼ਿਕਰਯੋਗ ਹੈ ਕਿ ਬੱਸ ਅੱਡੇ ਦੇ ਪ੍ਰਵੇਸ਼ ਦੁਆਰ ਦੇ ਸਾਹਮਣੇ ਹੀ ਫਲਾਈ ਓਵਰ ਕੱਢਿਆ ਗਿਆ ਹੈ, ਜਿਸ ਕਾਰਨ ਗੇਟ ਦੇ ਮੂਹਰਿਓਂ ਲੰਘਦੀ ਸੜਕ ਨੀਵੀ ਹੋ ਗਈ ਹੈ, ਜਿਸ ਕਾਰਨ ਪ੍ਰਵੇਸ਼ ਦੁਆਰ ’ਤੇ ਗੋਡੇ ਗੋਡੇ ਪਾਣੀ ਭਰ ਜਾਂਦਾ ਹੈ ਤੇ ਬਰਸਾਤ ਦੇ ਦਿਨਾਂ ’ਚ ਚਿੱਕੜ ਹੀ ਹੋਇਆ ਰੰਹਿਦਾ ਹੈ। 

ਇਸੇ ਤਰ੍ਹਾਂ ਨਗਰ ਨਿਗਮ ਦੇ ਦਫ਼ਤਰ ਤੋਂ ਕੁਝ ਕੁ ਦੂਰੀ ’ਤੇ ਸਥਿਤ ਇਤਿਹਾਸਕ ਗੁਰਦੁਆਰਾ ਮੋਤੀ ਬਾਗ ਸਾਹਿਬ ਨੂੰ ਜਾਂਦੀ ਸੜਕ ਦਾ ਇੱਕ ਕੋਣਾ ਅਜਿਹਾ ਹੈ ਜਿੱਥੇ ਮੀਂਹ ਦਾ ਪਾਣੀ ਸੁੱਕਦਾ ਹੀ ਨਹੀਂ, ਜਿਸ ਕਾਰਨ ਗੁਰਦੁਆਰਾ ਸਾਹਿਬ ਜਾਣ ਵਾਲੀ ਸੰਗਤ ਨੂੰ ਖੱਜਲ ਖ਼ੁਆਰ ਹੋਣਾ ਪੈਂਦਾ ਹੈ। ਛੋਟੀ ਬਾਰਾਂਦਰੀ ਅਤੇ ਬੇਅੰਤ ਸਿੰਘ ਸ਼ਾਪਿੰਗ ਕੰਪਲੈਕਸ ਵਿਚਲੀ ਪਾਰਕ ’ਚ ਤਾਂ ਹਫ਼ਤਾ ਹਫ਼ਤਾ ਬਰਸਾਤ ਦਾ ਪਾਣੀ ਖੜ੍ਹਿਆ ਰਹਿੰਦਾ ਹੈ। ਜੇਕਰ ਕੋਈ ਠੋਸ ਕਦਮ ਨਾ ਚੁੱਕੇ ਗਏ ਤਾਂ ਨਗਰ ਨਿਗਮ ਦੀ ਅਜਿਹੀ ਬੇਧਿਆਨੀ ਡੇਂਗੂ ਵਰਗੀ ਗੰਭੀਰ ਬੀਮਾਰੀ ਨੂੰ ਬੁਲਾਵਾ ਦੇ ਸਕਦੀ ਹੈ।

ਪ੍ਰਸ਼ਾਸ਼ਨ ਦੀਆਂ ਬਰਸਾਤ ਤੋਂ ਪਹਿਲਾਂ ਤਿਆਰੀਆਂ ਦੀ ਖੁਲ੍ਹੀ ਪੋਲ: ਸ਼ਹਿਰ ਵਾਸੀ
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ  ਨਗਰ ਨਿਗਮ ਨੇ ਭਰੋਸਾ ਦਿਵਾਇਆ ਸੀ ਕਿ ਮੀਂਹ ਦੇ ਮੌਸਮ ਦੌਰਾਨ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਪਰ ਮਾਨਸੂਨ ਦੀ ਪਹਿਲੀ ਬਰਸਾਤ ਨੇ ਹੀ ਪ੍ਰਸ਼ਾਸ਼ਨ ਦੀਆਂ ਤਿਆਰੀਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਜਿੱਥੇ ਸ਼ਹਿਰ ਵਾਸੀਆਂ ਦਾ ਗੰਦੇ ਪਾਣੀ ਕਾਰਨ ਸੜਕਾਂ ’ਤੇ ਚੱਲਣਾ ਮੁਸ਼ਕਿਲ ਹੋਇਆ ਪਿਆ ਹੈ, ਉੱਥੇ ਹੀ ਗੰਦਾ ਪਾਣੀ ਦੁਕਾਨਾਂ ਦੇ ਅੰਦਰ ਵੜ ਜਾਣ ਕਾਰਨ ਦੁਕਾਨਾਦਾਰਾਂ ਦਾ ਵੀ ਕਾਫ਼ੀ ਨੁਕਸਾਨ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਰੀ ਬਰਸਾਤ ਕਾਰਨ ਨਾਭਾ ਗੇਟ ਅਤੇ ਚਾਂਦਨੀ ਚੌਂਕ ’ਚ ਕਈ ਕਈ ਫੁੱਟ ਮੀਂਹ ਦਾ ਪਾਣੀ ਖੜ੍ਹਾ ਹੋ ਚੁੱਕਾ ਹੈ।   

 

Trending news