ਸਵੇਰੇ ਸਵੇਰੇ ਸਿੱਧੂ ਪਹੁੰਚੇ ਡੇਰਾ ਬਾਬਾ ਨਾਨਕ, ਕਰਤਾਰਪੁਰ ਲਾਂਘਾ ਖੋਲਣ ਦੀ ਕੀਤੀ ਅਰਦਾਸ
Advertisement

ਸਵੇਰੇ ਸਵੇਰੇ ਸਿੱਧੂ ਪਹੁੰਚੇ ਡੇਰਾ ਬਾਬਾ ਨਾਨਕ, ਕਰਤਾਰਪੁਰ ਲਾਂਘਾ ਖੋਲਣ ਦੀ ਕੀਤੀ ਅਰਦਾਸ

ਅੱਜ ਚੜਦੀ ਸਵੇਰ ਨਵਜੋਤ ਸਿੰਘ ਸਿੱਧੂ ਡੇਰਾ ਬਾਬਾ ਨਾਨਕ ਪਹੁੰਚ ਗਏ ਅਤੇ ਕਰਤਾਰਪੁਰ ਕੋਰੀਡੋਰ ਮੁੜ ਤੋਂ ਖੋਲਣ ਦੀ ਅਰਦਾਸ ਕੀਤੀ।

ਸਵੇਰੇ ਸਵੇਰੇ ਸਿੱਧੂ ਪਹੁੰਚੇ ਡੇਰਾ ਬਾਬਾ ਨਾਨਕ, ਕਰਤਾਰਪੁਰ ਲਾਂਘਾ ਖੋਲਣ ਦੀ ਕੀਤੀ ਅਰਦਾਸ

ਚੰਡੀਗੜ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੀ ਕਿਸੇ ਨਾ ਕਿਸੇ ਬਿਆਨ ਅਤੇ ਗਤੀਵਿਧੀ ਕਰਕੇ ਚਰਚਾ ਵਿਚ ਰਹਿੰਦੇ ਹਨ ਅੱਜ ਚੜਦੀ ਸਵੇਰ ਨਵਜੋਤ ਸਿੰਘ ਸਿੱਧੂ ਡੇਰਾ ਬਾਬਾ ਨਾਨਕ ਪਹੁੰਚ ਗਏ ਅਤੇ ਕਰਤਾਰਪੁਰ ਕੋਰੀਡੋਰ ਮੁੜ ਤੋਂ ਖੋਲਣ ਦੀ ਅਰਦਾਸ ਕੀਤੀ।
ਦੱਸ ਦਈਏ ਕਿ ਅੱਜ ਹੀ ਦੇ ਦਿਨ 2019 ਵਿਚ ਕਰਤਾਰਪੁਰ ਲਾਂਘਾ ਸੰਗਤਾਂ ਦੇ ਦਰਸ਼ਨਾਂ ਲਈ ਖੋਲਿਆ ਗਿਆ ਸੀ ਅਤੇ ਮਹਿਜ਼ 5 ਮਹੀਨੇ ਹੀ ਕੋਰੀਡੋਰ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੋਏ।ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਮਾਰਚ 2020 ਤੋਂ ਲਾਂਘਾ ਬੰਦ ਹੈ।

 

ਜਦੋਂ ਪਹਿਲੀ ਵਾਰ ਕਰਤਾਰਪੁਰ ਲਾਂਘਾ ਖੋਲਿਆ ਗਿਆ ਤਾਂ ਉਸਦੇ ਪਿੱਛੇ ਦਾ ਕਾਰਨ ਵੀ ਨਵਜੋਤ ਸਿੰਘ ਸਿੱਧੂ ਨੂੰ ਮੰਨਿਆ ਜਾਂਦਾ ਹੈ।ਹਲਾਂਕਿ ਵਿਰੋਧੀ ਧਿਰਾਂ ਵੱਲੋਂ ਪਾਕਿਸਤਾਨ ਫੌਜ ਮੁੱਖੀ ਜਨਰਲ ਬਾਜਵਾ ਨੂੰ ਨਵਜੋਤ ਸਿੰਘ ਸਿੱਧੂ ਵੱਲੋਂ ਪਾਈ ਗਈ ਜੱਫੀ ਉੱਤੇ ਵਿਵਾਦ ਖੜਾ ਕੀਤਾ ਗਿਆ।
ਪਰ ਸਿੱਧੂ ਵੱਲੋਂ ਕਰਤਾਰਪੁਰ ਲਾਂਘਾ ਖੋਲੇ ਜਾਣ ਦੀ ਫਰਮਾਇਸ਼ ਪਾਏ ਜਾਣ ਦਾ ਬਿਆਨ ਸਾਹਮਣੇ ਆਉਣ ਤੋਂ ਬਾਅਦ ਰਾਜਨੀਤੀ ਦੀ ਕ੍ਰੇਡਿਟ ਵਾਰ ਸ਼ੁਰੂ ਹੋ ਗਈ।ਕਰਤਾਰਪੁਰ ਲਾਂਘੇ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ।

 

ਫਿਰ ਕੋਰੋਨਾ ਦੇ ਪ੍ਰਕੋਪ ਕਾਰਨ ਲਾਂਘਾ ਅਜੇ ਤੱਕ ਬੰਦ ਹੈ।ਜਿਸ ਲਈ ਨਵਜੋਤ ਸਿੰਘ ਅੱਜ ਤੜਕੇ ਹੀ ਡੇਰਾ ਬਾਬਾ ਨਾਨਕ ਲਾਂਘਾ ਖੋਲਣ ਦੀ ਅਰਦਾਸ ਕਰਨ ਪਹੁੰਚ ਗਏ। ਹੁਣ ਵੇਖਣਾ ਇਹ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਇਸ ਕਦਮ ਸਿਆਸਤ ਵਿਚ ਕਿਹੜਾ ਨਵਾਂ ਗੇੜ ਆਉਂਦਾ।

 

WATCH LIVE TV

Trending news