OP Soni News: ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਖ਼ਿਲਾਫ਼ ਹੁਣ ਈਡੀ ਨੇ ਜਾਂਚ ਕੀਤੀ ਸ਼ੁਰੂ
OP Soni News: ਵਿਜੀਲੈਂਸ ਤੋਂ ਬਾਅਦ ਹੁਣ ਈਡੀ ਨੇ ਸਾਬਕਾ ਉਪ ਮੁੱਖ ਮੰਤਰੀ ਓਪੀ ਖ਼ਿਲਾਫ਼ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਈਡੀ ਨੇ ਵਿਜੀਲੈਂਸ ਬਿਊਰੋ ਤੋਂ ਸਾਰੇ ਦਸਤਾਵੇਜ ਤੇ ਸਬੂਤ ਮੰਗ ਕੇ ਜਾਂਚ ਆਰੰਭ ਦਿੱਤੀ ਹੈ।
OP Soni News: ਕਾਂਗਰਸ ਸਰਕਾਰ ਦੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਓਪੀ ਸੋਨੀ ਖ਼ਿਲਾਫ਼ ਦਰਜ ਕੇਸ ਵਿੱਚ ਹੁਣ ਈਡੀ ਦੀ ਵੀ ਐਂਟਰੀ ਹੋ ਗਈ ਹੈ। ਉਨ੍ਹਾਂ ਦੀ ਆਮਦਨ ਤੋਂ ਜ਼ਿਆਦਾ ਮਾਮਲੇ ਦੀ ਜਾਂਚ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : OP Soni arrested: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਗ੍ਰਿਫ਼ਤਾਰ
ਓਪੀ ਸੋਨੀ ਖ਼ਿਲਾਫ਼ ਆਮਦਨ ਤੋਂ ਜ਼ਿਆਦਾ ਜਾਇਦਾਦ ਦਾ ਜੋ ਕੇਸ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤਾ ਗਿਆ ਹੈ ਤੇ ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਓਪੀ ਸੋਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਇਸ ਸਮੇਂ ਉਹ ਜੇਲ੍ਹ ਵਿੱਚ ਹਨ। ਈਡੀ ਵੱਲੋਂ ਵਿਜੀਲੈਂਸ ਬਿਊਰੋ ਤੋਂ ਸੋਨੀ ਨਾਲ ਸਬੰਧਤ ਸਾਰੇ ਦਸਤਾਵੇਜ਼ ਤੇ ਸਬੂਤ ਮੰਗੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਪੂਰੀ ਜਾਇਦਾਦ ਦੀ ਜਾਣਕਾਰੀ ਅਤੇ ਬੈਂਕ ਖਾਤਿਆਂ ਦਾ ਵੇਰਵਾ ਵੀ ਮੰਗਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਵਿਜੀਲੈਂਸ ਨੇ 9 ਜੁਲਾਈ ਨੂੰ ਓਪੀ ਸੋਨੀ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਸੀ। ਵਿਜੀਲੈਂਸ ਨੇ ਉਸ ਨੂੰ ਪਹਿਲੀ ਵਾਰ 25 ਨਵੰਬਰ 2022 ਨੂੰ ਤਲਬ ਕੀਤਾ ਸੀ। ਕਰੀਬ 8 ਮਹੀਨੇ ਦੀ ਜਾਂਚ ਤੋਂ ਬਾਅਦ ਅੰਮ੍ਰਿਤਸਰ ਦੇ ਵਿਜੀਲੈਂਸ ਦਫ਼ਤਰ ਵਿੱਚ ਐਫ.ਆਈ.ਆਰ. ਭ੍ਰਿਸ਼ਟਾਚਾਰ ਵਿਰੋਧੀ ਐਕਟ ਤਹਿਤ ਕੇਸ ਦਰਜ ਹੋਣ ਤੋਂ ਤੁਰੰਤ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਵਿਜੀਲੈਂਸ ਨੇ ਸ਼ੁਰੂਆਤੀ ਜਾਂਚ ਦੌਰਾਨ ਦਾਅਵਾ ਕੀਤਾ ਸੀ ਕਿ ਸਾਲ 2017 ਤੋਂ ਸੋਨੀ ਵੱਲੋਂ 9 ਜਾਇਦਾਦਾਂ ਬਣਾਈਆਂ ਗਈਆਂ ਸਨ। ਓਪੀ ਸੋਨੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਮੰਤਰੀ ਤੇ ਫਿਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ 'ਚ ਉਪ ਮੁੱਖ ਮੰਤਰੀ ਰਹੇ ਸਨ। ਵਿਜੀਲੈਂਸ ਨੇ ਇਸ ਕਾਰਜਕਾਲ ਨੂੰ ਹੀ ਜਾਂਚ ਦਾ ਆਧਾਰ ਬਣਾਇਆ ਹੈ।
ਵਿਜੀਲੈਂਸ ਅਨੁਸਾਰ 27 ਦਸੰਬਰ 2017 ਨੂੰ ਮੁਹਾਲੀ 'ਚ ਇੱਕ ਮਕਾਨ ਸਵਾ ਕਰੋੜ ਰੁਪਏ 'ਚ ਖ਼ਰੀਦਿਆ ਸੀ, 12 ਜੂਨ 2019 ਨੂੰ ਪਰਿਵਾਰ ਦੇ ਜੀਆਂ ਨਾਲ ਮਿਲ ਕੇ 11 ਕਨਾਲ 11 ਮਰਲੇ ਤੋਂ ਵੱਧ ਦਾ ਪਲਾਟ ਸੋਨੀ ਨੇ ਆਪਣੇ ਤੇ ਪਤਨੀ ਦੇ ਨਾਂ ’ਤੇ ਖ਼ਰੀਦਿਆ ਸੀ।
ਓਪੀ ਸੋਨੀ ਨੇ ਅਲਾਇੰਸ ਪ੍ਰਾਈਵੇਟ ਲਿਮਟਿਡ ਅੰਮ੍ਰਿਤਸਰ ’ਚ ਲੜਕੇ ਦੇ ਨਾਂ ’ਤੇ 1 ਕਰੋੜ 29 ਲੱਖ ਰੁਪਏ ਦੀ ਜਾਇਦਾਦ ਖ਼ਰੀਦੀ ਸੀ। ਗ੍ਰੀਨ ਐਵੇਨਿਊ ਅੰਮ੍ਰਿਤਸਰ ’ਚ ਕੋਠੀ ਨੰਬਰ 369 ਏ 42 ਲੱਖ 82 ਹਜ਼ਾਰ ਰੁਪਏ ਵਿੱਚ ਖ਼ਰੀਦੀ ਸੀ, 51 ਲੱਖ ਰੁਪਏ ਦਾ ਨਿਵੇਸ਼ ਇੱਕ ਫਰਮ ਤੇ 1 ਕਰੋੜ 22 ਲੱਖ ਰੁਪਏ ਦਾ ਨਿਵੇਸ਼ ਕੰਪਨੀ ਵਿੱਚ ਕੀਤਾ ਸੀ।
ਸਾਈ ਮੋਟਰਜ਼ ਕੰਪਨੀ 'ਚ 23 ਲੱਖ ਦਾ ਨਿਵੇਸ਼ ਤੇ ਇਸੇ ਕੰਪਨੀ ’ਚ ਸੋਨੀ ਦੀ ਪਤਨੀ ਵੱਲੋਂ ਸਾਢੇ ਸੱਤ ਲੱਖ ਰੁਪਏ ਲਗਾਏ ਗਏ ਸਨ। ਇਸ ਤਰ੍ਹਾਂ ਵਿਜੀਲੈਂਸ ਨੇ ਕਾਂਗਰਸ ਆਗੂ ਦੀਆਂ ਜਾਇਦਾਦਾਂ ਦਾ ਵੇਰਵਾ ਇਕੱਠਾ ਕਰਦਿਆਂ ਪਤਨੀ ਤੇ ਪੁੱਤ ਦੇ ਨਾਂ ’ਤੇ ਕੀਤੇ ਨਿਵੇਸ਼ ਦੀ ਜਾਣਕਾਰੀ ਵੀ ਇਕੱਠੀ ਕੀਤੀ ਹੈ।
ਇਹ ਵੀ ਪੜ੍ਹੋ : OP Soni news: ਅਦਾਲਤ ਵੱਲੋਂ ਨਹੀਂ ਮਿਲੀ ਓਪੀ ਸੋਨੀ ਨੂੰ ਰਾਹਤ, ਨਿਆਂਇਕ ਹਿਰਾਸਤ ਵਿੱਚ ਭੇਜਿਆ