Trending Photos
Mohali News: ਮੋਹਾਲੀ ਤੋਂ ਸਾਈਬਰ ਠੱਗਾਂ ਨੇ ਬਜ਼ੁਰਗ ਮਹਿਲਾ ਕੋਲੋਂ 80 ਲੱਖ ਰੁਪਏ ਠੱਗ ਲਏ। ਪ੍ਰਾਪਤ ਜਾਣਕਾਰੀ ਅਨੁਸਾਰ 68 ਸਾਲਾ ਹਰਭਜਨ ਕੌਰ ਵਾਸੀ ਮੋਹਾਲੀ ਤੋਂ ਸਾਈਬਰ ਠੱਗਾਂ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਸ਼ਾਮਲ ਹੋਣ ਦਾ ਡਰਾਵਾ ਦੇ ਕੇ 80 ਲੱਖ ਰੁਪਏ ਠੱਗ ਲਏ, ਜਿਸ ਸਬੰਧੀ ਸ਼ਿਕਾਇਤ ਹਰਭਜਨ ਕੌਰ ਵੱਲੋਂ ਸਾਈਬਰ ਕ੍ਰਾਈਮ ਮੋਹਾਲੀ ਵਿੱਚ ਦਿੱਤੀ ਗਈ ਹੈ।
ਉਸ ਵਿੱਚ ਪੂਰੀ ਆਪਣੀ ਆਪਬੀਤੀ ਲਿਖੀ ਕਿ ਕਿਸ ਤਰ੍ਹਾਂ ਉਸ ਨੂੰ ਸੀਬੀਆਈ ਦੇ ਡਾਇਰੈਕਟਰ ਬਣ ਡਿਜੀਟਲ ਅਰੈਸਟ ਕਰ ਕੇ ਮਹਿਲਾ ਦੇ ਵੱਖ-ਵੱਖ ਖਾਤਿਆਂ ਵਿੱਚੋਂ ਤਕਰੀਬਨ 80 ਲੱਖ ਰੁਪਏ ਆਰਟੀ ਜੀਐਸ ਆਪਣੇ ਖਾਤਿਆਂ ਵਿੱਚ ਟਰਾਂਸਫਰ ਕਰਵਾ ਲਏ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਹਿਲਾ ਨੇ ਦੱਸਿਆ ਕਿ ਕਿਸ ਤਰ੍ਹਾਂ ਉਕਤ ਮੁਲਜ਼ਮਾਂ ਵੱਲੋਂ ਸੀਬੀਆਈ ਦੇ ਲੈਟਰ ਪੈਡ ਬਣਾ ਨੂੰ ਅਰੈਸਟ ਵਰੰਟ ਦਿਖਾਏ ਅਤੇ ਗ੍ਰਿਫਤਾਰੀ ਦਾ ਡਰਾਵਾ ਦਿੱਤਾ ਅਤੇ ਕਿਹਾ ਕਿ ਸਾਡੇ ਚਾਰ ਬੰਦੇ ਤੁਹਾਡੇ ਘਰ ਦੀ ਨਿਗਰਾਨੀ ਕਰ ਰਹੇ ਹਨ। ਜਿਸ ਉਤੇ ਸਾਈਬਰ ਕ੍ਰਾਈਮ ਥਾਣਾ ਮੋਹਾਲੀ ਵੱਲੋਂ ਮਾਮਲਾ ਦਰਜ ਕਰ ਉਕਤ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।