ਕਦੇ ਸੋਚਿਆ ਹੈ ਕਿ ਟਾਇਲੇਟ ਪੇਪਰ ਹਮੇਸ਼ਾ ਸਫ਼ੇਦ ਹੀ ਕਿਉਂ ਹੁੰਦਾ ਹੈ ? ਇਹ ਹਨ 3 ਮੁੱਖ ਕਾਰਣ
Advertisement

ਕਦੇ ਸੋਚਿਆ ਹੈ ਕਿ ਟਾਇਲੇਟ ਪੇਪਰ ਹਮੇਸ਼ਾ ਸਫ਼ੇਦ ਹੀ ਕਿਉਂ ਹੁੰਦਾ ਹੈ ? ਇਹ ਹਨ 3 ਮੁੱਖ ਕਾਰਣ

ਟਾਇਲਟ ਪੇਪਰ ਹਮੇਸ਼ਾ ਚਿੱਟਾ ਕਿਉਂ ਹੁੰਦਾ ਹੈ? ਦਰਅਸਲ ਇਸਦੇ ਪਿੱਛੇ ਕੋਈ ਨਿਯਮ ਨਹੀਂ ਹੈ, ਪਰ ਅਜਿਹਾ ਹੋਣ ਪਿੱਛੇ ਦਾ ਕਾਰਣ ਵਿਗਿਆਨੀ ਅਤੇ ਵਪਾਰਕ ਹੈ। ਇਸ ਤੋਂ ਇਲਾਵਾ ਵਾਤਾਵਰਣ ਦੀ ਸੁਰੱਖਿਆ ਲਈ ਟਾਇਲਟ ਪੇਪਰ ਦਾ ਰੰਗ ਚਿੱਟਾ ਰੱਖਿਆ ਗਿਆ ਹੈ।

 ਕਦੇ ਸੋਚਿਆ ਹੈ ਕਿ ਟਾਇਲੇਟ ਪੇਪਰ ਹਮੇਸ਼ਾ ਸਫ਼ੇਦ ਹੀ ਕਿਉਂ ਹੁੰਦਾ ਹੈ ? ਇਹ ਹਨ 3 ਮੁੱਖ ਕਾਰਣ

ਚੰਡੀਗੜ: ਭਾਵੇਂ ਪੱਛਮੀ ਦੇਸ਼ਾਂ ਦੇ ਮੁਕਾਬਲੇ ਸਾਡੇ ਦੇਸ਼ ਵਿੱਚ ਟਾਇਲਟ ਪੇਪਰ ਦੀ ਵਰਤੋਂ ਬਹੁਤ ਘੱਟ ਹੈ, ਪਰ ਹੌਲੀ-ਹੌਲੀ ਇਸ ਵਿੱਚ ਵਾਧਾ ਹੋ ਰਿਹਾ ਹੈ। ਪਹਿਲਾਂ, ਟਾਇਲਟ ਪੇਪਰ ਸਿਰਫ਼ ਹੋਟਲਾਂ ਦੇ ਵਾਸ਼ਰੂਮ ਵਿੱਚ ਹੀ ਵੇਖੇ ਜਾਂਦੇ ਸਨ, ਪਰ ਹੁਣ ਇਨ੍ਹਾਂ ਦੀ ਵਰਤੋਂ ਦਫ਼ਤਰਾਂ ਅਤੇ ਬਹੁਤ ਸਾਰੇ ਘਰਾਂ ਵਿੱਚ ਵੀ ਕੀਤੀ ਜਾ ਰਹੀ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਟਾਇਲਟ ਪੇਪਰ ਹਮੇਸ਼ਾ ਚਿੱਟਾ ਕਿਉਂ ਹੁੰਦਾ ਹੈ? ਟਿਸ਼ੂ ਪੇਪਰ ਰੰਗੀਨ ਆਉਂਦੇ ਹਨ, ਪਰ ਟਾਇਲਟ ਪੇਪਰ ਹਮੇਸ਼ਾ ਚਿੱਟਾ ਰਹਿੰਦਾ ਹੈ।

ਟਾਇਲਟ ਪੇਪਰ ਹਮੇਸ਼ਾ ਚਿੱਟਾ ਕਿਉਂ ਹੁੰਦਾ ਹੈ? ਦਰਅਸਲ ਇਸਦੇ ਪਿੱਛੇ ਕੋਈ ਨਿਯਮ ਨਹੀਂ ਹੈ, ਪਰ ਅਜਿਹਾ ਹੋਣ ਪਿੱਛੇ ਦਾ ਕਾਰਣ ਵਿਗਿਆਨੀ ਅਤੇ ਵਪਾਰਕ ਹੈ। ਇਸ ਤੋਂ ਇਲਾਵਾ ਵਾਤਾਵਰਣ ਦੀ ਸੁਰੱਖਿਆ ਲਈ ਟਾਇਲਟ ਪੇਪਰ ਦਾ ਰੰਗ ਚਿੱਟਾ ਰੱਖਿਆ ਗਿਆ ਹੈ।

ਤਿੰਨੇ ਕਾਰਣ ਕੁੱਝ ਇਸ ਤਰ੍ਹਾਂ ਹਨ

WATCH LIVE TV

1. ਵਪਾਰਕ ਕਾਰਣਾਂ ਦੀ ਗੱਲ ਕਰੀਏ ਤਾਂ ਚਿੱਟਾ ਰੰਗ ਕਰਨ ਪਿੱਛੇ ਖਰਚਾ ਘੱਟ ਆਉਂਦਾ ਹੈ। ਦਰਅਸਲ ਪਹਿਲਾਂ ਕਾਗਜ਼ ਦਾ ਰੰਗ ਭੂਰਾ ਹੁੰਦਾ ਹੈ। ਇਸ ਨੂੰ ਬਲੀਚ ਕਰਕੇ ਚਿੱਟਾ ਬਣਾਇਆ ਜਾਂਦਾ ਹੈ। ਤੇ ਜੇ ਇਸ ਨੂੰ ਕਿਸੇ ਹੋਰ ਰੰਗ ਵਿੱਚ ਰੰਗਿਆ ਜਾਵੇਗਾ ਤਾਂ ਖਰਚਾ ਵੱਧ ਆਵੇਗਾ। ਇਸ ਲਈ, ਟਾਇਲਟ ਪੇਪਰ ਦੀਆਂ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਲਈ, ਕੰਪਨੀਆਂ ਇਸਨੂੰ ਚਿੱਟਾ ਰੱਖਦੀਆਂ ਹਨ।

2.technology.Com ਦੀ ਰਿਪੋਰਟ ਮੁਤਾਬਕ ਵਾਤਾਵਰਣ ਦੇ ਨਜ਼ਰੀਏ ਨਾਲ, ਚਿੱਟੇ ਟਾਇਲਟ ਪੇਪਰ ਰੰਗਦਾਰ ਕਾਗਜ਼ਾਂ ਨਾਲੋਂ ਤੇਜ਼ੀ ਨਾਲ ਸੜਨਗੇ, ਇਸ ਲਈ ਇਸਦਾ ਰੰਗ ਚਿੱਟਾ ਰੱਖਣਾ ਬਿਹਤਰ ਹੈ।

3. ਰੰਗਦਾਰ ਕਾਗਜ਼ ਦੀ ਵਰਤੋਂ ਸਿਹਤ ਸਮੱਸਿਆਵਾਂ ਦਾ ਕਾਰਣ ਵੀ ਬਣ ਸਕਦੀ ਹੈ, ਇਸ ਲਈ ਡਾਕਟਰ ਚਿੱਟੇ ਟਾਇਲਟ ਪੇਪਰ ਨੂੰ ਹੀ ਬਿਹਤਰ ਸਮਝਦੇ ਹਨ।

Trending news