ਮਨੀਸ਼ ਤਿਵਾੜੀ ਨੇ ਕੇਜਰੀਵਾਲ ਤੋਂ ਕਿਸ ਗੱਲ ਦੇ ਮੰਗੇ ਸਬੂਤ
Advertisement

ਮਨੀਸ਼ ਤਿਵਾੜੀ ਨੇ ਕੇਜਰੀਵਾਲ ਤੋਂ ਕਿਸ ਗੱਲ ਦੇ ਮੰਗੇ ਸਬੂਤ

ਕਾਂਗਰਸ ਦੇ ਆਨੰਦਪੁਰ ਸਾਹਿਬ ਤੋਂ ਸਾਂਸਦ ਮਨੀਸ਼ ਤਿਵਾੜੀ ਨੇ ਅਰਵਿੰਦ ਕੇਜਰੀਵਾਲ ਤੋਂ ਸੁਰੱਖਿਆ ਦੇ ਮੁੱਦੇ ਤੇ ਦਿੱਤੇ ਗਏ ਬਿਆਨਾਂ 'ਤੇ ਜਵਾਬ ਮੰਗਿਆ ਹੈ। 

ਮਨੀਸ਼ ਤਿਵਾੜੀ ਨੇ ਕੇਜਰੀਵਾਲ ਤੋਂ ਕਿਸ ਗੱਲ ਦੇ ਮੰਗੇ ਸਬੂਤ

ਚੰਡੀਗੜ:  ਕਾਂਗਰਸ ਦੇ ਆਨੰਦਪੁਰ ਸਾਹਿਬ ਤੋਂ ਸਾਂਸਦ ਮਨੀਸ਼ ਤਿਵਾੜੀ ਨੇ ਅਰਵਿੰਦ ਕੇਜਰੀਵਾਲ ਤੋਂ ਸੁਰੱਖਿਆ ਦੇ ਮੁੱਦੇ ਤੇ ਦਿੱਤੇ ਗਏ ਬਿਆਨਾਂ 'ਤੇ ਜਵਾਬ ਮੰਗਿਆ ਹੈ। ਮਨੀਸ਼ ਤਿਵਾੜੀ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ 1975 ਤੋਂ ਪਾਕਿਸਤਾਨ ਲਗਾਤਾਰ ਹਥਿਆਰ ਅਤੇ ਨਸ਼ੇ ਭੇਜ ਕੇ ਪੰਜਾਬ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਕੇਜਰੀਵਾਲ ਵੱਲੋਂ ਇਸ ਵਿੱਚ ਸੁਰੱਖਿਆ ਏਜੰਸੀਆਂ ਦੀ ਮਿਲੀਭੁਗਤ ਦਾ ਦੋਸ਼ ਬਹੁਤ ਗੰਭੀਰ ਦੋਸ਼ ਹੈ,  ਉਹਨਾਂ ਮੰਗ ਕੀਤੀ ਕਿ ਕੇਜਰੀਵਾਲ ਨੂੰ ਆਪਣੇ ਦਾਅਵੇ ਲਈ ਸਬੂਤ ਪੇਸ਼ ਕਰਨੇ ਚਾਹੀਦੇ ਹਨ।

 

ਕੇਜਰੀਵਾਲ ਨੇ ਚੁੱਕਿਆ ਸੀ ਸੁਰੱਖਿਆ ਦਾ ਮੁੱਦਾ

ਕੇਜਰੀਵਾਲ ਨੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਪਾਕਿਸਤਾਨ ਤੋਂ ਹਥਿਆਰ ਆ ਰਹੇ ਹਨ ਅਤੇ ਪੰਜਾਬ ਦੇ ਲੋਕ ਖਰੀਦਦੇ ਹਨ, ਜੋ ਕਿ ਪੰਜਾਬ ਦੀ ਸੁਰੱਖਿਆ ਲਈ ਗੰਭੀਰ ਖਤਰਾ ਹੈ।

 

ਕੈਪਟਨ ਦਾ ਕੀਤਾ ਸਮਰਥਨ

ਮਨੀਸ਼ ਤਿਵਾੜੀ ਦਾ ਇੱਕ ਹੋਰ ਵੱਡਾ ਬਿਆਨ ਕੈਪਟਨ ਅਮਰਿੰਦਰ ਸਿੰਘ ਦੇ ਸਨਮਾਨ ਵਿੱਚ ਮੈਂ ਅੱਜ ਵੀ ਕਰਦਾ ਸੀ ਤੇ ਕੱਲ ਵੀ ਕਰਾਂਗਾ ਕਿਉਂਕਿ ਮੇਰਾ ਉਨ੍ਹਾਂ ਨਾਲ ਨਿੱਜੀ ਸਬੰਧ ਵੀ ਹੈ। ਮਨੀਸ਼ ਤਿਵਾੜੀ ਨੇ ਆਮ ਆਦਮੀ ਪਾਰਟੀ ਅਤੇ ਭਾਜਪਾ ਵੱਲੋਂ ਮੈਦਾਨ 'ਚ ਉਤਾਰੇ ਗਏ ਉਮੀਦਵਾਰਾਂ 'ਤੇ ਵੀ ਸਵਾਲੀਆ ਨਿਸ਼ਾਨ ਲਾਉਂਦਿਆਂ ਕਿਹਾ ਕਿ ਉਮੀਦਵਾਰ ਅਸਲ 'ਚ ਕਾਂਗਰਸ ਦੇ ਹੀ ਹਨ ।

 

WATCH LIVE TV 

 

Trending news