Zee Punjab Haryana Himachal 'ਤੇ ਅਰਵਿੰਦ ਕੇਜਰੀਵਾਲ ਦਾ Exclusive Interview, "ਕਿਹਾ ਸਿੱਧੂ ਨੂੰ ਕਾਂਗਰਸ ਵੀ ਸੀਰੀਅਸ ਨਹੀਂ ਲੈਂਦੀ"
Advertisement

Zee Punjab Haryana Himachal 'ਤੇ ਅਰਵਿੰਦ ਕੇਜਰੀਵਾਲ ਦਾ Exclusive Interview, "ਕਿਹਾ ਸਿੱਧੂ ਨੂੰ ਕਾਂਗਰਸ ਵੀ ਸੀਰੀਅਸ ਨਹੀਂ ਲੈਂਦੀ"

 ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਚੋਣ ਜਾਬਤਾ ਲੱਗਣ ਤੋਂ ਬਾਅਦ ਜ਼ੀ ਪੰਜਾਬ ਹਰਿਆਣਾ ਹਿਮਾਚਲ 'ਤੇ ਪਹਿਲਾ ਇੰਟਰਵਿਊ ਦਿੱਤਾ। 

Zee Punjab Haryana Himachal 'ਤੇ ਅਰਵਿੰਦ ਕੇਜਰੀਵਾਲ ਦਾ Exclusive Interview, "ਕਿਹਾ ਸਿੱਧੂ ਨੂੰ ਕਾਂਗਰਸ ਵੀ ਸੀਰੀਅਸ ਨਹੀਂ ਲੈਂਦੀ"

ਨੀਤਿਕਾ ਮਹੇਸ਼ਵਰੀ/ਚੰਡੀਗੜ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਚੋਣ ਜਾਬਤਾ ਲੱਗਣ ਤੋਂ ਬਾਅਦ ਜ਼ੀ ਪੰਜਾਬ ਹਰਿਆਣਾ ਹਿਮਾਚਲ 'ਤੇ ਪਹਿਲਾ ਇੰਟਰਵਿਊ ਦਿੱਤਾ। ਜਿਸਦੇ ਵਿਚ ਉਹਨਾਂ ਨੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਕੁਝ ਵੱਡੀਆਂ ਬਿਆਨਬਾਜ਼ੀਆਂ ਕੀਤੀਆਂ ਹਨ। ਉਹਨਾਂ ਨਵਜੋਤ ਸਿੰਘ ਸਿੱਧੂ ਉੱਤੇ ਵੱਡਾ ਕਟਾਕਸ਼ ਕੱਸਦਿਆਂ ਕਿਹਾ ਹੈ ਕਿ ਨਵਜੋਤ ਸਿੱਧੂ ਨੂੰ ਓਹਨਾਂ ਦੀ ਆਪਣੀ ਹੀ ਪਾਰਟੀ ਹੀ ਉਹਨਾਂ ਨੂੰ ਸੀਰੀਅਸ ਨਹੀਂ ਲੈਂਦੀ, ਜਿਸ ਕਰਕੇ ਮੈਨੂੰ ਸਿੱਧੂ 'ਤੇ ਤਰਸ ਆਉਂਦੇ, 'ਸਿੱਧੂ ਪਹਿਲਾਂ ਭਾਜਪਾ ਸਰਕਾਰ ਦਾ ਹਿੱਸਾ ਸਨ ਹੁਣ ਕਹਿ ਰਹੇ ਮੈਂ ਸਿਸਟਮ ਦਾ ਹਿੱਸਾ ਨਹੀਂ'।

ਅਕਾਲੀ ਅਤੇ ਕਾਂਗਰਸੀ ਪਾਰਟੀ ਨੂੰ ਲੈ ਕੇ ਉਹਨਾਂ ਮਿਲੀਭੁਗਤ ਦੇ ਦੋਸ਼ ਲਗਾਏ। ਉਹਨਾਂ ਆਖਿਆ ਕਿ ਅਕਾਲੀ ਅਤੇ ਕਾਂਗਰਸੀਆਂ ਨੇ ਹੁਣ ਤੱਕ ਮਿਲ ਕੇ ਰਾਜ ਕੀਤਾ ਹੈ,  ਦੋ ਪਾਰਟੀਆਂ ਨੇ ਪੰਜਾਬ ਨੂੰ ਲੁੱਟਿਆ, ਅਸੀਂ ਪੰਜਾਬ 'ਚ ਲੁੱਟ ਨੂੰ ਬੰਦ ਕਰਾਂਗੇ, ਲੋਕਾਂ ਦਾ ਪੈਸਾ ਲੋਕਾਂ ਤੱਕ ਪਹੁੰਚਾਇਆ ਜਾਵੇਗਾ।

ਆਮ ਆਦਮੀ ਪਾਰਟੀ ਅਤੇ ਸੰਯੁਕਤ ਸਮਾਜ ਮੋਰਚਾ ਵਿਚਾਲੇ ਪਹਿਲਾਂ ਗੱਠਜੋੜ ਦੀਆਂ ਕਿਆਸਅਰਾਈਆਂ ਤੇਜ ਸਨ ਪਰ ਉਹਨਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਨੇ ਉਹਨਾਂ ਕੋਲੋਂ 60 ਸੀਟਾਂ ਦੀ ਮੰਗ ਕੀਤੀ ਸੀ। ਇਸ ਕਰਕੇ ਹੀ ਸੰਯੁਕਤ ਸਮਾਜ ਮੋਰਚਾ ਨਾਲ ਉਹਨਾਂ ਦੇ ਗੱਠਜੋੜ ਦੀ ਗੱਲ ਸਿਰੇ ਨਹੀਂ ਚੜ ਸਕੀ।

 

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਉਹਨਾਂ ਵੱਡਾ ਤੰਜ ਕੱਸਿਆ ਹੈ। ਉਹਨਾਂ ਚੰਨੀ ਨੂੰ ਝੂਠਾ ਆਦਮੀ ਕਰਾਰ ਦਿੱਤਾ ਹੈ। ਉਹਨਾਂ ਕਿਹਾ ਹੈ ਕਿ 111 ਦਿਨਾਂ ਵਿਚ ਸੀ. ਐਮ. ਚੰਨੀ ਨੇ 222 ਝੂਠੇ ਐਲਾਨ ਕੀਤੇ ਹਨ। ਕੇਜਰੀਵਾਲ ਨੇ ਐਲਾਨ ਕੀਤਾ ਕਿ ਹੁਣ ਅਸੀਂ 10 ਨੁਕਾਤੀ ਏਜੰਡੇ 'ਤੇ ਕੰਮ ਕਰਾਂਗੇ। ਅਸੀਂ 10 ਨੁਕਾਤੀ ਏਜੰਡੇ 'ਤੇ ਕੰਮ ਕਰਾਂਗੇ।  

ਉਹਨਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਘੇਰਿਆ। ਬੇਅਦਬੀ ਮਾਮਲੇ 'ਤੇ ਕੈਪਟਨ ਅਮਰਿੰਦਰ ਨੇ ਝੂਠੀ ਸਹੁੰ ਖਾਧੀ। ਉਹਨਾਂ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ 'ਤੇ ਹਮਲਾ ਬੋਲਿਆ ਅਤੇ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਸਹੀ ਨਹੀਂ ਹੈ, ਜਿਸ ਸੂਬੇ 'ਚ PM ਸੁਰੱਖਿਅਤ ਨਹੀਂ ਉੱਥੇ ਆਮ ਆਦਮੀ ਕਿਵੇਂ ਸੁਰੱਖਿਅਤ ਹੋਵੇਗਾ? ਉਹਨਾਂ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸੁਰੱਖਿਅਤ ਸੰਨ੍ਹ ਮਾਮਲੇ 'ਚ ਦੋਹਾਂ ਸਰਕਾਰਾਂ ਵੱਲੋਂ ਹੁਣ ਤੱਕ ਸਿਆਸਤ ਕੀਤੀ ਗਈ ਹੈ।

ਉਹਨਾਂ ਇਥੋਂ ਤੱਕ ਆਖ ਦਿੱਤਾ ਕਿ ਪੰਜਾਬ ਵਿਚ ਨਸ਼ੇ ਦੇ ਮੁੱਦੇ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਸਿਰਫ਼ ਨੌਟੰਕੀ ਕਰ ਰਹੀ ਹੈ ਅਤੇ ਬਿਕਰਮ ਮਜੀਠੀਆ ਉੱਤੇ ਕੇਸ ਕਰਨ ਦਾ ਵੱਡਾ ਢੋਂਗ ਰੱਚਿਆ।

 

WATCH LIVE TV

Trending news