BSF ਦਾ ਦਾਇਰਾ ਵਧਾਇਆ ਜਾਣਾ ਕੋਈ ਮੁੱਦਾ ਨਹੀਂ ਜਾਣਬੁੱਝ ਕੇ ਬਣਾਇਆ ਜਾ ਰਿਹਾ ਹੈ ਮੁੱਦਾ:ਮਨੋਰੰਜਨ ਕਾਲੀਆ
Advertisement

BSF ਦਾ ਦਾਇਰਾ ਵਧਾਇਆ ਜਾਣਾ ਕੋਈ ਮੁੱਦਾ ਨਹੀਂ ਜਾਣਬੁੱਝ ਕੇ ਬਣਾਇਆ ਜਾ ਰਿਹਾ ਹੈ ਮੁੱਦਾ:ਮਨੋਰੰਜਨ ਕਾਲੀਆ

ਮਨੋਰੰਜਨ ਕਾਲੀਆ ਨੇ ਜ਼ੀ ਮੀਡੀਆ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਇਸ ਬੈਠਕ ਦਾ ਬਾਈਕਾਟ ਕਰਦੇ ਹਾਂ ਜੇ ਬੈਠਕ ਪੰਜਾਬ ਦੇ ਅਸਲ ਮੁੱਦਿਆਂ  ਤੇ ਹੁੰਦੀ ਤਾਂ ਅਸੀਂ ਜ਼ਰੂਰ ਜਾਂਦੇ ਇਹ ਮੁੱਦਾ ਨਹੀਂ ਹੈ ਜਿਸ ਨੂੰ ਬਣਾਇਆ ਜਾ ਰਿਹਾ ਹੈ।

BSF ਦਾ ਦਾਇਰਾ ਵਧਾਇਆ ਜਾਣਾ ਕੋਈ ਮੁੱਦਾ ਨਹੀਂ ਜਾਣਬੁੱਝ ਕੇ ਬਣਾਇਆ ਜਾ ਰਿਹਾ ਹੈ ਮੁੱਦਾ:ਮਨੋਰੰਜਨ ਕਾਲੀਆ

ਨਵਜੋਤ ਧਾਲੀਵਾਲ/ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਦਾ ਭਾਜਪਾ ਵੱਲੋਂ ਵਿਰੋਧ ਕੀਤਾ ਗਿਆ ਅਤੇ ਮੀਟਿੰਗ ਤੋਂ ਪਹਿਲਾਂ ਭਾਜਪਾ ਆਗੂ ਅਤੇ ਸਾਬਕਾ ਮੰਤਰੀ ਮੰਨੋਰੰਜਨ ਕਾਲੀਆ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਚੰਨੀ ਸਰਕਾਰ ਖਿਲਾਫ਼ ਭੜਾਸ ਕੱਢੀ ਗਈ। ਦੱਸ ਦਈਏ ਕਿ ਭਾਜਪਾ ਵੱਲੋਂ ਇਸ ਮੀਟਿੰਗ ਦਾ ਬਾਈਕਾਟ ਕੀਤਾ ਗਿਆ ਹੈ।

ਮਨੋਰੰਜਨ ਕਾਲੀਆ ਨੇ ਜ਼ੀ ਮੀਡੀਆ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਇਸ ਬੈਠਕ ਦਾ ਬਾਈਕਾਟ ਕਰਦੇ ਹਾਂ ਜੇ ਬੈਠਕ ਪੰਜਾਬ ਦੇ ਅਸਲ ਮੁੱਦਿਆਂ  ਤੇ ਹੁੰਦੀ ਤਾਂ ਅਸੀਂ ਜ਼ਰੂਰ ਜਾਂਦੇ ਇਹ ਮੁੱਦਾ ਨਹੀਂ ਹੈ ਜਿਸ ਨੂੰ ਬਣਾਇਆ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਇਸ ਦਾ ਵਿਰੋਧ ਨਹੀਂ ਕਰਦੀ ਜਦੋਂ ਕਿ ਪੰਜਾਬ ਕਾਂਗਰਸ ਪਾਰਟੀ ਇਸ ਦਾ ਵਿਰੋਧ ਕਰ ਰਹੀ ਹੈ।  

ਕਾਲੀਆ ਨੇ ਗੱਲਬਾਤ ਵਿੱਚ ਸਾਫ਼ ਕੀਤਾ ਬੀਐਸਐਫ ਦਾ ਰੋਲ ਪਹਿਲਾਂ ਵਰਗਾ ਰਹੇਗਾ ਜੋ ਪੰਦਰਾਂ ਕਿਲੋਮੀਟਰ ਤੱਕ ਸੀ ਉਹ ਹੁਣ ਪੰਜਾਹ ਕਿਲੋਮੀਟਰ ਵਿੱਚ ਵੀ ਉਸ ਤਰ੍ਹਾਂ ਹੀ ਕੰਮ ਕਰੇਗੀ BSF ਕੋਈ ਪਰਚਾ ਦਰਜ ਨਹੀਂ ਕਰ ਸਕਦੀ ਹੈ,ਸਿਰਫ਼ ਪੰਜਾਬ ਪੁਲਿਸ ਦੀ ਸਹਾਇਤਾ ਲਈ ਘੇਰਾ ਵਧਾਇਆ ਗਿਆ ਹੈ , ਉਨ੍ਹਾਂ ਕਿਹਾ ਕਿ ਇਹ ਕੇਵਲ ਪੰਜਾਬ ਨਹੀਂ  ਹੋਰ ਵੀ ਸਰਹੱਦੀ ਸੂਬਿਆਂ ਦੇ ਵਿੱਚ ਫੈਸਲਾ ਲਿਆ ਗਿਆ ਹੈ ਉਹਨਾਂ ਕਿਹਾ ਕਿ 15 ਕਿਲੋਮੀਟਰ ਦਾ ਦਾਇਰਾ ਬੱਸ ਨੂੰ 2012 'ਚ ਦਿੱਤਾ ਗਿਆ ਸੀ ਪਹਿਲਾਂ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਸੀ, ਹੁਣ ਜਦੋਂ ਪੰਜਾਹ ਕਿਲੋਮੀਟਰ ਕਰ ਦਿੱਤਾ ਤਾਂ ਸਾਰੇ ਕਹਿਣ ਲਗ ਪਏ ਫੈਡਰਰਲ ਢਾਂਚੇ ਨੂੰ ਖ਼ਤਰਾ ਹੈ,ਮੁਲਕ ਵਿਰੋਧੀ ਤਾਕਤਾਂ ਤੋਂ ਬਚਾਉਣ ਲਈ ਇਹ ਫੈਸਲਾ ਲਿਆ ਗਿਆ ਹੈ।

WATCH LIVE TV

ਨਾਲ ਹੀ ਮੰਨੋਰੰਜਨ ਕਾਲੀਆ ਵੱਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਸਾਂਝ ਪਾਉਣ 'ਤੇ ਵੀ ਵੱਡਾ ਬਿਆਨ ਦਿੱਤਾ ਗਿਆ ਹੈ।ਕੈਪਟਨ ਅਮਰਿੰਦਰ ਸਿੰਘ ਪਹਿਲਾਂ ਪਾਰਟੀ ਬਣਾਉਣ ਫਿਰ ਕਿਸ ਤਰੀਕੇ ਨਾਲ ਮਿਲ ਕੇ ਚੱਲਿਆ ਜਾ ਸਕਦਾ ਉਸ ਬਾਰੇ ਵੀ ਸੋਚਿਆ ਜਾਵੇਗਾ ਪੰਜਾਬ ਭਾਜਪਾ ਵੀ ਚਾਹੁੰਦੀ ਹੈ ਕਿਸਾਨੀ ਮਸਲੇ ਦਾ ਹੱਲ ਜਲਦ ਹੋਵੇ।

Trending news