ਨਕਲੀ ਈ.ਡੀ. ਬਣ ਲਗਾਇਆ ਲੱਖਾਂ ਦਾ ਚੂਨਾ- 3 ਦਿਨ ਬੀਤਣ ਤੋਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ
Advertisement

ਨਕਲੀ ਈ.ਡੀ. ਬਣ ਲਗਾਇਆ ਲੱਖਾਂ ਦਾ ਚੂਨਾ- 3 ਦਿਨ ਬੀਤਣ ਤੋਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ

ਸਾਹਨੇਵਾਲ ਦੇ ਵਿਚ ਆਯੂਰਵੈਦਿਕ ਫਾਰਮੈਸੀ ਦੇ ਵੈਦ ਅਤੇ ਉਸਦੇ ਪਰਿਵਾਰ ਨੂੰ ਬੰਦੀ ਬਣਾ ਕੇ ਈ.ਡੀ. ਵੱਲੋ ਰੇਡ ਕੀਤੀ ਗਈ ਅਤੇ ਘਰ ਵਿਚੋਂ 6 ਲੱਖ ਨਕਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਗਏ। ਪੁਲਿਸ ਇਸ ਮਾਮਲੇ ਦੀ ਜਾਂਚ ਜ਼ਰੂਰ ਕਰ ਰਹੀ ਹੈ ਪਰ ਅਜੇ ਤੱਕ ਪੁਲਿਸ ਹੱਥ ਕੁਝ ਵੀ ਨਹੀਂ ਲੱਗਾ।

ਨਕਲੀ ਈ.ਡੀ. ਬਣ ਲਗਾਇਆ ਲੱਖਾਂ ਦਾ ਚੂਨਾ- 3 ਦਿਨ ਬੀਤਣ ਤੋਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ

ਚੰਡੀਗੜ:  ਸਾਲ 2013 ਦੇ ਵਿਚ ਇਕ ਫ਼ਿਲਮ ਆਈ ਸੀ ਸਪੈਸ਼ਲ 26, ਜਿਸਦੇ ਵਿਚ ਅਕਸ਼ੇ ਕੁਮਾਰ ਨਕਲੀ ਸੀ.ਬੀ.ਆਈ. ਅਫ਼ਸਰ ਬਣਕੇ ਕਈ ਦਫ਼ਤਰਾਂ ਵਿਚ ਰੇਡ ਮਾਰਦੇ ਹਨ ਅਤੇ ਕਿਸੇ ਨੂੰ ਵੀ ਪਤਾ ਨਹੀਂ ਚੱਲਦਾ ਕਿ ਉਹਨਾਂ ਨੂੰ ਚੂਨਾ ਲਗਾਇਆ ਜਾ ਰਿਹਾ ਹੈ ਅਤੇ ਇਹ ਰੇਡ ਨਕਲੀ ਹੈ। ਅਜਿਹਾ ਸਿਰਫ਼ ਫਿਲਮਾਂ ਵਿਚ ਹੀ ਨਹੀਂ ਬਲਕਿ ਅਸਲ 'ਚ ਵੀ ਹੁੰਦਾ ਕਿਉਂਕਿ ਲੁਧਿਆਣਾ ਦੇ ਸਾਹਨੇਵਾਲ ਵਿਚ ਵੀ ਅਜਿਹਾ ਹੀ ਵਾਪਰਿਆ। ਦਰਅਸਲ ਸਾਹਨੇਵਾਲ ਦੇ ਵਿਚ ਆਯੂਰਵੈਦਿਕ ਫਾਰਮੈਸੀ ਦੇ ਵੈਦ ਅਤੇ ਉਸਦੇ ਪਰਿਵਾਰ ਨੂੰ ਬੰਦੀ ਬਣਾ ਕੇ ਈ.ਡੀ. ਵੱਲੋ ਰੇਡ ਕੀਤੀ ਗਈ ਅਤੇ ਘਰ ਵਿਚੋਂ 6 ਲੱਖ ਨਕਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਗਏ। ਬਾਅਦ ਵਿਚ ਪਤਾ ਲੱਗਿਆ ਕਿ ਇਹ ਰੇਡ ਨਕਲੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਇਕ ਅਣਪਛਾਤੇ ਵਿਅਕਤੀ ਦੇ ਖਿਲਾਫ਼ ਐਫ.ਆਈ.ਆਰ. ਦਰਜ ਕੀਤੀ ਹੈ।

 

 

ਸੀ.ਸੀ.ਟੀ.ਵੀ. ਫੁੱਟੇਜ ਖੰਗਾਲੀ ਗਈ

ਪੁਲਿਸ ਨੇ ਹੁਣ ਤੱਕ ਸਾਹਨੇਵਾਲ ਚੌਕ, ਸਾਹਨੇਵਾਲ-ਡੇਹਲੋਂ ਰੋਡ ਅਤੇ ਹਾਈਵੇਅ ਦੇ 13 ਕੈਮਰਿਆਂ ਦੀ ਜਾਂਚ ਕੀਤੀ ਹੈ। ਇਨ੍ਹਾਂ 'ਚੋਂ ਚਾਰ ਕੈਮਰਿਆਂ 'ਚ ਮੁਲਜ਼ਮਾਂ ਦੀਆਂ ਗੱਡੀਆਂ ਦੇਖੀਆਂ ਗਈਆਂ ਹਨ ਪਰ ਉਸ ਤੋਂ ਬਾਅਦ ਨਾ ਤਾਂ ਉਨ੍ਹਾਂ ਦੀ ਲੋਕੇਸ਼ਨ ਟਰੇਸ ਹੋ ਸਕੀ ਅਤੇ ਨਾ ਹੀ ਕਿਸੇ ਹੋਰ ਕੈਮਰੇ 'ਚ ਉਹ ਦਿਖਾਈ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਈ.ਡੀ. ਅਧਿਕਾਰੀ ਬਣਕੇ ਆਏ ਇਹ ਠੱਗ ਨਕਲੀ ਨੰਬਰ ਵਾਲੀਆਂ ਗੱਡੀਆਂ ਵਿਚ ਸਵਾਰ ਸਨ।ਕਿ ਈ.ਡੀ. ਬਣਕੇ ਰੇਡ ਕਰਨ ਵਾਲਾ ਪੂਰਾ ਗੈਂਗ ਹੈ ਅਤੇ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਚੁੱਕਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਜ਼ਰੂਰ ਕਰ ਰਹੀ ਹੈ ਪਰ ਅਜੇ ਤੱਕ ਪੁਲਿਸ ਹੱਥ ਕੁਝ ਵੀ ਨਹੀਂ ਲੱਗਾ।

 

 

ਕਿਵੇਂ ਹੋਈ ਸਾਰੀ ਵਾਰਦਾਤ

ਵੈਦ ਹਰਭਜਨ ਸਿੰਘ ਨੇ ਦੱਸਿਆ ਕਿ ਉਹ ਕੈਂਸਰ ਪੀੜਤਾਂ ਅਤੇ ਹੋਰ ਬਿਮਾਰੀਆਂ ਦੇ ਇਲਾਜ ਲਈ ਘਰ ਬੈਠੇ ਆਯੁਰਵੈਦਿਕ ਦਵਾਈਆਂ ਤਿਆਰ ਕਰਦੇ ਹਨ, ਜਿੱਥੇ ਸੈਂਕੜੇ ਲੋਕ ਦਵਾਈਆਂ ਲੈਣ ਆਉਂਦੇ ਹਨ। ਮੰਗਲਵਾਰ ਰਾਤ ਲੋਕਾਂ ਨੂੰ ਦਵਾਈ ਦੇਣ ਤੋਂ ਬਾਅਦ ਜਦੋਂ ਉਹ ਗੇਟ ਬੰਦ ਕਰਨ ਲੱਗੇ ਤਾਂ ਕੁਝ ਲੋਕ ਅੰਦਰ ਆਉਣ ਲੱਗੇ, ਓਦੋਂ ਹੀ ਪੰਜਾਬ ਪੁਲਿਸ ਦੀ ਵਰਦੀ ਵਿੱਚ ਇੱਕ ਅਫਸਰ ਪਿੱਛੇ ਤੋਂ ਆਇਆ, ਉਸਨੇ ਕਿਹਾ ਈ.ਡੀ. ਦੇ ਅਧਿਕਾਰੀ ਛਾਪਾ ਮਾਰਨ ਆਏ ਹਨ। ਫਿਰ ਸਿਵਲ ਕੱਪੜਿਆਂ ਵਿਚ ਲੋਕਾਂ ਨੇ ਆਪਣੇ ਗਲੇ ਵਿਚ ਲਟਕਦੇ ਪਛਾਣ ਪੱਤਰ ਦਿਖਾਏ। । ਕਰੀਬ 15 ਲੋਕ ਅੰਦਰ ਆਏ ਅਤੇ ਬਾਕੀ ਬਾਹਰ ਖੜ੍ਹੇ ਸਨ। ਗਲੇ ਵਿੱਚ ਟਾਈ ਅਤੇ ਹੱਥਾਂ ਵਿੱਚ ਬ੍ਰੀਫਕੇਸ ਵਾਲੇ ਵਿਅਕਤੀਆਂ ਨੇ ਘਰ ਦੇ 6 ਮੈਂਬਰਾਂ ਨੂੰ ਕਮਰੇ ਵਿੱਚ ਬੰਧਕ ਬਣਾ ਲਿਆ, ਫਿਰ ਮੋਬਾਈਲ ਖੋਹ ਲਏ, ਘਰ ਦੀ ਨਕਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਗਏ।

 

WATCH  LIVE TV 

Trending news