Faridkot News: ਪੁਲਿਸ ਨੇ ਇਸ ਮਾਮਲੇ 'ਚ ਭਰਾ-ਭੈਣ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੀ ਗਈ ਲੜਕੀ ਤਲਾਕਸ਼ੁਦਾ ਹੈ ਅਤੇ ਸੋਨੀਪਤ ਵਿੱਚ ਘਰਾਂ ਵਿੱਚ ਕੰਮ ਕਰਦੀ ਹੈ।
Trending Photos
Faridkot News: ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਮਾੜੇ ਅਨਸਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੇ ਤਹਿਤ ਮਾੜੇ ਅਨਸਰਾ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਲੜੀ ਤਹਿਤ ਫਰੀਦਕੋਟ ਪੁਲਿਸ ਵੱਲੋਂ 10 ਕਰੋੜ ਦੀ ਫਿਰੋਤੀ ਦੀ ਮੰਗ ਕਰਨ ਵਾਲੇ ਭਰਾ-ਭੈਣ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੀ ਗਈ ਲੜਕੀ ਤਲਾਕਸ਼ੁਦਾ ਹੈ ਅਤੇ ਸੋਨੀਪਤ ਵਿੱਚ ਘਰਾਂ ਵਿੱਚ ਕੰਮ ਕਰਦੀ ਹੈ।
ਜਾਣਕਾਰੀ ਦਿੰਦਿਆਂ ਹੋਏ ਡਾ. ਪ੍ਰਗਿਆ ਜੈਨ ਨੇ ਦੱਸਿਆ ਸੀ ਕਿ ਉਹਨਾਂ ਪਾਸ ਮੁੱਦਈ ਮੁਕੱਦਮਾ ਕ੍ਰਿਸ਼ਨ ਕੁਮਾਰ ਵਾਸਕਾਲਕਾ ਪੰਚਕੁਲਾ (ਹਰਿਆਣਾ) ਨੇ ਆਪਣਾ ਬਿਆਨ ਦਰਜ ਕਰਵਾਇਆ ਕਿ ਉਹ ਹਰਿਆਣਾ ਦੇ ਰਾਜਨੀਤਿਕ ਵਿਅਕਤੀ ਨਾਲ ਬਿਜਨੈਸ ਪਾਟਨਰ ਹੈ। ਕਰੀਬ ਇੱਕ ਹਫਤਾ ਪਹਿਲਾ ਮੁੱਦਈ ਦੇ ਮੋਬਾਇਲ ਨੰਬਰ ਪਰ ਵਟਸਅੱਪ ਕਾਲ ਰਾਂਹੀ 10 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਤੇ ਪੈਸੇ ਨਾ ਦੇਣ ਪਰ ਮੁੱਦਈ ਅਤੇ ਉਸਦੇ ਪਰਿਵਾਰ ਦਾ ਜਾਨੀ ਮਾਲੀ ਨੁਕਸਾਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਜਿਸ ਉਪਰੰਤ ਮੁਦੱਈ ਕ੍ਰਿਸ਼ਨ ਕੁਮਾਰ ਨੂੰ ਪਹਿਲਾਂ ਬੱਸ ਸਟੈਡ ਕੋਟਕਪੂਰਾ ਅਤੇ ਬਾਅਦ ਵਿੱਚ ਦਾਣਾ ਮੰਡੀ ਕੋਟਕਪੂਰਾ ਪਾਸ ਬੁਲਾਇਆ ਗਿਆ ਜਿੱਥੇ ਮੁੱਦਈ ਪਹੁੰਚ ਗਿਆ ਜਿੱਥੇ ਉਸਨੂੰ ਕੋਈ ਨਹੀ ਮਿਲਿਆ।
ਐਸਪੀ ਡਾਕਟਰ ਪ੍ਰਗਿਆ ਜੈਨ ਨੇ ਦੱਸਿਆ ਕਿ 3 ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ। ਫਰੀਦਕੋਟ ਦੇ ਨਿਖਿਲ ਖਿਲਾਫ ਮਾਮਲਾ ਦਰਜ ਹੈ। ਉਹ ਜ਼ਮਾਨਤ 'ਤੇ ਬਾਹਰ ਹੈ। ਮੁਲਜ਼ਮ ਨੇ ਕਾਰੋਬਾਰੀ ਨੂੰ ਇਹ ਕਹਿ ਕੇ ਫੋਨ ਕੀਤਾ ਸੀ ਕਿ ਉਸ ਨਾਲ ਕੋਈ ਇਤਰਾਜ਼ਯੋਗ ਗੱਲ ਹੈ। ਹਾਲਾਂਕਿ ਪੁਲਿਸ ਨੇ ਇਤਰਾਜ਼ਯੋਗ ਕੁੱਝ ਵੀ ਨਹੀਂ ਦੱਸਿਆ।
ਪੀੜਤ ਦੀ ਸ਼ਿਕਾਇਤ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਫਰੀਦਕੋਟ ਪੁਲਿਸ ਵੱਲੋਂ ਨਿਧੀ ਪੁੱਤਰੀ ਜੰਗੀ ਪਾਸਵਾਨ ਵਾਸੀ ਮੁਹੱਲਾ ਨਿਰਮਾਨਪੁਰਾ ਕੋਟਕਪੂਰਾ, ਰਾਕੇਸ਼ ਕੁਮਾਰ ਵਾਸੀ ਕੋਟਕਪੂਰਾ, ਨਿਖਲ ਕੁਮਾਰ ਵਾਸੀ ਮੁਹੱਲਾ ਖੋਖਰਾਂ ਵਾਲਾ ਫਰੀਦਕੋਟ ਅਤੇ ਪਵਨ ਕੁਮਾਰ ਵਾਸੀ ਕੋਟਕਪੂਰਾ ਦੇ ਖਿਲਾਫ ਮੁਕੱਦਮਾ ਥਾਣਾ ਸਿਟੀ ਕੋਟਕਪੂਰਾ ਦਰਜ ਰਜਿਸਟਰ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।